ਪੰਨਾ:Book of Genesis in Punjabi.pdf/233

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੭ਪਰਬ]

ਜਾਤ੍ਰਾ

੨੨੯

ਜਲ ਰਿਸੇਗਾ, ਅਤੇ ਲੋਕ ਪੀਣਗੇ।ਸੋ ਮੂਸਾ ਨੈ ਇਸਰਾਏਲ ਦੇ ਪੁਰਾਤਮਾਂ ਦੇ ਅੱਗੇ ਇਹੋ ਕੀਤਾ।ਅਤੇ ਓਨ ਇਸਰਾਏਲੀਆਂ ਦੇ ਝਗੜੇ ਦੇ ਕਾਰਨ, ਅਤੇ ਇਸ ਕਰਕੇ ਜੋ ਉਨੀਂ ਪ੍ਰਭੁ ਦਾ ਇਹ ਕਹੰਦੇ ਪਰਤਾਵਾ ਲਿਆ ਸਾ, ਜੋ ਪ੍ਰਭੁ ਸਾਡੇ ਵਿਚੋਂ ਹੈ ਕਿ ਨਹੀਂ?-ਉਸ ਜਾਗਾ ਦਾ ਨਾਉਂ ਮੱਸਾ ਅਤੇ ਸਰੀਬਾਹ ਧਰਿਆ।

ਉਪਰੰਦ ਅਮਾਲੀਕ ਚੜਿ ਆਏ,ਅਤੇ ਰਾਫਿਦੀਮ ਵਿਚ ਇਸਰਾਏਲ ਨਾਲ ਲੜੇ।ਤਦ ਮੂਸਾ ਨੈ ਯਸੂ ਤਾਈਂ ਆਖਿਆ, ਸਾਡੇ ਵਾਸਤੇ ਲੋਕ ਚੁਣ, ਅਤੇ ਨਿੱਕਲ, ਅਤੇ ਅਮਾਲੀਕ ਨਾਲ ਜੁੱਧ ਕਰ ;ਕੱਲ ਨੂੰ ਮੈਂ ਪਰਮੇਸੁਰ ਦਾ ਆਸਾ ਆਪਣੇ ਹੱਥ ਵਿਚ ਲੈਕੇ ਪਹਾੜ ਦੀ ਟੀਸੀ ਉੱਤੇ ਖੜਾ ਹੋਵਾਂਗਾ।ਸੋ ਮੂਸਾ ਨੈ ਜਿਹਾ ਯਸੂ ਨੂੰ ਅਮਾਲੀਕ ਨਾਲ ਲੜਣ ਵਿਖੇ ਕਿਹਾ ਸੀ,ਉਨ ਤਿਹਾ ਹੀ ਕੀਤਾ;ਅਰ ਮੂਸਾ ਅਤੇ ਹਾਰੂਨ ਅਤੇ ਹੂਰ ਪਹਾੜ ਦੇ ਟੀਸੀ ਉੱਤੇ ਚੜੇ।ਅਤੇ ਐਉਂ ਹੋਇਆ,ਕਿ ਜਾਂ ਮੂਸਾ ਆਪਣਾ ਹੱਥ ਚੱਕਦਾ ਸੀ,ਤਾਂ ਇਸਰਾਏਲ ਜੀਤਮਾਨ ਹੁੰਦਾ ਸਾ;ਅਤੇ ਜਦ ਹੱਥ ਲਾਹ ਦਿੰਦਾ ਸੀ ,ਤਦੋਂ ਅਮਾਲੀਕ ਜੀਤਮਾਨ ਹੁੰਦਾ ਸਾ।ਪਰ ਮੂਸਾ ਦੇ ਹੱਥ ਭਾਰੀ ਹੋ ਰਹੇ ਸੇ;ਤਦ ਉਨੀਂ ਇਕ ਪੱਥਰ ਲੈਕੇ ਤਿਸ ਦੇ ਧਰਿਆ,ਅਰ ਉਹ ਉਸ ਉੱਤੇ ਬੈਠਾ; ਅਤੇ ਹਾਰੂਨ ਅਤੇ ਹੂਰ ,ਇਕ ਜਣਾ ਇਕ ਪਾਸੇ ,ਅਤੇ ਦੂਜਾ ਦੂਜੇ ਪਾਸੇ,ਹੋਕੇ, ਉਹ ਦੇ ਹੱਥਾਂ ਨੂੰ ਸਮਭਾਲੀ ਰਿਹਾ;ਤਦ ਉਹ ਦੇ ਹੱਥ ਸੂਰਜ ਦੇ ਆਥਮਣੇ ਤੀਕੁਰ ਤਕੜਾਈ ਨਾਲ ਰਹੇ।ਅਤੇ ਯਸੂ ਨੈ ਅਮਾਲੀਕ, ਅਤੇ ਉਹ ਦੇ ਲੋਕਾਂ ਨੂੰ ਤਰਵਾਰ ਦੀ ਧਾਰ ਨਾਲ ਹਰਾ ਦਿੱਤਾ।

ਉਪਰੰਦ ਪ੍ਰਭੁ ਨੈ ਮੂਸਾ ਤੇ ਕਿਹਾ,ਜੋ ਯਾਦਗਾਰੀ ਦੇ