________________
ਹੀ ਉਠਣੋ ਹਟ ਜਾਂਦਾ ਹੈ । ਮੈਂ ਤਾਂ ਮੁੱਕ ਹੀ ਜਾਂਦੀ ਹੈ, ਕੌਣ ਪੁੱਛਣ ਦੀ ਲੋੜ ਨਹੀਂ ਰਹਿੰਦੀ । ਕੇਵਲ ‘ਹਾਂ' ਰਹਿ ਜਾਂਦੀ ਹੈ ਜੋ ਦ੍ਰਿੜ ਤੇ ਬਲਵਾਨ ਹਾਂ ! ਹਾਂ ! ਹਾਂ ! ਹੋ ਜਾਂਦੀ ਹੈ । ਇਹ ਹੋਂਦ ਹੀ ਧੀ ਸਕਾਰਾਤਮਕਤਾ ਹੈ । ਇਥੇ ਮੌਤ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਸਦੀਵਤਾ ਦਾ ਪ੍ਰਕਾਸ਼ਮਾਨ ਰਹਿੰਦੀ ਹੈ । ਨਾਨਕ ਬਧਾ ਘਰੁ ਤਹਾਂ ਜਿਥੇ ਮਿਰਤੁ ਨ ਜਨਮੁ ਜਰਾ - ਸਿਰੀ ਮ: ੫ (੪੪/੧੧) ਇਹ ਆਤਮ ਗਿਆਨ ਦਾ ਮੁਕਾਮ ਹੈ । ਆਤਮ ਗਿਆਨ ਇੱਕੋ ਵੇਲੇ ਹਉਂ' ਦੇ ਅਭਾਵ ਅਨੁਭਵ ਵੀ ਹੈ, ਤੇ ਆਤਮਾ ਨਾਲ ਪਛਾਣ ਵੀ ਜੋ ਪਰਮਾਤਮਾ ਜਾਂ ਨਿਹਕੇਵਲ ਹੋਂਦ ਦਾ ਵਾਸਤਵੀਕਰਣ ਹੈ । ਇਕ ਸਵੱਛ ਸੈ-ਸਤਿਕਾਰ, ਇਕਦਮ ਸੈ-ਸਨਮਾਨ ਇਸ ਅਨੁਭਵ ਰਾਹੀਂ ਜਾਗਦਾ ਹੈ । ਇਕ ਆਤਮਕ ਸਾਹਸ ਉਦੈ ਹੁੰਦਾ ਹੈ ਜਿਸ ਨੂੰ ਮੌਤ ਦਾ ਕੋਈ ਭੈ ਨਹੀਂ ਹੁੰਦਾ, ਤੇ ਜਨਮ ਮਰਨ ਤੋਂ ਮੁਕਤ ਜੋ ਸਦੀਵਤਾ ਦੇ ਆਂਗਨ ਵਿਚ ਅਨੰਤਤਾ ਤੀਕ ਪਸਰੀ ਜਾਂਦਾ ਹੈ । ਇਸ ਮੁਕਾਮ ਤੇ ਇਉਂ ਜਾਪਦਾ ਹੈ ਆਪਣੇ ਮਹਿਬੂਬ ਨੂੰ ਆਲਿੰਗਨ ਵਿਚ ਲੈ ਲਿਆ ਹੁੰਦਾ ਹੈ, ਨਾ ਮਹਿਬੂਬ ਦੇ ਤਲਾਸ਼ੀ ਹੁੰਦੇ ਹਾਂ; ਨਾ ਆਪਣੇ ਆਪੇ ਦੇ ; ਕੇਵਲ ਇਕ ਅਵਿਰਲ ਆਤਮਕ ਆਨੰਦ ਵਿਚ ਵਿਚਰ ਰਹੇ ਹੁੰਦੇ ਹਾਂ । 1. ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇਧਾਰ । -ਦੇਵ ਗੰਧਾਰੀ ਮ: ੫ (੫੩੪/੧੩) 2. ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥ ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਹੋਇ ॥ ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ਼ । ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥ -ਗਉੜੀ ਬਾਵਨ ਅਖਰੀ ਮ: ੫ (੨੫੬/੧੪) 3. ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ । 4. ਹਉਮੈ ਖੋਇ ਕਰੇ ਸੀਗਾਰੁ ॥ ਤਉ ਕਾਮਣਿ ਸੇਜੈ ਰਵੈ ਭਤਾਰੁ ॥ -ਵਾਰ ਸਿਰੀ ਮ: ੪ ਸਲੋਕ ਮ: ੩ (੮੬/੧੪) 5. ਹਉਮੈ ਕਰੀ ਤਾ ਤੂ ਨਾਹੀ ਤੂ ਹੋਵਹਿ ਹਉ ਨਾਹਿ । -ਆਸਾ ਮ: ੧ (੩੫੭੪) ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ । -ਮਲਾਰ ਵਾਰ ਮ: ੩ (੧੦੯੨੧੯) 46