ਪੰਨਾ:Alochana Magazine October 1958.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਲਾੜ ਹੀ ਪੁਲਾੜ , ਹੈ । ਇਸ ਪੁਲਾੜ ਦੇ ਸਮੁੱਚੇ ਘੇਰੇ ਦੀ ਕੋਈ ਪੈਮਾਇਸ਼ ਨਹੀਂ; ਕੇਵਲ ਵਖੋ ਵਖ ਆਕਾਸ਼ੀ ਆਕਾਰਾਂ ਜਾਂ ਤਾਰਿਆਂ ਵਿਚਲੀ ਵਿੱਥ ਨਪੀ ਜਾ ਸਕਦੀ ਹੈ । ਇਨ੍ਹਾਂ ਆਕਾਰਾਂ ਦੇ ਕਾਰਣ ਹੀ ਪਲਾੜ ਕੋਈ ਸ਼ਬਦ ਹੈ ਤੇ ਇਸ ਪੁਲਾੜ ਦੇ ਕਾਰਣ ਹੀ ਇਹ ਤਾਰੇ ਜਾਂ ਧਰਤੀਆਂ ਹਨ । ਪੁਲਾੜ ਨੂੰ ਨਾਪਣ ਦਾ ਪੈਮਾਨਾ ਸਾਡੀ ਦੁਨੀਆਂ ਦੇ ਫੁੱਟ, ਗਜ਼ ਜਾਂ ਮੀਲ ਨਹੀਂ, ਸਗੋਂ ਸਮਾਂ ਹੈ, ਜਿਸ ਦਾ ਪੁਲਾੜ ਨਾਲ ਢੇਰ ਸੰਬੰਧ ਹੈ । ਮਿਕਲਸਨ ਤੇ ਮਾਰਲੇ ਨਾਂ ਦੇ ਦੋ ਸਾਇੰਸਦਾਨਾਂ ਨੇ ਇਹ ਢੰਗ ੧੮੮੧ ਵਿਚ ਲਭਿਆ | ਉਨ੍ਹਾਂ ਬਹੁਤ ਸੂਖਮ ਯੰਤਰਾਂ ਨਾਲ ਧਰਤੀ ਦੀ ਗਰਦਸ਼ ਵਾਲੇ ਅਤੇ ਇਸ ਤੋਂ ਉਲਟ ਰੁਖ ਵਲ ਨੂੰ ਰੋਸ਼ਨੀ ਦੀ ਚਾਲ ਨੂੰ ਜਾ ਕੇ ਇਹ ਨਤੀਜਾ ਕਢਆ ਕਿ ਰੋਸ਼ਨੀ ਇਕ ਸੈਕੰਡ ਵਿਚ ੧੮੬੨੮੪ ਮੀਲ ਹਰਕਤ ਕਰਦੀ ਹੈ, ਜੇ ਇਹ ਧਰਤੀ ਦੀ ਗਰਦਸ਼ ਦੇ ਰਖ ਵਲ ਚਲੇ । ਰੌਸ਼ਨੀ ਦੀ ਚਾਲ ੧੮੬੨੬ ਮੀਲ ਪਤੀ ਸੈਕੰਡ ਹੁੰਦੀ ਹੈ, ਜੇ ਇਹ ਧਰਤੀ ਦੀ ਗਰਦਸ਼ ਦੇ ਉਲਟ ਰੁਖ ਵਲ ਚਲੇ : ਸੋ ਰੌਸ਼ਨੀ ਦੇ ਇਕ ਸੈਕਿੰਡ ਦਾ ਅਰਥ ਹੈ ੧,੮੬,੦੦੦ ਮੀਲ | ਇੰਜ ਇਕ ਅਕਾਸ਼ੀ ਆਕਾਰ ਤੋਂ ਦੂਜੇ ਅਕਾਸ਼ੀ ਆਕਾਰ ਵਿਚਲੀ ਵਿੱਥ ਸਾਲਾਂ ਤਕ ਜਾ ਬਣਦੀ ਹੈ । ਪਰ ਇਹ ੨੦ ਮੀਲ ਦਾ ਫਰਕ ਉਸ ਤਰਾਂ ਆਇਆ ਹੈ ਜਿਵੇਂ ਕੰਢੇ ਵਲ ਆ ਰਹੇ ਜਹਾਜ਼ ਦੇ ਡੈੱਕ ਦੇ ਪਿਛਲੇ fਸਰੇ ਤੇ ਖਲੋਤਾ ਮੁਸਾਫਿਰ ਕੁਝ ਪਹਿਲਾਂ ਕੰਢੇ ਤੇ ਪੁਜ ਜਾਵੇਗਾ ਕਿਉਂਕਿ ਜਹਾਜ਼ ਦੀ ਚਾਲ ਦੇ ਵਿਚ ਮੁਸਾਫਿਰ ਦੀ ਆਪਣੀ ਹਰਕਤ ਵੀ ਮਿਲ ਗਈ ਹੈ। ਜਿਹੜੀ ਉਸ ਨੇ ਜਹਾਜ਼ ਦੇ ਪਿਛਲੇ ਬਿਰੇ ਤੋਂ ਅਗਲੇ ਤਕ ਕੀਤੀ ਹੈ । ਅਜ ਦੇ ਸਾਇੰਸ ਇਹ ਵੀ ਮੰਨਦੀ ਹੈ ਕਿ ਪੁਲਾੜ, ਕੋਈ ਸਬਿਰ ਪੁਲਾੜ ਨਹੀ, ਸਗੋਂ ਛਿਨ ਛਿਨ ਬਦਲਦਾ ਤੇ ਗਤਲ ਪੁਲਾੜ ਹੈ । ਹਰਕਤਾਂ ਦੇ ਭਰੋ ਇਸ ਪਲਾੜ ਵਿਚ ਸਾਡੀ ਧਰਤੀ ਆਪਣੇ ਧੁਰੇ ਉਪਰ ੧,੦੦੦ ਪ੍ਰਤੀ ਘੰਟਾ ਘੁੰਮਦੀ ਹੈ | ਧਰਤ ਆਪਣੇ ਗ੍ਰਹ-੫ਬ (Orbit) ਉਪਰ ਜਿਹੜੀ ਗਰਦਸ਼ ਕਰਦੇ a aa ੨੦ ਮੀਲ ਪਤੀ ਸੈਕਿੰਡ ਹੈ । ਇਹ ਖਿਆਲ ਹੁਣ ਪੁਰਾਣਾ ਹੋ ਚੁਕਾ ਹੈ ਕਿ ਚੰਦ ਹੀ ਸੂਰਜ ਦੁਆਲੇ ਚੱਕਰ ਲਾਉਂਦਾ ਹੈ । ਆਧੁਨਿਕ ਸਿਧਾਂਤ ਇਹ ਹੈ ਕਿ ਸੂਰਜ ਦੁਆਲੇ ਚੱਕਰ ਲਾਉਣ ਸਮੇਂ ਧਰਤੀ ਤੇ ਚੰਦ ਇਕ ਹਰ ਦੇ ਆਲੇ ਦੁਆਲ ਭੱਦੇ ਰਹਿੰਦੇ ਹਨ । ਸਾਡੀ ਧਰਤੀ ਤੇ ਚੰਦ ਸਮਤ ਲੱਖਾਂ ਤਾਰਿਆਂ ਤੇ ਚਲ-ਤਾਰਿਆਂ ਦਾ ਸੰਗ੍ਰਹ, ਜਿਸ ਨੂੰ ਸੂਰਜੀ-ਪ੍ਰਵਾਰ (Solar-System) ਵੀ ਕਹਿਆ ਜਾਂਦਾ ਹੈ, ਸਮੁੱਚੇ ਦਾ ਸਮੁੱਚਾ ੧੩ ਮੀਲ ਪੱਤਾ ਸੈਕੰਡ ਆਪਣੇ ਧੁਰੇ ਦੇ ਸਥਾਨਕ ਤਾਰੇ (ਸੂਰਜ) ਸਾਹਮਣੇ ਚੱਕਰ ਕੱਢਦਾ ਹੈ । ਅਸੀਂ ਇਹ ਸਥਾਨਕ ਤਾਰਾਂ ਕਿਸੇ ਹੋਰ ਤਾਰਾ-ਪ੍ਰਵਾਰ ( Milky way) ਜੋ ਤਾਰਿਆਂ ਦਾ ਇਕ ਮਹਾਨ ਸਮੂਹ ਹੈ. ਰਲਿਆ ੨੦੦ ਮੀਲ ਪ੍ਰਤੀ ਸੈਕਿੰਡ ਦੀ ਚਾਲ ਨਾਲ ੨੪