________________
ਸਾਧਾਰਨ, ਨਿੱਤ ਦਾ, ਹਊ-ਵਾਚਕ ਅਨੁਭਵ ਅਸਲੀਅਤ ਤੋਂ ਬੇਗਾਨਾ, ਅਰਥ ਸ਼ਟ ਤੇ ਮਿਥਿਆ ਜਿਹਾ ਅਨੁਭਵ ਹੈ । ਇਸ ਦੇ ਟਾਕਰੇ ਤੇ ਹਕੀਕਤ ਦਾ ਉਹ ਤਤਕਾਲੀ, ਸਿੱਧਾ, ਮੁਕੰਮਲ ਤੇ ਅਖਾਣ ਅਨੁਭਵ ਹੈ ਜਿਸ ਨੂੰ ਦੁਨੀਆਵੀ ਸਿਖਿਆ-ਸਧਾਈ ਨੇ ਸਾਥੋਂ ਖੋਹ ਲਿਆ ਹੈ । ਇਸ ਸਹਜ (=ਨਾਲ ਪੈਦਾ ਹੋਏ) ਅਨੁਭਵ ਨੂੰ ਦੁਬਾਰੇ ਪ੍ਰਾਪਤ ਕਰਨਾ ਹੀ ਪੂਰਬੀ ਧਰਮਾਂ ਆਪਣਾ ਨਿਸ਼ਾਨਾ ਬਣਾਇਆ ਹੈ । ਸਿਖ਼ ਧਰਮ ਵੀ ਹਉਮੈ ਨੂੰ ਸੰਵਾਰਨ ਦੀ ਥਾਂ ਇਸ ਨੂੰ ਸੰਘਾਰਨ ਤੇ ਬਲ ਦੇਂਦਾ ਹੈ । ਇਸ ਦੀ ਨਜ਼ਰ ਵਿਚ ਇਹ ਇਕ ਰੋਗ ਹੀ ਨਹੀਂ ਰੋਗ-ਖਾਣ ਵੀ ਹੈ, ਜੋ ਆਤਮਕ ਦੁੱਖਾਂ ਤੇ ਅਧਿਆਤਮਕ ਮੌਤ ਦਾ ਕਾਰਣ ਬਣਦਾ ਹੈ । ਇਸ ਲਈ ਹਰ ਸਿੱਖ ਨੂੰ ਇਸ ਦਾ ਦਾਰੂ ਭਾਲਣ ਦਾ ਆਦੇਸ਼ ਦਿੰਦਾ ਹੈ : ਐਸਾ ਦਾਰੂ ਲੋੜਿ ਲਹੁ ਜਿਤੁ ਵੰਝੈ ਰੋਗਾ ਘਾਣਿ ॥ -ਮਲਾਰ ਵਾਰ ੧ (੧੨੭੯/੧੫) 1. ਹਉਮੈ ਰੋਗਿ ਸਭੁ ਜਗਤੁ ਵਿਆਪਿਆ ! - ਸੂਹੀ ਮ: ੪ (੭੩੫/੧੮) ਹਉਮੈ ਰੰਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ । - ਰਾਮਕਲੀ ਮ: ੧ (੬੦੬੧੬) ਮਨ ਅੰਤਰਿ ਹਉਮੈ ਰੋਗੁ ਭੂਮਿ ਭੂਲੇ ਹਉਮੈ ਸਾਕਤ ਦੁਰਜਨਾ । - ਸਲੋਕ ਮ: ੪ (੧੪੨੪/੧੫) ਹਉਮੈ ਰੋਗਿ ਜਾ ਕਾ ਮਨੁ ਬਿਆਪਤਿ ਓਹੁ ਜਨਮਿ ਮਰੈ ਬਿਲਲਾਤੀ । ਹਉਮੈ ਰੋਗੁ ਵਡਾ ਸੰਸਾਰਿ ॥ -ਸੋਰਠ ਮ: ੫ (੬੧੦੪} 2. ਹਉਮੈ ਜਗਤੁ ਦੁਖਿ ਰੋਗ ਵਿਆਪਿਆ ਮਰਿ ਜਨਮੈ ਰੋਵੈ ਧਾਹੀ । -ਮਲਾਰ ਮ: ੩ (੧੨੭੮/੧) 3. ਹਉਮੈ ਵਡਾ ਰੋਗੁ ਹੈ ਭਾਇ ਦੂਜੇ ਕਰਮ ਕਮਾਇ ॥ -ਸੋਰਠ ਮ: ੩ (੬੦੩/੧੧) ਵਡਹੰਸ ਕੀ ਵਾਰ, ਮ: ੩ (੫੮੯/੧੩) ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ । 4. ਹਉਮੈ ਰੋਗੁ ਕਠਿਨ ਤਨਿ ਪੀਰਾ । ਸੂਹੀ ਮ: ੩ (੭੫੬੪) 5. - ਬਠਿ ਮ: ੩ (੧੧੭੨੧੪) ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ । --ਵਾਰ ਆਸਾ ਸਲੋਕ ਮ: ੨ (੪੬੬੧੬)