ਪੰਨਾ:Alochana Magazine October 1960.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਮ ਤੱਤ ਦਾ ਗੁਣ ਬਣਾ ਦਿੱਤੀ ਗਈ ਹੈ । | ਇਨ੍ਹਾਂ ਪਉੜੀਆਂ ਦੇ ਅਰਥਾਂ ਵਿਚੋਂ ਤਾਂ ਇਹ ਨਤੀਜਾ ਨਹੀਂ ਨਿਕਲਦਾ । ਸ਼ਾਇਦ ਮਾਰਕਸਵਾਦੀ ਐਨਕਾਂ ਵਿਚੋਂ ਤੁਸਾਨੂੰ ਇਹ ਦਿਸ ਪਇਆ ਹੋਵੇ। ਜਿਥੇ ਸੰਸਾਰ ਜਾਂ ਟੀ ਦੀ ਬੇਅੰਤਤਾ ਵਰਣਨ ਕੀਤੀ ਹੈ, ਉੱਥੇ ਭੀ ਅਰਥ ਸਾਫ ਹੈ । ਜਿੱਥੇ ਸਿਰਜਣਹਾਰ ਨੂੰ ਬੇਅੰਤ ਕਹਿਆ ਹੈ ਉੱਥੇ ਵੀ ਕੋਈ ਲੁਕਾ ਨਹੀਂ । ਜੇ ਕੋ ਖਾਇ ਕੁ ਆਖਣਿ ਪਾਇ । ਓਹੁ ਜਾਣੈ ਜੇਤੀਆ ਮੁਹਿ ਖਾਇ । ਦਾ ਅਰਥ ਪਿਛਲੀ ਪੰਗਤੀ ਨਾਲ ਜੁੜਦਾ ਹੈ । ਉਹ ਹੈ :- ਬੰਦਿ ਖਲਾਸੀ ਭਾਣੈ ਹੋਇ । ਹੋਰੁ ਆਖਿ ਨ ਸਕੈ ਕੋਇ ॥ ਗੁਰਮਤਿ ਦੀ ਸਿਖਿਆ ਇਹ ਹੈ ਕਿ ਮੁਕਤੀ ਉਸ ਦੀ ਮਿਹਰ ਤੋਂ ਮਿਲਦੀ ਹੈ । ਉਸ ਦੇ ਹੁਕਮ ਵਿਚ ਹੋਰ ਕੋਈ ਦਖਲ ਨਹੀਂ ਦੇ ਸਕਦਾ । ਕਈ ਮੱਤਾਂ ਦੇ ਵਡੇਰੇ ਕਹਿੰਦੇ ਹਨ ਕਿ ਉੱਥੇ ਕਿਸੇ ਦੀ ਸਿਫ਼ਾਰਸ਼ ਨਾਲ ਮਨੁਖ ਛੁਟ ਜਾਏਗਾ । ਗੁਰੂ ਸਾਹਿਬ ਇਸ ਖਿਆਲ ਨਾਲ ਸਹਿਮਤ ਨਹੀਂ। ਉਹ ਆਖਦੇ ਹਨ ਕਿ ਜੇ ਕੋਈ ਮੂਰਖ ਆਖੇ ਕਿ ਮੈਂ ਦਖਲ ਦੇ ਸਕਦਾ ਹਾਂ ਤਾਂ ਉਸ ਨੂੰ ਜੋ ਦੰਡ ਮਿਲਦਾ ਹੈ ਉਹ ਜਾਣਦਾ ਹੈ । | ਜੇ ਕੋ ਆਖੇ ਬੋਲੁ ਵਿਗਾਤੁ । ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥ ਦਾ ਭਾਵ ਇਹ ਹੈ ਕਿ ਜੋ ਨਿਰੰਕਾਰ ਦੀ ਸਿਫ਼ਤ ਸਾਲਾਹ ਵਿਚ ਲਗੇ ਹੋਏ ਹਨ ਜੇ ਕੋਈ ਮਨੁੱਖ ਉਨ੍ਹਾਂ ਦੀ ਸ਼ਾਨ ਵਿਰੁਧ ਕੁਝ ਆਖੇ ਤਾਂ ਉਸ ਨੂੰ ਮੂਰਖਾਂ ਦਾ ਮੂਰਖ ਸਮਝ । 'ਸੰਤ ਕਾ ਨਿੰਦਕੁ ਮਹਾ ਅਤਤਾਈਂ' । ਸੋਦਰ ਦੀ ਪਉੜੀ ਮਗਰੋਂ ਪ੍ਰਸ਼ਨ ਇਹ ਉਠਦਾ ਹੈ ਕਿ ਨਾਮ ਦਾ ਸੁਣਨਾ ਅਤੇ ਮੰਨਣਾ ਹਉਮੈ ਦਾ ਨਾਸ ਕਰੇਗਾ ਅਤੇ ਲਿਵ ਨਿਰੰਕਾਰ ਵਿਚ ਜੁੜੇਗੀ । ਨਾਮ ਦੇ ਸਿਮਰਨ ਦੁਆਰਾ ਮਨ ਦੀ ਮੈਲ ਦੂਰ ਹੋਵੇਗੀ । ਪਰ ਹਰ ਧਰਮ ਵਿਚ ਕੁਝ ਹਲ ਕਦਮ ਵੀ · ਹਨ । ਗੁਰੂ ਸਾਹਿਬ ੨੮ਵੀਂ ਪਉੜੀ ਵਿਚ ਜੋਗੀਆ ਦੀ ਪਰਿਭਾਸ਼ਾ ਵਿਚ ਪਹਿਲੇ ਕਦਮ ਦਸਦੇ ਹਨ । ਪਹਿਲੇ ਸੰਤੋਖ, ਫਿਰ ਵਿਸ਼ਵਾਸ਼ ਅਤੇ ਮਿਹਨਤ, ਸਦਾ ਮੌਤ ਨੂੰ ਯਾਦ ਰਖਣਾ ਤੇ ਦ੍ਰਿੜ੍ਹਤਾ, ਸਭ ਮਨੁਖਾਂ ਨੂੰ ਇਕੋ ਜੇਹੇ ਸਮਝਣਾ : ਇਹ ਪਹਿਲੇ ਕਦਮ ਹਨ । ਗਿਆਨ ਦਾ ਖਾਣਾ ਨਿਰੰਕਾਰ ਦੀ ਦਇਆ ਤੋਂ ਪ੍ਰਾਪਤ ਹੋਣਾ ਹੈ । ਕਰਾਮਾਤਾਂ ਮਗਰ ਨੱਠਣਾ, ਇਹ ਅਸਲ ਰਾਹ ਤੋਂ ਭੁਲ ਜਾਣਾ ਹੈ । ਜੀਵ ਪਰਮਾਤਮਾ ਤੋਂ ਵਿਛੜੇ ਤੇ ਜਨਮ ਮਰਨ ਅਰੰਭ ਹੋਇਆ । ਮਿਲ ਜਾਣਗੇ, ਇਹ ਸਿਲਸਲਾ ਮੁਕ ਜਾਏਗਾ । ਕਰਮਾਂ ਅਨੁਸਾਰ ਜੀਵ ਨਿਰੰਕਾਰ ਦੀ ਦਇਆ ਦੇ ਭਾਗੀ ਹੁੰਦੇ ਹਨ । ਇਸ ਵਿਜੋਗ ਤੇ ਸੰਜੋਗੁ ਕਾਰਨ ਸੰਸਾਰ ਦੀ ਕਾਰ ਚਲ ਰਹੀ ਹੈ । D ਅਗਲੀਆਂ ਦੇ ਪਉੜੀਆਂ ਵਿਚ ਗੁਰੂ ਜੀ ਪੁਰਾਣੇ ਖਿਆਲ ਦੀ ਕਿ ਮਾ. ੧੧