Page:Alochana Magazine October 1961.pdf/3

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸੁਰਿੰਦਰ ਸਿੰਘ ਨਰੂਲਾ ਪੁਰਾਤਨ ਜਨਮ ਸਾਖੀ ਸੰਸਾਰ ਦੀਆਂ ਅੱਡ ਅੱਡ ਬਲੀਆਂ ਦੇ ਵਿਦਵਾਨ ਇਸ ਬਾਰੇ ਇਕ ਰਾਇ ਰਖਦੇ ਹਨ ਕਿ ਵਾਰਤਕ ਦਾ ਜਨਮ ਕਵਿਤਾ ਨਾਲੋਂ ਬਹੁਤ ਪਿਛੋਂ ਹੋਇਆ। ਕਈ ਬੋਲੀਆਂ ਦੀ ਹਾਲਤ ਵਿੱਚ ਤਾਂ ਕਈ ਸਦੀਆਂ ਬੀਤ ਜਾਣ ਪਿਛੋਂ ਵਾਰਤਕ ਦਾ ਜਨਮ ਹੋਇਆ। ਇਸ ਦਾ ਕੀ ਕਾਰਣ ਹੈ ? ਇਹ ਇਕ ਐਸਾ ਪ੍ਰਸ਼ਨ ਹੈ, ਜਿਸ ਦਾ ਠੀਕ, ਠੀਕ ਉੱਤਰ ਦੇਣ ਲਈ ਨਾ ਕੇਵਲ ਸੰਸਾਰ ਦੀਆਂ ਅੱਡ ਅੱਡ ਬੋਲੀਆਂ ਦੇ ਇਤਿਜਾਂ, ਦੀ ਜਾਣਕਾਰੀ ਦੀ ਲੋੜ ਹੈ, ਸਗੋਂ ਸਭਿਆਚਾਰਾਂ ਦੇ ਆਪਸੀ ਮੇਲ ਮਿਲਾਪ, ਸਮਾਜ-ਵਿਗਿਆਨ ਦੀਆਂ ਮੁਢਲੀਆਂ ਕੀਮਤਾਂ ਅਤੇ ਕੁਝ ਵਿਸ਼ੇਸ਼ ਇਤਿਹਾਸਕ ਪਰੰਪਰਾਵਾਂ ਤੋਂ ਜਾਣੂ ਹੋਣਾ ਵੀ ਜ਼ਰੂਰੀ ਹੈ । ਬਹੁਤ ਸਾਰੇ ਸਮਾਜਵੰਤਾ, ਹੁਣ ਇਸ ਗੱਲ ਨੂੰ ਮੰਨਦੇ ਹਨ ਕਿ ਕਵਿਤਾ ਦਾ ਆਰੰਭ ਬੀਜਰੂਪ ਵਿਚ ਸਮਾਜ ਦੀ ਕਿਸੇ ਇਕ ਇਕਾਈ ਦੇ ਲੌਕਿਕ ਪਰਿਸ਼ਮ ਨਾਲ ਹੋਇਆ । ਇਹ ਗੱਲ.. ਵਿਸ਼ੇਸ਼ ਕਰਕੇ ਅੱਡ ਅੱਡ ਦੇਸ਼ਾਂ ਦੇ ਲੋਕ-ਗੀਤਾਂ ਦੇ ਨਖ ਸਿੱਖ, ਉਨਾ ਵਿਚਲਾ ਤਾਲਮਈ ਪ੍ਰਬੰਧ ਤੇ ਉਨ੍ਹਾਂ ਦੇ ਕਥਾ ਵਸਤੂ ਦੇ ਅਧਿਐਨ ਤੋਂ ਸਿਧ ਹੀ ਜਾਂਦੀ ਹੈ । ਲੋਕ-ਗੀਤਾਂ ਵਿਚਲਾ ਤਾਲ-ਬੰਧ ਬਹੁਤ ਹਾਲਤਾਂ ਵਿੱਚ ਐਸਾ ਹੈ ਕਿ ਉਸ ਦਾ ਉਤਾਰ ਚੜਾ , ਕਿਸੇ ਸਾਮਾਜਕ ਕਰਮ ਨਾਲ ਮੇਲ ਖਾਂਦਾ ਹੈ ਜਾਂ ਕਿਸੇ ਵਿਸ਼ੇਸ ਸਾਮਾਜਿਕ ਕਰਮ ਦਾ ਲਖਾਇਕ ਹੈ । ਇਥੇ ਸਾਨੂੰ ਇਸ ਗੱਲ ਤੇ ਕੀ ਵਿਚਾਰ ਕਰਨੀ ਪਵੇਗੀ ਕਿ ਸਾਮਾਜਿਕ ਕਰਮ ਦਾ ਸੰਬੰਧ ਵਾਰਤਕ ਦੀ ਥਾਂ ਕਵਿਤਾ ਨਾਲ ਕਿਉਂ , ਪਹਲਾਂ ਹੋਇਆ। ਇਸ ਦੇ ਉੱਤਰ ਵਿਚ ਇਹ ਆਖਿਆ ਗਇਆ ਹੈ ਕਿ ਕਵਿਤਾ ਦਾ ਚਾਗਮਈ ਹੁਲਾਰਾ ਕਰੜੀ ਮੇਹਨਤ ਦੇ ਭਾਰ ਨੂੰ ਹਲਕਾ ਕਰਦਾ ਹੈ ਅਤੇ ਕਵਿਤਾ ਦਾ ਇੱਕ ਮੀਰੀ ਗੁਣ ਇਹ ਹੈ ਕਿ ਇਸ ਨੂੰ ਆਸਾਨੀ ਨਾਲ ਕੰਠ ਕੀਤਾ ਜਾ ਸਕਦਾ ਹੈ । ਇਸ ਤਰ੍ਹਾਂ ਕੋਈ ਪ੍ਰਾਣੀ ਵਿਅਕਤਿਗਤ ਰੂ-1 ਵਿਚ ਜਾਂ ਸਾਮੂਹਿਕ ਰੂਪ ਵਿਚ, ਕਿਸੇ ਸਾਮਾਜਿਕ ਕਰਮ ਲਈ ਆਪਣੀ ਪ੍ਰੇਰਨਾ ਦੇ ਸਮੇਂ ਨੂੰ ਆਸਾਨੀ ਨਾਲ ਆਪਣਾ ਸਹਾਈ ਬਣਾ ਸਕਦਾ ਹੈ । ਇਹ ਗੱਲ ਲੋਕ-ਗੀਤਾਂ ਦੀ ਉਤਪੱਤੀ ਬਾਰੇ ਵਧੇਰੇ ਸੱਚੀ ਹੈ, ਪਰ ਹਰ ਪ੍ਰਕਾਰ 9