ਪੰਨਾ:Alochana Magazine October, November and December 1987.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀ ਸੰਕਲਪਨਾ ਬਾਰੇ ਇਕ ਗੱਲ ਜੋ ਕਰੀਬਨ ਸਾਰੇ ਧਰਮਾਂ ਵਿਚ ਸਾਂਝੀ ਹੈ ਉਹ ਇਹ ਹੈ ਕਿ ਹਉਮੈ ਸਮਸਤ ਤੋਂ ਨਿਜ ਨੂੰ ਨਿਖੇੜਨ ਵਾਲੀ ਸਾਡੀ ਰੁਚੀ ਹੈ । ‘ਨਿਜ' ਤੇ 'ਪਰ', ‘ਵਸਤੂ’ ਤੇ ‘ਅਵਸਤੂ' ਆਦਿ ਦਾ ਨਖੇੜਾ ਪਾਉਣ ਵਾਲੀ ਚੂੰ ਦਾਤਮਕ ਸੋਚਣੀ ਮਨੁੱਖੀ ਚੇਤਨਾ ਦੀ ਭਾਵੀ ਹੈ । ਇਉਂ ਸਮਝੋ ਕਿ ਮਨੁੱਖ ਕੇਵਲ ਵਿਰੋਧਤਾਈਆਂ ਥਾਣੀ ਹੀ ਅਸਤਿਤਵ ਨੂੰ ਵੇਖਣ ਨਿਰੀਖਣ ਦਾ ਆਦੀ ਹੈ । ਮਾਨਵੀ ਚਿੰਤਨ ਦੀ ਇਸ ਸ਼ੈਲੀ ਨੂੰ ਤੇ ਇਸ ਦੇ ਪਰਿਣਾਮ ਨੂੰ ਪੂਰੀ ਤਰ੍ਹਾਂ ਸਮਝਣ ਲਈ ਇਕ ਨਿੱਕਾ ਜਿਹਾ ਪ੍ਰਯੋਗ ਕਰੀਏ । ਇਉਂ ਸਮਝੋ ਤੁਹਾਡੇ ਸਾਹਵੇਂ ਇਕ ਚਿੱਟਾ ਖ਼ਾਲੀ ਵਰਕਾ ਪਿਆ ਹੈ । ਇਸ ਖ਼ਾਲੀ ਸਫੇ ਨੂੰ ਆਦਿ ਕਾਲੀ ਹਕੀਕਤ ਦਾ ਪ੍ਰਤੀਕ ਮੰਨ ਲਉ । ਖ਼ਾਲੀ ਸਫ਼ਾ ਸਮੁੱਚੀ ਆਦਿ ਕਾਲੀ ਹਕੀਕਤ ਦੀ ਸੰਕਲਪਨਾਂ ਰਹਿਤ, ਦੰ ਦ ਰਹਿਤ ਅਵਾਸਤਵਿਕਤਾ ਦਾ ਲਖਾਇਕ ਹੈ । ਹੁਣ ਤੁਸੀਂ ਇਸ ਖ਼ਾਲੀ ਸਫ਼ੇ ਉਤੇ ਇਕ ਦਾਇਰਾ ਵਾਹ ਦਿਓ । ਤੁੜਾਂ ਹੁਣ ਇਸ ਦੇ ਦ ਰਹਿਤ ਹਕੀਕਤ ਉਪਰ ਇਕ ਸੰਕਲਪ ਜੜ ਦਿੱਤਾ ਹੈ । ਇਸ ਨਾਲ ਦਾਇਰੇ ਦੇ ਅੰਦਰ' ਤੇ ਬਾਹਰ’ ਦਾ ਦੰ ਦ ਪੈਦਾ ਹੋ ਗਿਆ ਹੈ। ਇਹ ਦੰ ਦ ਪਹਿਲਾਂ ਮੌਜੂਦ ਨਹੀਂ ਸੀ । ਹੁਣ ਵੀ ਇਹ, ਦਰ ਅਸਲ, ਕੇਵਲ ਸਾਡੀ ਚੇਤਨਾ ਅੰਦਰ ਹੀ ਜਾਗਿਆ ਹੈ । ਪਰ ਹੁਣ ਅਸੀਂ ਇਸ ਤੋਂ ਮੁਕਤ ਨਹੀਂ ਹੋ ਸਕਦੇ ਕਿਉਂਕਿ ਸਾਡੀ ਸੋਚਣ ਸ਼ੈਲੀ ਸਾਨੂੰ ਇਹ ਦੰ ਦ ਵੇਖੀ ਜਾਣ ਲਈ ਮਜਬੂਰ ਕੀਤੀ ਬੈਠੀ ਹੈ । ਸਾਡੇ ਨਾਲ ਕਿਤੇ ਵਡਾ ਵਿਅੰਗ ਹੀ ਨਾ ਹੁੰਦਾ ਹੋਵੇ ਜੇ ਇਹ ਦਾਇਰਾ ਵੀ ਮਨੋਕਲਪਿਤ ਹੀ ਹੋਵੇ ? ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਅਸਲੋਂ ਇਕ ਵੱਡੇ ਵਿਅੰਗ ਦਾ ਸ਼ਿਕਾਰ ਹਾਂ । ਇਹ ਮਨੋਕਲਪਿਤ ਦਾਇਰਾ ਸਾਡੀ ਹਉਮੈਂ' ਹੈ । ਇਸ ਦੇ ਅੰਦਰ ਅਸੀਂ 'ਆਪ' ਹਾਂ, ਇਸ ਦੇ ਬਾਹਰ ‘ਸੰਸਾਰ' । ਅੰਦਰ ਸਾਡਾ ਨਿਜ' ਹੈ, ਬਾਹਰ 'ਪਰ' । ਇਹ ਮਨੋਕਲਪਿਤ ਭਰਮ-ਦਾਇਰਾ ਹੀ ਸਾਨੂੰ ਹੋਰਨਾਂ ਤੇ ਹੋਰਨਾਂ ਦੇ ਹਿਤਾਂ ਨੂੰ ਸ਼ੀਕਾਰ ਕਰਨ ਤੋਂ ਰੋਕਦਾ ਹੈ । ਏਹੋ ਸਾਨੂੰ 'ਪਰਾਏ' ਵਿਚਾਰਾਂ ਨਾਲ ਹਮਦਰਦੀ ਰਖਣ ਤੋਂ ਹਟਕਦਾ ਹੈ। ਏਹੋ ਪਰਮ ਦ, ਰੱਬ, ਤੋਂ ਸਾਨੂੰ ਨਖੇੜੀ ਬੈਠਾ ਹੈ। ਸਭ ਵਖੇਵਿਆਂ ਦੀ ਇਹ ਜੜ ਹੈ । ਸਭ ਵਿਵਾਦਾਂ ਦਾ ਸੋਮਾ ਹੈ । 'ਮੈਂ ਤੇ 'ਤੁਸੀਂ' ਰਲ ਕੇ “ਅਸੀਂ ਨਹੀਂ ਹੁੰਦੇ, 'ਇਕ' ਹੋ ਨਿਬੜਦੇ ਹਾਂ, ਇਹ ਸਮਝਣ ਤੋਂ 'ਹਉਮੈਂ' ਦਾ ਦਾਇਰਾ ਹੀ ਸਾਨੂੰ ਵਰਜਦਾ ਹੈ । | ਇਹ ਦਾਇਰਾ ਜੋ ਦੰ ਦ ਖੜਾ ਕਰਦਾ ਹੈ, ਉਸ ਦੇ ਅਨੇਕਾਂ ਨਾਮ ਹਨ : ਅੰਦਰ ਤੇ ਬਾਹਰ, ਨਿਜ ਤੇ ਪਰ, ਜੀਵ ਤੇ ਵਾਤਾਵਰਣ, ਯੋਨ ਤੇ ਸਾਂਗ ......| ਅਸੀਂ ਇਕੋ ਦਾਇਰਾ ਨਹੀਂ, ਕਈ ਦਾਇਰੇ ਵਾਹ ਲੈਂਦੇ ਹਾਂ । ਪਹਿਲਾਂ ਤਾਂ ਅਸੀਂ ਆਪਣੇ ਆਪ ਨੂੰ ਬਾਕੀ ਦੇ ਟਮਾਨ ਤੋਂ ਨਖੇੜਦੇ ਹਾਂ ਤੇ ਤੁਚਾ ਲਪੇਟੀ 'ਹਉਮੈ' ਦੀ ਸਿਰਜਨਾ ਕਰਦੇ ਹਾਂ । ਫਿਰ ਅਸੀਂ ਬਾਕੀ ਦੇ ਦ੍ਰਿਸ਼ਟਮਾਨ ਉਪਰ ਸੰਕਲਪ ਚੜ ਜੜ ਕੇ ਉਸ ਨੂੰ ਵਸਤਾਂ ਦੀ ਅਨੇਕਤਾ fਚ ਵੰਡ ਦੇਂਦੇ ਹਾਂ । ਇਸ ਅਨੇਕਤਾ ਨੂੰ ਅਸੀਂ ਯਥਾਰਥ ਮੰਨ ਲੈਂਦੇ ਹਾਂ । ਇਹ ਨਹੀਂ ਜਾਣਦੇ ਕਿ ਸਾਡਾ ਬੋਧ ਹੀ ਸਦੀਵ ਕਾਲੀ ਏਕਤਾ ਉਪਰ ਤਤਕਾਲੀ ਅਨੇਕਤਾ ਦਾ