Page:Sohni Mahiwal - Qadir Yar.pdf/11

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ ਕਾਦਰ

(੧੧)

ਚੁਕਕੇ ਘਾਟ ਨਦੀ ॥ ਮਿਰਜ਼ੇ ਨਾਲ ਭੀ ਕਾਦਰਾ ਇਸ਼ਕ ਕਮਾਯਾ ਕੀ ॥ ਜੋ ਕੋਈ ਆਸ਼ਕ ਹੋਰਹੇ ਓੜਕ ਏਹਾ ਖ਼ਤ ॥ ਦੁਨੀਆਂ ਉੱਤੇ ਕਾਦਰਾ ਕਰਦਾ ਚੌੜ ਚੁਪੱਟ ॥ ਫਿਕਰ ਮੇਹੀਂ ਵਾਲ ਨੂੰ ਇਸ਼ਕ ਚਲਾਈ ਫੂਕ ॥ ਉਸ ਜ਼ਾਤ ਨਾ ਪੁੱਛੀ ਕਾਦਰਾ ਘਰ ਘੁਮਿਆਰਾਂ ਚੂਕ ॥ ਉਸਦਾ ਨਾਮ ਪਕਾਇਆ ਖ਼ਲਕਤ ਮੇਹੀਂਵਾਲ ॥ ਸੋਹਨੀ ਪਿੱਛੇ ਓਸਨੇ ਝੱਲੇ ਬਹੁਤ ਜ਼ਵਾਲ॥ ਦੇਖ ਹਮੇਸ਼ ਜੀਂਵਦਾ ਖਾਧੇ ਬਾਝ ਤੁਆਮ ॥ਗੱਲ ਉਨ੍ਹਾਦੀ ਕਾਦਰਾ ਜਾਣੇ ਬਾਝ ਨ ਆਮ ॥ ਦਿੱਸੇ ਬਾਝ ਜ਼ਬਾਨ ਦੇ ਹਰਕੰਮ ਅੰਦਰ ਸ਼ੇਰ ॥ ਘਰਦੀ ਕੁੱਲ ਤਵਾਜ਼ਿਆ ਚੁੱਕੀ ਓਸ ਦਲੇਰ ॥ ਅਸਲੀ ਨੌਕਰ ਮਾਲ ਦਾ ਓਹ ਹਰਕੰਮ ਅੰਦਰ ਸ਼ੇਰ ॥ ਜਾਂ ਘਰ ਆਵੇ ਕਾਦਰਾ ਉਸਨੂੰ ਹੋਈ ਸਵੇਰ ॥ ਨਾਜ਼ਕ ਜੁੱਸਾ ਰਾਖਵਾਂ ਕਦੀ ਨਾ ਕੀਤਾ ਕੰਮ ॥ ਪੈਗਿਆ ਵਸ ਅਨਾੜੀਆਂ ਮਾਥੇ ਵਗੀ ਕਲੰਮ ॥ ਤੁੱਲਾ ਬਾਹਰ ਦੁਕਾਨ ਥੀਂ ਪਟਦਾ ਨਾਹਿ ਕਦਮ ॥ ਉਸਦੇ ਪਿੱਛੇ ਕਾਦਰਾ ਧੰਧੇ ਕੀਤੇ ਤੰਮ ॥ ਗੋਲੇ ਰਖਕੇ ਕਾਦਰਾ ਆਪ ਕਰੇ ਕੰਮ ਕੌਣ ॥ ਮੇਹੀਂਵਾਲ ਯਤੀਮ ਨੂੰ ਨਾ ਪਲ ਮਿਲਦਾ ਸੌਂਣ॥ ਘਰਦੀ ਕੁਲ ਤਵਾਜ਼ਿਆ ਦੂਜਾ ਬਾਲਣਢੋਣ ॥ ਇਕ ਜੰਗਲ ਸੀ ਕਾਦਰਾ ਦੂਜਾ ਮਹੀਂ ਪਿੱਛੇ ਭੌਂਣ ॥ ਟੈਹਲ ਉਨਾਂਦੀ ਕਰਦਿਆਂ ਗੁਜ਼ਰ ਗਏ ਕਈ ਸਾਲ ॥ ਸੋਹਣੀ ਬੇਪਰ ਵਾਹ ਨੂੰ ਨਾ ਕੁਝ ਖ਼ਾਬ ਖ਼ਿਆਲ ॥ ਪੰਡ ਚੁਕਾਵਣ ਸੋਹਣੀ ਇਕ ਦਿਨ ਆਈ ਨਾਲ ॥ ਤਿਸ ਦਿਨ ਓਥੇ ਕਾਦਰਾ ਰੋਯਾ ਮੇਹੀਂਵਾਲ ॥ ਦੋਵੇਂ ਹੋਏ ਵਖਰੇ ਹੋਰੀ ਖ਼ਬਰ ਨ ਕੋਲ ॥ ਰੋ ਰੋ ਮੇਹੀਂਵਾਲ ਨੇ ਦੱਸੇ ਦੁਖ ਫਰੋਲ ॥ ਤੇਰੇ ਕਾਰਨ ਸੋਹਣੀਏਂ