ਪੰਨਾ:ਇਹ ਰੰਗ ਗ਼ਜ਼ਲ ਦਾ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੯੪

ਕਾਰੂੰ:- ਇਕ ਪੁਰਾਣਾ ਬਾਦਸ਼ਾਹ ਜਿਸ ਦੇ ਪਾਸ ਬਹੁਤ ਜ਼ਿਆਦਾ ਧਨ ਸੀ। ਅਖੀਰ ਧਰਤੀ ਵਿਚ ਹੀ ਸਮਾ ਗਿਆ।


ਸਾਕੀ- ਸ਼ਰਾਬ ਪਿਲਾਣ ਵਾਲਾ। ਅਧਿਆਤਮ ਵਾਦ ਵਿਚ ਗੁਰੂ ਨੂੰ ਵੀ ਆਖਿਆ ਜਾਂਦਾ ਹੈ।
ਜਾਮ- ਸ਼ਰਾਬ ਦਾ ਪਿਆਲਾ
ਫਰਿਸ਼ਤਾ- ਦੇਵਤਾ
ਈਮਾਨ- ਧਰਮ
ਖ਼ੁਮਾਰ- ਨਸ਼ਾ, ਮਸਤੀ
ਗੈਰ- ਪਰਾਏ, ਦੁਸ਼ਮਣ
ਉਲਫਤ- ਪ੍ਰੇਮ
ਹਿਜਰ- ਜੁਦਾਈ
ਵਿਸਾਲ- ਮਿਲਾਪ
ਮੁਹਾਲ- ਅਸੰਭਵ
ਦਾਮਨ- ਪਲਾ
ਬਜ਼ਮ- ਮਜਲਸ, ਮਹਿਫਲ
ਮੈਖ਼ਾਨਾ- ਠੇਕਾ, ਸ਼ਰਾਬ ਖ਼ਾਨਾ
ਜੰਨਤ- ਸੁਰਗ
ਜ਼ਾਹਦ- ਪਰਹੇਜ਼ ਗਾਰ
ਉਸਤਾਦ- ਚਤੁਰ, ਚਾਲਾਕ
ਕਿਸਮਤ ਦਾ ਹੇਟਾ- ਕਿਸਮਤ ਦਾ ਮਾਰਿਆ ਹੋਇਆ
ਮੰਜ਼ਿਲ- ਪਹੁੰਚਣ ਦੀ ਥਾਂ
ਨੁਮਾਇਸ਼- ਦਖਾਵਾ
ਸ਼ਮਾਅ- ਮੋਮ ਬੱਤੀ