Page:Alochana Magazine October 1961.pdf/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸਾਹਿੱਤ ਦੀਆਂ ਭਿੰਨ ਭਿੰਨ ਸ਼ੈਲੀਆਂ ਅਤੇ ਗੁਣ ਸਾਹਿੱਤ ਦੇ ਰੂਪ ਤੇ ਵਿਸਯ ਅਥਵਾ ਸਾਹਿੱਤ ਦੀ ਪ੍ਰਕ੍ਰਿਤੀ ਦੇ ਅਨੁਕੂਲ ਹੁੰਦੇ ਹਨ । ਪਰੰਤੂ ਸਾਹਿਤ ਦੀ ਕ੍ਰਿਤੀ ਬਾਰੇ ਉਪਰ ਵਿਸਤਾਰ ਪੂਰਵਕ ਸਪਸ਼ਟ ਕੀਤਾ ਗਇਆ ਹੈ ਕਿ ਇਹ ਮਾਨਵ ਦੀਆਂ ਸਮਸਿਆਵਾਂ ਅਨੁਕੂਲ ਹੁੰਦੀ ਹੈ । ਸੋ ਪ੍ਰੋਖ ਰੂਪ ਵਿੱਚ ਸਾਹਿੱਤ ਦੀਆਂ ਸ਼ੈਲੀਆਂ ਅਤੇ ਗੁਣ ਸਮਸਿਆਵਾਦ ਨਾਲ ਸੰਬੰਧਿਤ ਹਨ । ਉਪਰ ਦਰਸਾਏ ਸੰਬੰਧ ਤੋਂ ਇਲਾਵਾ ਸਾਹਿੱਤ ਅਤੇ ਸਮਸਿਆਵਾਦ ਦੇ ਸੰਬੰਧ ਦਾ ਇੱਕ ਹੋਰ ਪਹਲੂ ਭੀ ਹੈ । ਸਾਹਿੱਤ ਦੇ ਆਪਣੇ ਅੰਦਰਲੇ ਘੇਰੇ ਜਾਂ ਰੰਗਮੰਚ ਉਪਰ ਕੁਝ ਇੱਕ ਹੋਰ ਸਮਸਿਆਵਾਂ ਭੀ ਆਉਂਦੀਆਂ ਹਨ ਜਿਵੇਂ ਕਿ ਆਉਣ ਵਾਲੇ ਸਮੇਂ ਵਿੱਚ ਨਾਵਲ ਦਾ ਕੀ ਭਵਿੱਖ ਹੋਵੇਗਾ ? ਕੀ ਨਿੱਕੀ ਕਹਾਣੀ ਤੇ ਇਕਾਂਗੀ ਦੀ ਆਧੁਨਿਕ ਮਹੱਤਾ ਤੇ ਵਿਕਾਸ ਇਹ ਸੰਕੇਤ ਨਹੀਂ ਕਰਦੇ ਕਿ ਆਉਣ ਵਾਲੇ ਯੁਗ ਵਿੱਚ ਨਾਵਲ ਤੇ ਪੂਰਾ ਨਾਟਕ ਬਿਲਕੁਲ ਖ਼ਤਮ ਹੋ ਜਾਣਗੇ ? ਛੰਦ-ਰਹਿਤ ਅਤੇ ਛੰਦ-ਬੱਧ ਕਵਿਤਾ ਦਾ ਭਵਿੱਖ ? ਬੋਲੀ ਦਾ ਭਵਿੱਖ ਇਤਆਦਿ । ਜੇ ਗੰਭੀਰਤਾ ਨਾਲ ਵੇਖਿਆ ਜਾਏ ਤਾਂ ਇਨ੍ਹਾਂ ਸਮਸਿਆਵਾਂ ਦੀ ਪਿੱਠ ਉਪਰ ਭੀ ਸਮੇਂ ਦੇ ਮਾਨਵ ਦੀਆਂ ਸਮਸਿਆਵਾਂ ਦਾ ਹੀ ਕਿਰਦਾਰ ਹੈ । ਇਸ ਸਾਰੀ ਆਲੋਚਨਾ ਤੋਂ ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ਸਾਹਿੱਤ ਦੇ ਭਿੰਨ ਭਿੰਨ ਅੰਗ ਉਪ-ਅੰਗ, ਰੂਪ ਉਪਰੂਪ ਅਤੇ ਸਾਹਿੱਤ ਦੀਆਂ ਆਪਣੀਆਂ ਨਿੱਜੀ ਸਮਸਿਆਵਾਂ, ਸਮਸਿਆਵਾਦ ਨਾਲ ਸੰਬੰਧਿਤ ਹਨ । ਗਲ ਕੀ ਸਚਾ ਸਾਹਿੱਤ ਸਮਸਿਆਵਾਦ ਦੀ ਕੁਖ ਵਿਚੋਂ ਹੀ ਜਨਮਦਾ, ਇਸ ਦੀ ਗੋਦ ਵਿੱਚ ਹੀ ਪਲਦਾ,ਇਸਦੀ ਉਂਗਲ ਪਕੜ ਕੇ ਹੀ ਟੁਰਨਾ ਸਿਖਦਾ ਤੇ ਫਿਰ ਕਾਲਾਂਤਰ ਨਾਲ ਇਸੇ ਦੀ ਬੁੱਕਲ ਵਿੱਚ ਹੀ ਬੁੱਢਾ ਹੁੰਦਾ ਹੈ । - ?- ਆਲੋਚਨਾ ਦੇ ਆਪ ਗਾਹਕ ਬਣੋ ਡੇ ਹੋਰਨਾਂ ਨੂੰ ਬਣਨ ਲਈ ਪਰੇਰੋ 23