________________
ਰੋਗ ਹੈ। ਇਸ ਨੂੰ ਨਿਰਭੈਤਾ ਤਕ (ਜੇ ਇਸ ਦਾ ਦਾਰੂ ਹੈ) ਲੈ ਜਾਂਦਾ ਹੈ । ਤਦ ਇਹ ਨਿਰਭੈ ਦੇ ਭੈ ਵਿਚ ਆਪਣਾ ਘਰ ਪਾ ਲੈਂਦੀ ਹੈ, ਤੇ ਸਭਨਾਂ ਭੈਆਂ ਤੋਂ ਮੁਕਤ ਹੋ ਜਾਂਦੀ ਹੈ (54) । ਭੈ-ਸਤੇ ਹਉਮੈ ਦਾ ਇਕ ਪੱਖ ਹੋਰ ਵੀ ਹੈ । ਉਹ ਇਹ ਕਿ ਇਹ ਹੋਰਨਾਂ ਹਉਮੇਆਂ ਤੋਂ ਆਪਣੀ ਰਾਖੀ ਲੰਚਦੀ ਹੈ । ਇਉਂ ਇਸ ਦੇ ਅੰਦਰ ਨਿਆਂ ਤੇ ਨਿਯੰਤ੍ਰਣ ਦੀ ਨੀਂਹ ਬੱਝਦੀ ਹੈ । ਆਪਣੇ ਨਿਯੰਤ੍ਰਣ ਦੇ ਨੇਮ ਤਾਂ ਬਣਾ ਲੈਂਦੀ ਹੈ, ਪਰ ਲੋਚਦੀ ਇਹ ਹੈ ਕਿ ਹੋਰ ਸਭ ਹਉਮੈਆਂ ਇਨ੍ਹਾਂ ਨੇਮਾਂ ਦਾ ਪਾਲਨ ਕਰਨ; ਜੇ ਹੋ ਸਕੇ ਤਾਂ ਆਪ ਉਲੰਘਣਾ ਕਰ ਲਵੇ । ਇਉਂ ਆਪਣੇ ਕਬੂਲੇ ਨੇਮਾਂ ਦੀ ਆਪੇ ਉਲੰਘਣਾ ਕਰਨ ਲਈ ਤਤਪਰ ਰਹਿੰਦੀ ਹੈ । ਟਲਦੀ ਕੇਵਲ ਓਦੋਂ ਹੈ ਜਦੋਂ ਉਸ ਨੂੰ ਦੰਡ ਦਾ ਭੈ ਹੋਵੇ । ਸੰਸਾਰਕ ਦੰਡ ਤਾਂ ਕੇਵਲ ਓਦੋਂ ਹਰਕਤ ਵਿਚ ਆਉਂਦਾ ਹੈ ਜਦੋਂ ਦੋਸ਼ ਲੰਮਾ ਹੋ ਜਾਵੇ ! ਸੋ ਹਉਮੈ ਆਪਣਾ ਦੋਸ਼ ਲੁਕਾਉਣ ਦੀ ਪ੍ਰਕ੍ਰਿਆ ਵਿਚ ਜੁਟੀ ਰਹਿੰਦੀ ਹੈ । ਨੰਗਿਆਂ ਹੋਣ ਤੋਂ ਹੀ ਇਸ ਨੂੰ ਲਾਜ ਆਉਂਦੀ ਹੈ । ਪਰ ਜੇ ਇਸ ਨੂੰ ਕਦੇ ਇਹ ਗਿਆਨ ਹੋ ਜਾਵੇ ਕਿ ਕੋਈ ਐਸੀ ਸ਼ਕਤੀ ਵੀ ਹੈ ਜੋ ਅਨੇਕ ਪਦਿਆਂ ਵਿਚੋਂ ਵੀ ਉਸ ਦਾ ਦੋਸ਼ ਵੇਖ ਸਕਦੀ ਹੈ (55) ਤਾਂ ਇਹ ਆਪਣੀ ਸ਼ਰਮ ਦਾ ਭਾਰ ਨਹੀਂ ਝੱਲ ਸਕਦੀ । ਓਦੋਂ ਇਹ ਕੂਕ ਉਠਦੀ ਹੈ : ਹਉਂ ਅਪਰਾਧੀ ਗੁਨਹਗਾਰ ਹਉਂ ਬੇਮੁਖ ਮੰਦਾ । ਚੋਰ ਯਾਰ ਜੁਆਰ ਹਉਂ ਪਰ ਘਰ ਜਹੁੰਦਾ। ਨਿੰਦਕ ਦੁਸ਼ਟ ਹਰਾਮਖਰ ਠਗਦੇਸ਼ ਨਗੰਦਾ । ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਦਾ । ਬਿਸਾਸਘਾਤੀ ਅਕ੍ਰਿਤਘਣ ਮੈਂ ਕੋ ਨ ਰਖੰਦਾ । | -ਭਾਈ ਗੁਰਦਾਸ, ਵਾਰ ੩੬:੨੧ ਓਦੋਂ ਦੈ ਵੀ ਦੰਡ ਤੋਂ ਡਰ ਕੇ ਬਖ਼ਸ਼ਿਸ਼ ਦੀ ਯਾਚਨਾ ਕਰਦੀ ਹੈ । ਬਖਸ਼ਿਸ਼ ਦੇ ਭੰਡਾਰ ਸਤਿਗੁਰੂ ਦੀ ਓਟ ਪਕੜਦੀ ਤੇ ਉਸ ਨੂੰ ਸਿਮਰਦੀ ਹੈ : ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਇਉਂ ਡਰ ਦੇ ਪਿੜ ਚੋਂ ਨਿਕਲ ਕੇ ਬਖ਼ਸ਼ਿਸ਼ ਦੇ ਪਿੜ ਵਿਚ ਪ੍ਰਵੇਸ਼ ਕਰਦੀ ਹੈ ਤੇ –ਭਾਈ ਗੁਰਦਾਸ, ਵਾਰ ੩੬ : ੧੧ ਬਖ਼ਸ਼ਿਸ਼ ਰਾਹੀਂ ਭੈ ਤੋਂ ਨਿਰਭੈ ਹੋ ਕੇ ਵਸਣ ਲਗਦੀ ਹੈ (56) । ਨਿਰਭਉ ਪਦ ਵਿਚ ਹਉਂ ਨਹੀਂ ਰਹਿੰਦੀ। ਕਿਉਂਕਿ ਜਿੱਦਰ ਹਉਂ ਬਣੀ ਰਹਿੰਦੀ ਹੈ ਡਰ ਤੇ ਤੌਖਲੇ ਕਾਇਮ ਰਹਿੰਦੇ ਹਨ । ਜਦ ਹਉਂ ਨਿਬੜ ਜਾਵੇ, ਡਰ ਕਿਸ ਨੂੰ ? (57)। ਭੈ-ਮੁਕਤ ਹੋ ਜਾਵੇ ਤਾਂ ਹਉਮੈ ਹਉਮੈ ਨਹੀਂ ਰਹਿੰਦੀ, ਨਿਰਭੈ ਆਤਮਾ ਹੋ ਨਿਬੜਦੀ ਹੈ ਜੋ ਨਾਂ ਕਿਸੇ ਹੋ ਡਰਦੀ ਹੈ ਨਾ ਕਿਸੇ ਨੂੰ ਡਰਾਉਂਦੀ ਹੈ (58) : 42