ਸਮੱਗਰੀ 'ਤੇ ਜਾਓ

ਪੰਨਾ:Alochana Magazine October, November and December 1987.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ ॥ ਤਵ ਭੈ ਬਿਮੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਹ ॥ (੧੩੫੮/੪) ਅਰਥਾਤ : ਹੇ ਕਾਮ ! ਤੂੰ ਨਰਕਾਂ ਵਿਚ ਸੁਟਦਾ ਤੇ ਜੂਨਾਂ ਵਿਚ ਭਵਾਉਂਦਾ ਹੈਂ। ਹੇ ਤਿੰਨਾਂ ਲੋਕਾਂ ਵਿਚ ਪਹੁੰਚਣ ਵਾਲੇ, ਤੂੰ ਚਿੱਤ ਚੁਰਾ ਲਿਜਾਂਦਾ ਹੈਂ, ਜਪ ਤਪ ਤੇ ਆਚਰਣ ਨੂੰ ਨਾਸ ਕਰ ਦੇਂਦਾ ਹੈਂ, ਤੇਰਾ ਸੁਖ ਤਾਂ ਛਿਨ ਭੰਗੁਰ ਹੈ, ਪਰ ਤੂੰ (ਮਨ ਨੂੰ) ਚੰਚਲ ਤੇ (ਬੰਦੇ ਨੂੰ) ਧਨ ਹੀਨ ਕਰ ਦੇਂਦਾ ਹੈਂ, ਤੇ ਊਚ ਨੀਚ ਸਭ ਨੂੰ ਇਕੋ ਜਿਹਾ (ਦੁਖ ਦੇਂਦਾ ਹੈ) । ਤੇਰੇ ਭੈ ਤੋਂ ਤਾਂ ਵਾਹਿਗੁਰੂ ਦੀ ਓਟ ਤੇ ਸਾਧ ਸੰਗਤ ਦੇ ਆਸਰੇ ਹੀ ਬਚੇ ਸਕੀਦਾ ਹੈ ! ਕ੍ਰੋਧ : | ਲੋਭ ਮੋਹ ਅਹੰਕਾਰ ਤੇ ਕਾਮ ਬਾਰੇ ਹਉਮੈ ਦਾ ਵਿਸਤਾਰ ਕਰਦੇ ਹਨ । ਪਰ ਜਦ ਹਉਂ-ਵਿਸਤਾਰਕ ਕਿਰਿਆਵਾਂ ਵਿਚ ਰੋਕ ਪੈਂਦੀ ਜਾਂ ਦਖ਼ਲ-ਅੰਦਾਜ਼ੀ ਹੁੰਦੀ ਹੈ ਤਾਂ ਕੁੱਧ ਜਾਗਦਾ ਹੈ । ਕੁੱਧ ਇਕ ਵਿਸਰਜਕ ਰੁਚੀ ਤੇ ਹਿੰਸਾਤਮਕ ਪ੍ਰਵਿਰਤੀ ਹੈ । ਇਹ ਕਲਾਂ ਜਗਾਉਂਦੀ, ਬਦਲੇ ਦੀ ਭਾਵਨਾ ਭੜਕਾਉਂਦੀ ਤੇ ਦੁਰਵਿਹਾਰ ਲਈ ਤਤਪਰ ਰਹਿੰਦੀ ਹੈ । ਕਾਮ ਵਾਂਗੂੰ ਕੁੰਧ ਵੀ ਬੇਕਾਬੂ ਤੇ ਅੰਨਾ ਹੋ ਜਾਂਦਾ ਹੈ । ਗੰਦ ਮੰਦ ਬਕਦਾ (122) ਤੇ ਰੋਲਾਂ ਪਾਂਦਾ (123) ਇਹ ਚੰਡਾਲ (124), ਦੰਦ ਕਰੀਚਦਾ, ਧਮਕੀਆਂ ਦੇਂਦਾ, ਧੁੱਸੀਂ ਮਾਰਦਾ, ਦਹਾੜਦਾ, ਲਿਤਾੜਦਾ ਵਤਦਾ ਹੈ । ਗੁਰੂ ਅਰਜਨ ਦੇਵ ਜੀ ਸਹਸਕ੍ਰਿਤੀ ਸਲੋਕਾਂ ਵਿਚ ਫੁਰਮਾਉਂਦੇ ਹਨ : ਹੈ ਕਲਿ ਮੂਲ ਧੰ ਕਦੰਚ ਕਰੁਣਾ ਨ ਉਪਰਜਤੇ ॥ ਬਿਖਯੰਤ ਜੀਵੰ ਵਸੰ ਕਰੋਤਿ ਨਿਰਤੀ, ਕਰੋੜਿ ਜਥਾ ਮਰਕਟਹ ॥ (੧੩੫੮) ਅਰਥਾਤ : ਹੇ ਝਗੜੇ ਦੀ ਜੜ, ਕ੍ਰੋਧ ! ਤੈਨੂੰ ਕਦੇ ਦਇਆ ਨਹੀਂ ਆਈ । ਤੂੰ ਵਿਸ਼ਈ ਜੀਆਂ ਨੂੰ ਵਸ ਕੀਤਾ ਹੋਇਆ ਹੈ - ਉਹ ਤੇਰੇ ਅੱਗੇ ਬਾਂਦਰ ਵਾਂਗ ਨੱਚਦੇ ਹਨ । ਕ੍ਰੋਧ, ਚੰਡਾਲ, ਅਗਲੇ ਦਾ ਸਰਬਨਾਸ਼ ਤਕ ਕਰਨਾ ਲੋਚਦਾ ਹੈ । ਜੋ ਨਾ ਕਰ ਸਕੇ ਤਾਂ ਗੁੱਸਾ ਆਪਣੇ ਆਪ ਉੱਪਰ ਕਢਣ ਤੇ ਵੀ ਤੁਲ ਪੈਂਦਾ ਹੈ । ਪਰ, ਕੁੱਧ ਜਾਗਦਾ ਉਦੇ ਹੀ ਹੈ ਜਦੋਂ ਹਉਮੈ ਦੇ ਵਿਸਥਾਰ ਵਿਚ ਕੋਈ ਰੁਕਾਵਟ ਆਣ ਪਵੇ । ਇਉਂ, ਪੰਜੇ ਦੇ ਪੰਜੇ ਵਿਕਾਰ ਹਉਮੈ ਦੇ ਬਿਰਛ ਦੀਆਂ ਹੀ ਸ਼ਾਖਾਂ ਹਨ । ਜੇਕਰ ਮੁੱਢ ਵਢ ਦਿਤਾ ਜਾਏ ਤਾਂ ਇਹ ਸਾਰੇ ਨਿਬੜ ਜਾਂਦੇ ਹਨ : | ਮਾਰੇ ਪੰਚ ਅਪੁਨੇ ਵਸਿ ਕੀਏ । ਹਉਮੈ ਗਾਇ ਇਕਤੁ ਥਾਇ ਕੀਏ । -ਆਸਾ ਮ: ੧੪੧੫/੧੩) ਸ਼ਾਇਦ ਇਸੇ ਕਾਰਣ ਗੁਰੂ ਮਹਾਰਾਜ ਨੇ ਇਸ ਨੂੰ ਦੀਰਘ ਰੋਗ ਅਥਵਾਂ ਮਹਾਂ ਦੀਰਘ ਰ! ਆਖਿਆ ਹੈ । 20