________________
ਹਉਮੈ ਹੈ ਕੀ ? ਨਿਰੁਕਤ ਨੂੰ ਆਧਾਰ ਮੰਨਿਆਂ ਜਾਪਦਾ ਹੈ ਕਿ ਹਉਮੈਂ' ਆਪੇ ਦੀ ਉਹ ਚੇਤਨਾ ਹੈ ਜਿਸ ਆਸਰੇ ਹਰ ਕੋਈ ਆਪਣੇ ਆਪ ਨੂੰ 'ਮੈਂ ਆਖ ਸਕਦਾ ਹੈ । ਪਰ ਇਸ ਤੋਂ ਅੱਗੇ ਜੇ ਪੁੱਛੀਏ ਕਿ 'ਆਖ਼ਰ, ਇਹ ਹਉਮੈ ਹੈ ਕੀ ਵਸਤ ?' ਤਾਂ ਮੁਸ਼ਕਿਲ ਖੜੀ ਹੋ ਜਾਂਦੀ ਹੈ। ਕਿਉਂਕਿ ਦਰਸ਼ਨ ਪਾਸੋਂ ਕੋਈ ਇਕ ਪ੍ਰਮਾਣਿਕ ਉੱਤਰ ਨਹੀਂ ਮਿਲਦਾ ।* ਐਪਰ ਹਉਮੈ
- ਜਿਵੇਂ ਭਾਰਤੀ ਦਰਸ਼ਨ ਵਿਚ ਅਹੰਕਾਰ (-=ਹਉਮੈਂ) ਦੀ ਸੰਕਲਪਨਾ ਬਾਰੇ ਕੋਈ ਇਕ ਬੱਝਵੀਂ ਧਾਰਣਾ ਨਹੀਂ, ਓਵੇਂ ਪੱਛਮੀ ਫ਼ਲਸਫ਼ੇ ਤੋਂ ਵੀ (ego=ਹਉਮੈ) ਦੀ ਕਦੀ ਬੱਝਵੀਂ ਪਰਿਭਾਸ਼ਾਂ ਪ੍ਰਾਪਤ ਨਹੀਂ ਹੁੰਦੀ । ਦੇਕਾਰਤ ਅਨੁਸਾਰ ਹਉਮੈਂ ਇਕ ਵਿਚਾਰਸ਼ੀਲ ਵਸਤੂ ਹੈ । ਪਰ ‘ਵਸਤੁ' ਕੀ ਹੈ ? ਬਰਕਲੇ ਆਦਿ ਵਰਗੇ ਫ਼ਿਲਾਸਫ਼ਰ ਜੋ 'ਵਸਤੂ' ਦੀ ਸਾਰਥਕ ਹੱਦ ਹੀ ਸ੍ਰੀਕਾਰ ਨਹੀਂ ਕਰਦੇ ਇਸ ‘ਵਿਚਾਰਸ਼ੀਲ ਵਸਤੂ ਦੀ ਹੱਦ ਕਿਵੇਂ ਕਬੂਲ ਕਰ ਸਕਦੇ ਹਨ ? ਦੂਜੇ ਪਾਸੇ ਸਪੀਨੋਜ਼ਾ ਵਰਗੇ ਫ਼ਲਸਫ਼ੀ ਹਨ ਜਿਨ੍ਹਾਂ ਅਨੁਸਾਰ ਸਾਰ ਵਸਤੂ ਤਾਂ ਕੇਵਲ ਇਕ ਰੱਬ ਹੈ; ਸਗਲੇ ਮਨ ਤੇ ਸਮਸਤ ਸਰੀਰ ਉਸੇ ਸਾਰ ਵਸਤੂ ਦੇ ਵਿਚਾਰ ਤੇ ਵਿਸਤਾਰ ਤੋਂ ਉਤਪੰਨ ਹੋਏ ਰੂਪ ਹਨ। ਲੀਬਨੀਜ ਅਨੁਸਾਰ, ਸਭ ਵਸਤਾਂ ਆਦਿ-ਜੀਵਕਾਂ ( monads) ਦੀਆਂ ਸਮੁੱਚ ਹਨ । ਇਸ ਲਈ ਹਰੇਕ 'ਹਉਂ' ਦੀ ਨਵੇਕਲੀ ਆਦਿ-ਜੀਵਿਕ ਹੋਂਦ ਹੈ । ਲੋੜਜ਼ੇ ਅਨੁਸਾਰ ਵੀ ਸਾਡਾ ਸੰਸਾਰ ਅਜੇਹੀਆਂ ਆਦਿ-ਜੀਵਕ ਹਉਮੈਆਂ ਦਾ ਆਕਾਰ-ਪ੍ਰਕਾਰ ਹੈ । ਪਰ ਇਹ ਹਉਮੈਆਂ ਇਕ ਦੂਜੇ ਤੋਂ ਭਿੰਨ ਨਹੀਂ ਸਗੋਂ ਇਕ ਪਰਮ ਪੁਰਖ ਅੰਦਰ ਸਮਾਈਆਂ ਹੋਈਆਂ ਹਨ । ਇਸ ਲਈ ਇਕ ਦੂਸਰੇ ਨਾਲ ਸੰਬੰਧਤ ਹਨ । ਕਾਂਟ ਅਨੁਸਾਰ ਹਉਮੇ ਅੰਦਰ ਗਿਆਤਾ-ਗਯੋਇ, ਨਿਜ-ਪਰ, ਆਤਮ-ਵਸਤੂ (subject-object) ਦਾ ਦੰ ਦ ਵਿਦਮਾਨ ਰਹਿੰਦਾ ਹੈ । ਹਿਉਮ ਦੇ ਮਤ ਅਨੁਸਾਰ ਕੇਵਲ ਵਸਤਾਂ ਦੀ ਜਾਣਕਾਰੀ ਤੋਂ ਹੀ ਸਾਡੀ ਅਨੁਭਵ-ਸਿੱਧ ਚੇਤਨਾ ਹੋਂਦ ਵਿਚ ਆਉਂਦੀ ਹੈ । ਉਂਝ ਇਸ ਦੀ ਕੋਈ ਨਵੇਕਲੀ ਹੋਂਦ ਨਹੀਂ। ਵਾਰਡ ਅਨੁਸਾਰ ਹਉਮੈ ਉਹ ਹਿਤਾਧਿਕਾਰੀ ਆਤਮ (interested subject) ਹੈ ਜੋ ਸਾਡੇ ਅਨੁਭਵਾਂ ਦਾ ਸੰਗਠਨ ਤੇ ਕੇਂਦਰੀਕਰਣ ਕਰਦਾ ਹੈ ।
ਇਸ ਸੰਖੇਪ ਜਹੇ ਸਰਵੇਖਣ ਤੋਂ ਹੀ ਸਿੱਧ ਹੋ ਜਾਂਦਾ ਹੈ ਕਿ ਪੱਛਮੀ ਫ਼ਲਸਫ਼ਾ ਵੀ ਹਉਮੈ (ਈਗੇ) ਬਾਰੇ ਕੋਈ ਨਿਸਚਿਤ ਧਾਰਨਾ ਕਾਇਮ ਨਹੀਂ ਕਰ ਸਕਿਆ । ( ਸਫਾ 4 ਦੇ ਫੁਟ ਨੋਟ ਦੀ ਬਾਕੀ ) | ਸਾਂਖ ਅਨੁਸਾਰ ਅਹੰਕਾਰ ਸਮੂਹਕ ਚੇਤਨਾ (ਮਹੱਤ) ਵਿਚੋਂ ਪੁਰਸ਼ ਤੇ ਪ੍ਰਕਿਰਤੀ ਦੇ ਸੰਜੋਗ ਨਾਲ ਵਿਅਕਤੀਗਤ ਚੇਤਨਾ ਦੇ ਰੂਪ ਵਿਚ ਵਿਗਾਸਮਾਨ ਹੁੰਦਾ ਹੈ । ਮਹੱਤ ਵਿਚ ਸਾਤਵਿਕ ਗੁਣ ਪ੍ਰਧਾਨ ਹੋਣ ਨਾਲ ਇਹ ਹੋਂਦ ਵਿਚ ਆਉਂਦਾ ਹੈ । ਪੁਰਸ਼, ਪ੍ਰਕਿਰਤੀ ਤੇ ਮਹੱਤ ਤੋਂ ਮਗਰੋਂ ਸਾਂਖ ਦੇ ਤੱਤਾਂ ਵਿਚ ਇਹ ਚੌਥੇ ਸਥਾਨ ਦਾ ਤੱਤ ਹੈ । ਇਹ ਵਿਅਕਤੀਕਰਣ ਦਾ ਆਧਾਰਭੂਤ ਹੈ ਤੇ ਏਹੋ ਪ੍ਰਪੰਚ ਦੀ ਸੁਵੰਨਤਾ, ਭਿੰਨਤਾ ਤੇ ਤਿਬੱਧਤਾ ਦਾ ਮੂਲ ਕਾਰਣ। ਮਤੇ ਦਾ ਅਹਕਾਰ ਨਾਲੇ ਓਹ ਸੰਬੰਧ ਹੈ ਜੋ ਚੇਤਨਾ ਦਾ ਆਤਮਚੇਤਨਾ ਨਾਲ ਹੈ । ਇਸੇ ਕਾਰਣ ਹੀ ਸਾਨੂੰ ਪ੍ਰਪੰਚ ਦਾ ਵਖਰਾ ਆਭਾਸ ਹੁੰਦਾ ਹੈ । ਸਾਂਖ ਮੱਤ ਅਨੁਸਾਰ ਮਨ ਦਾ ਵਿਕਾਸ ਅਹੰਕਾਰ ਵਿਚੋਂ ਹੀ ਹੋਂਦਾ ਹੈ ।