ਪੰਨਾ:ਇਹ ਰੰਗ ਗ਼ਜ਼ਲ ਦਾ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੯੫


ਤ੍ਰਿਸ਼ਨਾ- ਧਨ, ਪੁਤਰ ਅਤੇ ਜਸ ਦੀ ਹਿਰਸ
ਸੰਜਮ- ਅਪਣੇ ਆਪ ਨੂੰ ਕਾਬੂ ਰੱਖਣਾ
ਗੈਸੂ- ਕੇਸ
ਕੰਵਾਰੇ- ਅਛੋਹ ਦੇ ਅਰਥਾਂ ਵਿਚ ਵਰਤਿਆ ਗਿਆ ਹੈ
ਫ਼ਸਾਨਾ- ਕਹਾਣੀ
ਬੁਲੰਦੀ- ਉਚਾਈ
ਅੱਖਾਂ ਤੋਂ ਗਿਰਾਣਾ- ਜ਼ਲੀਲ ਕਰਨਾ
ਮੁਤਰਿੱਬ- ਗਵੱਈਆ
ਜੁਆਲਾ- ਅੱਗ
ਦੀਦਾਰ- ਦਰਸ਼ਨ
ਸ਼ੋਖ- ਚੰਚਲ
ਝਨਾ- ਚਨਾਬ ਦਰਿਆ
ਤਸਬੀਹ- ਮਾਲਾ
ਜ਼ੁੱਨਾਰ- ਜਨਿਉ, ਪਵਿੱਤਰ ਧਾਗਾ
ਖ਼ਾਰ- ਕੰਡਾ
ਨਿਰਾਕਾਰ- ਜਿਸ ਦੀ ਕੋਈ ਸ਼ਕਲ ਨਹੀਂ
ਸਾਕਾਰ- ਸ਼ਕਲ ਵਾਲਾ
ਦੁਸ਼ਵਾਰ- ਔਖਾ
ਖ਼ਾਕੀ- ਮਿਟੀ ਦਾ ਬਣਿਆ ਹੋਇਆ (ਆਦਮੀ)
ਨੂਰੀ- ਨੂਰ ਦਾ ਬਣਿਆ ਹੋਇਆ [ਫਰਿਸ਼ਤਾ]
ਨਾਰੀ- ਅੱਗ ਤੋਂ ਬਣਿਆ ਹੋਇਆ [ਸ਼ੈਤਾਨ]
ਉਪਾਸਕ- ਪੁਜਾਰੀ
ਹਸਤ- ਹੋਂਦ [Being]
ਰੂਹ- ਆਤਮਾ
ਹਾਲਾ- ਮਾਮਲਾ, ਲਗਾਨ
ਹੂਰ- ਅਪੱਛਰਾਂ
ਹਵਸ- ਕਾਮ