ਪੰਨਾ:Alochana Magazine October 1958.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹਿਲ ਤੇ ਦਹਿਲਾ ਇਕਾਂਗੀ ਦਾ ਵਿਸ਼ੇ ਇਸ ਦੇ ਸਿਰ-ਲੇਖ ਤੋਂ ਹੀ ਪਤਾ ਲੱਗ ਜਾਂਦਾ ਹੈ । ਇਸ ਵਿਚ ਦੋ ਸ਼੍ਰੇਣੀਆਂ ਦੀ ਟੱਕਰ ਤੇ ਉਹਨਾਂ ਦੇ ਇਕ ਦੂਜੇ ਨਾਲੋਂ ਵਧਵੇਂ ਕਰਮ ਨੂੰ ਦਿਖਾਇਆ ਗਇਆ ਹੈ । ਭੈਣ ਭਰਾ ਦੀਆਂ ਗੱਲਾਂ ਇਕ ਦੂਜੇ ਨੂੰ ਇਸ ਤਰਾਂ ਕਾਂਟ ਕਰਦੀਆਂ ਹਨ, ਜਿਵੇਂ ਨਹਿਲੇ ਤੇ ਦਹਿਲਾ ਵੱਜ ਰਹਿਆ ਹੋਵੇ | ਅਜਿਹਾ ਵਾਤਾਵਰਣ ਬੰਨ੍ਹ ਕੇ ਲੇਖਕ ਨੇ ਅਗੋਂ ਮਜ਼ਦੂਰਾਂ ਤੇ ਮਿਲ ਮਾਲਕ ਦੀ ਟੱਕਰ ਵਿਚ ਵੀ ਨਹਿਲੇ ਤੇ ਦਹਿਲਾ ਵੱਜਦਾ ਵਿਖਾਇਆ ਹੈ । ਕਾਕਾ ਭੁੱਖ ਹੜਤਾਲ ਰੱਖ ਕੇ ਮਜ਼ਦੂਰ ਧੜੇ ਤੇ ਹਾਵੀ ਹੋਣਾ ਚਾਹੁੰਦਾ ਹੈ, ਪਰ ਅਜੇ ਇਹਨਾਂ ਦੀਆਂ ਸਲਾਹਾਂ ਹੋ ਹੀ ਰਹੀਆਂ ਹਨ ਕਿ ਮਜ਼ਦੂਰ ਇਹਨਾਂ ਦੀ ਕੋਠੀ ਅੰਦਰ ਦਾਖਲ ਹੋ ਕੇ ਮੁਜ਼ਾਹਰਾ ਕਰਨਾ ਸ਼ੁਰੂ ਕਰ ਦੇਂਦੇ ਹਨ । ਮਹਾਜਨ (ਮਿਲ ਮਾਲਕ) ਦਾ ਮਜਦਕਾਂ ਨੂੰ ਕੋਰਾ ਜੁਆਬ ਤੇ ਅਗੋਂ ਮਜ਼ਦੂਰ ਆਗੂਆਂ ਦਾ ਹੇਠ ਲਿਖਿਆ ਐਲਾਨ ਨਹਿਲੇ ਤੇ ਦਹਿਲਾ ਮਾਰਨ ਵਾਲਾ ਹੀ ਹੈ । ਲੀਡਰ-ਅਸੀਂ ਵੀ ਇਥੋਂ ਜਾਣ ਲਈ ਤਿਆਰ ਨਹੀਂ। ਸਭ ਮਜ਼ਦੂ ਤੇ ਇਥੇ ਧਰਨਾ ਮਾਰ ਕੇ ਬੈਠ ਰਹਿਣਗੇ । ਇਸ ਇਕਾਂਗੀ ਵਿਚ ਭੋਗਲ ਜੀ ਨੇ ਮਜ਼ਦੂਰਾਂ ਤੇ ਕਾਰਖਾਨ-ਦਾਰ ਸ਼੍ਰੇਣੀ ਦੇ ਸੰਘਰਸ਼ ਦੀ ਝਾਕੀ ਪੇਸ਼ ਕਰਕੇ ਮਜ਼ਦੂਰ ਸ਼੍ਰੇਣੀ ਦੀ ਆਉਣ ਵਾਲੀ ਜਿੱਤ ਵਲ ਕਤ ਕਰਨਾ ਹੈ । ਹਾਲ ਦੀ ਘੜੀ ਦੋਵੇਂ ਧਿਰਾਂ ਆਪਣੇ ਆਪ ਨੂੰ ਦਹਿਲਾ ਸਿੱਧੇ ਕਰਨ ਦਾ ਯਤਨ ਕਰਦੀਆਂ ਦਿਖਾਈਆਂ ਗਈਆਂ ਹਨ । ਇਸ ਵਿਚ ਕਾਕੇ ਦੀ ਰੱਖ ਹੜਤਾਲ ਕਰਨ ਦੇ ਸਟੰਟ ਨੂੰ ਚੰਗੇ ਵਿਅੰਗ ਨਾਲ ਪੇਸ਼ ਕਰਕੇ ਅਤੇ ਮਜ਼ਦੂਰਾਂ ਦ ਆਪਣੇ ਹੱਕਾਂ ਲਈ ਜੋਸ਼ ਦਰਸਾ ਕੇ ਭੋਗਲ ਜੀ ਆਪਣੀ ਚੇਤਨਾ ਦਾ ਠੀਕ ਸਿਹਤ ਦਾ ਪ੍ਰਮਾਣ ਦਿਤਾ ਹੈ । | ਦੋ ਪੀੜੀਆਂ ਵਿਚ ਭੰਗਲ ਜੀ ਨੇ ਦਰਬਾਰਾ ਸਿੰਘ, ਜਸਵੰਤ ਸਿੰਘ ਤੇ ਹਰਸਰਨ ਰਾਹੀਂ ਦੋ ਪੀੜੀਆਂ ਦੇ ਵਤੀਰਿਆਂ ਨੂੰ ਪਰਤੱਖ ਕੀਤਾ ਹੈ । ਦਰਬਾਰਾ ਸਿੰਘ ਦਾ ਚਰਿੱਤਰ ਪੁਰਾਣੀ ਪੀੜੀ ਦੀ ਪ੍ਰਤੀਨਿਧਤਾ ਕਰਦਾ ਹੈ । ਉਹ ਕੁੜਆਂ ਨੂੰ ਬਹੁਤਾ ਪੜਾਣਾ, ਉਹਨਾਂ ਦਾ ਨੌਕਰੀ ਕਰਨਾ ਅਤੇ ਛੋਟੀਆਂ ਮੋਟੀਆਂ ਖੁਲਾਂ ਬਰਦਾਸ਼ਤ ਕਰਨਾ ਪਸੰਦ ਨਹੀਂ ਕਰ ਸਕਦਾ । ਉਹ ਇਸ ਮਤ ਦਾ ਅਨੁਸਾਰੀ ਹੈ-ਅੱਗ, ਧਨ, ਨਾਰੀ, ਤਿੰਨੇ, ਰਾਖੀ ਦੇ ਅਧਿਕਾਰੀ | ਈਸ਼ਰ ਕੌਰ ਪੁਰਾਣੀ ਪੀੜੀ ਨਾਲ ਸਬੰfਪਤ ਹੋਣ ਦੇ ਬਾਵਜੂਦ ਲੋਕਾਚਾਰ ਦੇ ਪਰਭਾਵ ਹੇਠ ਨਵੀਂ ਪੀੜੀ ਵੱਲ ਨੂੰ ਝੁਕੀ ਹੋਈ ਹੈ । ਉਹ ਦਰਬਾਰਾ ਸਿੰਘ ਦੀਆਂ ਜੁਆਨੀ ਵੇਲੇ ਦੀਆਂ ਗੱਲਾਂ ਦਸ ਕੁ ਪੁਰਾਣ ਪੜੀ ਦੇ ਦੋ ਰੂਖ ਸਭਾ ਨੂੰ ਵੀ ਨੰਗਾ ਕਰਦੀ ਹੈ । ਉਹ ਇਹਨਾਂ ਦੋਹਾਂ ਪੀੜੀਆਂ ਵਿਚ ਸਮਝੌਤਾ ਕਰਾਉਣਾ ਚਾਹੁੰਦੀ ਹੈ । ਇਸ ਮੰਤਵ ਲਈ ਉਹ ਪੁਰਾਣੀ ਪੀੜ੍ਹੀ ਦੇ ਮੰਹ ਤੇ ਹੱਥ ਰਖਦੀ ਹੈ ਤੇ ਨਵੀਂ ਪੀੜੀ ਦੇ ਭਾਵਾਂ ਦਾ ਪਾਸ ਰੱਖਣ ਦੀ ੫੮