ਪੰਨਾ:Alochana Magazine October 1957 (Punjabi Conference Issue).pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਿਰਦ-ਨਵਾਹ ਵਸਨੀਕ ਜੋ, ਰਾਜੇ ਉਸ ਦੇ ਹੋਰ । ਸਭਨਾਂ ਵਿਚ ਪ੍ਰਸਿਧ ਸੀ, ਉਹ ਬੜਾ ਸ਼ਾਹਜ਼ੋਰ । ਫੌਜ ਸਿਪਾਹੀ ਓਸ ਦੇ, ਮਾਲ ਖ਼ਜ਼ਾਨੇ ਢੇਰ । ਦੁਸ਼ਮਨ ਨੂੰ ਇੰਜ ਦੇਖਦਾ, ਜਿਉਂ ਬੱਕਰੀ ਨੂੰ ਸ਼ੇਰ । ਪੁਰਾ ਪੂਰਾ ਜ਼ੋਰ ਸੀ, ਉਸ ਦਾ ਹਰ ਇਕ ਜਾ । ਕੋਈ ਬਿਗਾਨਾ ਆਪਣਾ, ਅੱਖ ਨ ਸਕੇ ਚਾ | ਐਪਰ ਚਾਰਾ ਮੌਤ ਬੀ, ਨਹੀਂ ਕਿਸੇ ਦਾ ਕਾ ॥ ਜੋ ਆਵੇ ਇਸ ਸਾਮਣੇ, ਦੇਵੇ ਸੀਸ ਝੁਕਾ / ਪੂਰੇ ਹੋਏ ਦਿਯੋ (ਦਿਹੈ) ਜਾਂ, ਮੌਤ ਆ ਕੀਤੀ ਵਾਰ ॥ ਟੁਰ ਪਏ ਬੀਰਮ ਦੇਵ ਜੀ, ਸੁੰਝਾ ਛੱਡ ਦਰਬਾਰ । ਮਾਲ ਦੇਵ ਮਰਨੇ ਪਿਛੋਂ ਵਾਰ ਸੀ, ਪੁੱਤਰ ਉਸ ਦੇ ਚਾਰ : ਚਾਰੇ ਉਮਰ ਛੋਟੇਰੜੀ, ਰਹਿ ਗਏ ਵਿਚ ਪਰਵਾਰ ਵੱਡਾ ਜੈਮਲ ਨਾਮ ਸੀ, ਆਹਾ ਜੋ ਹੁਸ਼ਿਆਰ | ਐਪਰ ਰਾਜ ਸੰਭਾਲਣਾ, ਬੜੀ ਕਠਨ ਹੈ ਕਾਰ । ਚਾਚਾ ਇਕ ਉਦੜਾ, ਮਾਲ ਦੇਵ ਸੀ ਨਾਮ । ਉਸ ਨੇ, ਅੰਤ ਸੰਭਾਲਿਆ, ਕਾਰੋਬਾਰ ਤਮਾਮ ॥ ਦੇਖ ਭਤੀਜੇ ਛੋਟੜੇ, ਬਣਿਆ ਖੁਦ ਮੁਖਤਾਰ । ਆਪ ਉਨਾਂ ਦੇ ਨਾਮ ਤੇ, ਕਰਨ ਲੱਗਾ ਦਰਬਾਰ । ਅਕਬਰ ਬਾਦਸ਼ਾਹ ਜਿਸ ਵੇਲੇ ਇਸ ਮੌਤ ਥੀ, ਹੋਏ ਲੋਕ ਆਗਾਹ ॥ ਆਣ ਚੜ੍ਹਾਈ ਮੁਲਕ ਤੇ, ਕੀਤੀ ਅਕਬਰ ਸ਼ਾਹ ਜੁੱਧ ਮਚਾਇਆ ਆਣ ਕੇ, ਉਸਨੇ ਆਂਵਦੇ ਸਾਰ । ਕੀਤਾ ਸਾਰੇ ਮੁਲਕ ਨੂੰ, ਡਾਢਾ ਆ ਲਾਚਾਰ । ਮਲਦੇਵ ਦੀ ਓਸ ਥੀ, ਪੇਸ਼ ਗਈ ਨਾ ਕਾ । ਫ਼ਿਕਰ ਸਗੋਂ ਦਿਲ ਆਪਣੀ, ਪਿਆ ਜਾਲਦਾ ਆ । ਮਾਲਦੇਵ ਘਰ ਪੋਤਰੀ, ਆਹੀ ਇਕ ਜੁਆਨ ਸਾਕ ਉਸ ਦੇਕੇ ਓਸਦਾ, ਲੀਤੀ ਮੰਗ ਅਮਾਨ ! {੮੩