ਪੰਨਾ:Book of Genesis in Punjabi.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੮੨

ਉਤਪੱਤ

[੨੭ਪਰਬ

ਦੀ ਮੁਸਕ ਪਾਈ, ਅਤੇ ਉਹ ਨੂੰ ਅਸੀਸ ਦਿੱਤੀ, ਅਤੇ ਕਿਹ, ਦੇਖ, ਮੇਰੇ ਪੁੱਤ੍ਰ ਦੀ ਮੁਸਕ ਉਸ ਖੇਤ ਦੀ ਮੁਸਕ ਵਰਗੀ ਹੈ, ਜਿਸ ਵਿਖੇ ਪ੍ਰਭੁ ਨੈ ਵਰ ਦਿੱਤਾ ਹੈ।ਪਰਮੇਸੁਰ ਅਕਾਸ ਦੀ ਓਸ ਥੀਂ, ਅਤੇ ਧਰਤੀ ਦੀ ਚਿਕਣਾਈ ਥੀਂ, ਅਤੇ ਅਨਾਜ ਅਰ ਦਾਖ ਦੇ ਰਸ ਦੀ ਬੁਤਾਇਤ, ਤੈ ਨੂੰ ਦੇਵੇ।ਕੋਮਾਂ ਤੇਰੀ ਟਹਿਲ ਕਰਨ, ਅਤੇ ਲੋਕ ਤੁਧ ਅਗੇ ਝੁਕਣ।ਤੂੰ ਆਪਣੇ ਭਾਈਆਂ ਦਾ ਸਰਦਾਰ ਹੋ, ਅਤੇ ਤੇਰੀ ਮਾਤਾ ਦੇ ਪੁੱਤ੍ਰ ਤੁਧ ਅਗੇ ਝੁਕਣ; ਜੋ ਤੇਰੇ ਤਾਈਂ ਸਰਾਪੇ, ਉਹ ਆਪ ਸਰਾਪਤ ਹੋਵੇ; ਅਤੇ ਜੋ ਤੁਧ ਨੂੰ ਅਸੀਸ ਦੇਵੇ, ਸੋ ਅਸੀਸ ਪਰਾਪਤ ਹੋਵੇ।

ਅਤੇ ਅਜਿਹਾ ਹੋਇਆ, ਕਿ ਜਿਹਾ ਹੀ ਇਸਹਾਕ ਯਾਕੂਬ ਨੂੰ ਅਸੀਸ ਦੇ ਹਟਿਆ, ਅਤੇ ਯਾਕੂਬ ਆਪਣੇ ਪਿਤਾ ਇਸਹਾਕ ਦੇ ਕੋਲੋਂ ਬਾਹਰ ਚਲਾ ਗਿਆ, ਤਿਹਾ ਹੀ ਤਿਸ ਦਾ ਭਰਾਉ ਏਸੌ ਸਕਾਰੋਂ ਆਣ ਫਿਰਿਆ।ਉਹ ਬੀ ਸੁਆਦਵਾਲਾ ਭੋਜਨ ਪਕਾਕੇ ਆਪਣੇ ਪਿਉ ਕੋਲ ਲਿਆਇਆ, ਅਤੇ ਆਪਣੇ ਪਿਉ ਥੀਂ ਕਿਹਾ, ਜੋ ਮੇਰਾ ਪਿਤਾ ਉੱਠੇ, ਅਤੇ ਆਪਣੇ ਪੁੱਤ ਦੇ ਸਕਾਰ ਵਿਚੋਂ ਖਾਵੇ, ਤਾਂ ਆਪ ਦਾ ਜੀ ਮੈ ਨੂੰ ਅਸੀਸ ਦੇਵੇ।ਉਹ ਦੇ ਪਿਤਾ ਇਸਹਾਕ ਨੈ ਉਸ ਤੇ ਪੁੱਛਿਆ, ਤੂੰ ਕੌਣ ਹੈਂ?ਉਹ ਕੂਇਆ, ਮੈਂ ਏਸੌ ਤੇਰਾ ਪਲੌਠੀ ਦਾ ਪੁੱਤ੍ਰ ਹਾਂ।ਤਦ ਇਸਹਾਕ ਬਹੁਤ ਹੀ ਕੰਬਿਆ, ਅਤੇ ਬੋਲਿਆ, ਫੇਰ ਉਹ ਕੌਣ ਹੈਸੀ, ਜੋ ਸਕਾਰ ਮਾਰਕੇ ਮੇਰੇ ਪਾਹ ਲਿਆਇਆ, ਅਤੇ ਮੈਂ ਸਾਰੇ ਵਿਚੋਂ ਤੇਰੇ ਆਉਣ ਤੇ ਅਗੇ ਖਾਹਦਾ, ਅਤੇ ਉਹ ਨੂੰ ਅਸੀਸ ਦਿੱਤੀ?ਅਰ ਉਹ ਠੀਕ ਅਸੀਸ ਪਰਾਪਤ ਹੋਵੇਗਾ।ਏਸੌ ਨੈ ਜਾਂ ਆਪਣੇ ਪਿਉ ਦੀਆਂ ਗੱਲਾਂ ਸੁਣੀਆਂ, ਤਾਂ ਡਾਢੇ