Page:Sohni Mahiwal - Qadir Yar.pdf/21

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
(੨੧)

ਸਦ ਰਹਿਮਤ ਉਸਦੇ ਇਸ਼ਕ ਨੂੰ ਨੇਕਾਂ ਨਾਲ ਰਲੀ ॥ ਰੁਖ ਉਡਾਏ ਕਾਦਰਾ ਇਤਨੀ ਫੰਡ ਪਈ ॥ ਓਹ ਮਰਨੋ ਡਰੀ ਨ ਕਾਦਰਾ ਵਿਚ ਯਕੀਨ ਰਹੀ ॥ ਤੀਰਾਂ ਵਾਂਗੂੰ ਬਰਸਦੀ ਲੱਥੀ ਲੱਗ ਸੁਲੱਗ ॥ ਇਕ ਸਰਦੀ ਸੀ ਕਹਿਰ ਦੀ ਦੂਜੀ ਠੰਡ ਝੱਗ ॥ ਰਾਤ ਅੰਧੇਰੀ ਸ਼ੂਕਦੀ ਬਲਦੀ ਮਾਰੇ ਅੱਖ ॥ ਓਹ ਭਾਵੇ ਸੋਈ ਕਾਦਰਾਸਿਦਕ ਪਿਆ ਦਿਲ ਰੱਖ ॥ ਨਾਜ਼ਕ ਸੋਹਣੀ ਬਦਨ ਦੀ ਬੇਦਿਲ ਕੀਤੀ ਠੰਡ ॥ ਲਹਿਰਾਂ ਦੇ ਵਿਚ ਜਾ ਪਈ ਮੌਜਾਂ ਕੱਢਣ ਡੰਡ ॥ ਤਖ਼ਤਾ ਪੱਟ ਜ਼ਿਮੀਨ ਦਾ ਰੇਤੇ ਸਿਟੀ ਛੰਡ ॥ ਰੁਖ ਉਡਾਏ ਕਾਦਰਾ ਮੀਂਹ ਅੰਧੇਰੀ ਫੰਡ ॥ ਜੋ ਵਸਕੀਨ ਪਹਾੜ ਦੇ ਰੁੜ੍ਹਦੇ ਜਾਨ ਤਮਾਮ ॥ ਰਿਛ ਲੰਗੂਰਾ ਬਾਂਦਰਾ ਉਤੇ ਮੌਤ ਹਰਾਮ ॥ ਲੂੰਬੜ ਗਿਦੜ ਕ੍ਰਿਲੀਆਂ ਮੂਸ਼ ਹੋਏ ਸਭ ਖ਼ਾਮ ॥ ਰੂੰਮ ਵਿਚੋਂ ਰੁੜ੍ਹ ਕਾਦਰਾ ਜਾਇ ਪਏ ਵਿਚ ਸ਼ਾਮ ॥ ਸ਼ੇਰ ਜ਼ੋਰਾਵਰ ਚਿਤਰੇ ਹਰਨ ਪਹਾੜ ਹਜ਼ਾਰ ॥ ਘੁਰਕ ਬਘੇਲੇ ਰੁੜ੍ਹ ਗਏ ਹੋਰ ਪ੍ਰਿੰਦੇ ਮਾਰ ॥ ਹੋਰ ਪਹਾੜੋਂ ਗੇਲੀਆਂ ਚੰਦਨ ਚੀਲ ਹਜ਼ਾਰ ॥ ਉਸ ਦਿਨ ਚੰਦਨ ਕਾਦਰਾ ਵਗੇ ਬੇਅੰਤ ਸ਼ੁਮਾਰ ॥ ਪਾਯਾ ਮੀਂਹ ਝਨਾਉਂਦੇ ਲਹਿਰਾਂ ਉਤੇ ਜ਼ੋਰ ॥ ਪਰੀਤ ਜਿਵੇਂ ਖਰਾਸ ਦੀ ਤੋੜ ਪਈ ਘਨਘੋਰ ॥ ਰਾਤ ਅੰਧੇਰੀ ਸ਼ੂਕਦੀ ਬਦਲਾਂ ਕੀਤਾ ਜ਼ੋਰ ॥ ਪਰ ਓਹ ਪਲ ਬਾਝ ਖੁਦਾਇ ਦੇ ਕਿਸੇ ਮਲੂਮ ਨ ਹੋਰ ॥ ਸੋਹਣੀ ਮੇਹੀਂਵਾਲ ਨੂੰ ਰਾਤ ਘੱਲੀ ਓਹ ਰੱਬ ॥ ਇਕ ਅੰਧੇਰੀ ਗਜ਼ਬਦੀ ਦੂਜਾ ਮੀਂਹ ਗਜ਼ਬ ਲੱਖ ਜੀਆਂ ਦੇ ਮਰ ਗਏ ਅੰਦਰ ਓਸ ਅਜ਼ਾਬ ॥ ਪਰ ਬਾਝੋਂ ਮੋਇਆਂ ਕਾਦਰਾ ਦੇਂਦਾ ਨਹੀਂ ਖਿਤਾਬ ॥ ਸੋਹਣੀ ਸਾਬਤ