ਪੰਨਾ:Alochana Magazine October 1958.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਯਾਰਵਾਂ ਹੁਕਮ ਜੇ ਕਿਸੇ ਬੀਮਾਰ ਦੇ ਉੱਤੇ ਅੱਖ ਭਰਾ । ਫੋੜਾ ਨਿਕਲੇ ਓਸ ਦੇ ਪਲਕਾਂ ਅੰਦਰ ਆ । ਨਰਮੀ ਅੰਦਰ ਓਸ ਦੇ ਜੇ ਕਰ ਹੋਵੇ ਯਾਰ । ਹੋਵੇ ਮਿਸਲ੧ ਅਖਰੋਟ ਦੇ ਮਿੱਟੀ ਰੰਗ ਸ਼ੁਮਾਰ । ਇਬਤਦਾ ਉਸ ਮਰਜ਼ ਤੋਂ ਦੋ ਦਿਨ ਤੀਕ ਪਛਾਣ । ਮਰ ਜਾਸੀ ਬੀਮਾਰ ਉਹ, ਏਹੋ ਕਰੀਂ ਗੁਮਾਨ । ਏਹੁ ਅਲਾਮਤ੨ ਓਸ ਦੀ ਵੇਖੀ ਨਾਲ ਖ਼ਿਆਲ । ਇਬਤਦਾ ਉਸ ਹੋਵਈ ਬਹੁਤੀ ਨਦਰ ਭਾਲ । ਬਾਰੁਵਾਂ ਹੁਕਮ ਜੇ ਕਿਸੇ ਬੀਮਾਰ ਦੀ ਨਾਸਾਂ ਵਿੱਚੋਂ ਯਾਰ । ਵੱਗੇ ਲੋਹੁ ਸੁਰਖ਼ ਜੇ ਮਾਇਲ ਜ਼ਰਦ ਜਾਰ । ਨਾਲੇ ਸੱਜੇ ਹੱਥ ਤੇ ਿਮਣੀ ਨਿਕਲੇ ਆ । ਤਰਫ਼ ਸਫ਼ੈਦੀ ਭੁੱਧ ਨੂੰ ਮਾਇਲ ਨਜ਼ਰੀ ਆ । ਦਰਦ ਨ ਹੋਸੀ ਓਸ ਦੇ ਅੰਦਰ ਜੇ ਕਰ ਯਾਰ । ਇਬਤਦਾ ਉਸ ਮਰਜ਼ ਤੋਂ ਤਿੰਨ ਦਿਨ ਤੀਕ ਸ਼ੁਮਾਰ । ਮਰ ਜਾਸੀ ਬੀਮਾਰ ਉਹ ਏਹੋ ਕਰੀ ਮਾਨ | ਏਹੁ ਨਿਸ਼ਾਨੀ ਓਸ ਦੇ ਅੰਦਰ ਵੇਖੀ ਆਣ । ਸ਼ੁਰੂ , ਮਰਜ਼ ਵਿਚ ਓਸ ਨੂੰ ਭੁੱਖ ਨਾ ਲੱਗੇ ਯਾਰ । ਏਹੁ ਅਲਾਮਤ ਓਸ ਦੀ ਬਹੁਤੀ ਕਰੀਂ ਵਿਚਾਰ । | ਓਰੁਵਾਂ ਹੁਕਮ . ਜੇ ਕਿਸੇ ਬੀਮਾਰ ਦੇ ਉੱਤੇ ਖੱਬੀ ਕਾਨੜ । ਜ਼ਾਹਰ ਹੋਵੇ ਵਰਮ ਆ ਬਹੁਤੀ ਸੁਰਖ਼ ਪਛਾਨ । ਲੰਮੀ ਹੋਵੇ ਵਰਮ ਦੇ ਤਿੰਨ ਉਂਗਲ ਮਿਕਦਾਰ । ਨਿਸਬਤ੪ ਓਸ ਮਰੀਜ਼ ਦੀ ਦਿਲ ਵਿਚ ਬੰਨ ਕੁਰਾਤ । ਇਬਤਦਾ ਉਸ ਮਰਜ਼ ਥੀ ਪੰਝੀਹਾਂ ਦਿਨਾਂ ਤੀਕ । ਅੰਦਰ ਏਸ ਮਿਆਦ ਦੇ ਮਰ ਜਾਸੀ ਉਹ ਠੀਕ । ੧. ਵਾਂਗੂ । ੨. ਨਿਸ਼ਾਨੀ । ੩. ਪੱਟ । ੪. ਬਾਰੇ । ੪੩