ਪੰਨਾ:ਕੁਰਾਨ ਮਜੀਦ (1932).pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੬

ਪਾਰਾ੬

ਸੂਰਤ ਮਾਯਦਹ ੫



ਤੋਂ ਸਿਵਾ ਕਿਸੇ ਹੋਰ ਦੇ ਨਾਮ ਪਰ ਸੰਕਲਪ ਕੀਤਾ ਗਿਆ ਹੋਵੇ ਅਰ ਜੋ ਗਲਾ ਘੁਟਣ ਨਾਲ ਮਰ ਗਿਆ ਹੋਵੇ ਅਰ ਜੋ ਸੱਟ ਨਾਲ ਮਰ ਗਿਆ ਹੋਵੇ ਅਰ ਜੋ ਉਪਰੋਂ ਡਿਗਕੇ ਮਰ ਗਿਆ ਹੋਵੇ ਔਰ ਜੋ ਸਿੰਙ ਲਗਾਕੇ ਮਰ ਗਿਆ ਹੋਵੇ ਏਹ ਸਾਰੀਆਂ ਵਸਤਾਂ ਤੁਹਾਡੇ ਉੱਤੇ ਹਰਾਮ ਕੀਤੀਆਂ ਗਈਆਂ ਹਨ ਅਰ ਦਰਿੰਦਿਆਂ ਦਾ ਖਾਧਾ ਹੋਇਆ ਪਰੰਚ ਜਿਸਨੂੰ ਤੁਸੀਂ ( ਮਰਨ ਥੀਂ ਪਹਿਲਾਂ ੨ ) ਹਲਾਲ ਕਰ ਲਵੇ (ਤਾਂ ਉਹ ਹਰਾਮ ਨਹੀਂ) ਅਰ (ਹੋਰ)ਜੇ ਕਿਸੇ ਅਸਥਾਨ ਪਰ(ਚੜਾਵਾ ਚੜਾਕੇ ਜ਼ਿਬਾ ਕੀਤਾ ਗਿਆ ਹੋਵੇ) ਇਹ (ਭੀ ਹਰਾਮ ਹੈ ਅਰ ਏਹ ਭੀ ਮਨਾ ਹੈ) ਕਿ ਤੀਰਾਂ (ਦੇ ਪਾਸਿਆਂ ਨਾਲ) ਆਪਸ ਵਿਚ ਵਿਭਾਗ ਕਰ ਲਓ ਅਰ ਇਹ (ਗੁਨਾਹ ਦੀ ਬਾਤ ) ਹੈ ਕਾਫਰ (ਹੁਣ ) ਤੁ ਤਹਾਡੇ ਦੀਨ ਦੀ ਤਰਫੋਂ ਨ ਉਮੈਦ ਹੋ ਗਏ ਤਾਂ ਉਨਹਾਂ ਪਾਸੋ ਨਾ ਡਰੇ ਅਰ ਸਾਡੇ ਪਾਸੋਂ ਹੀ ਡਰੋ ਹੁਣ ਅਸੀਂ ਤੁਹਾਡੇ ਦੀਨ ਨੂੰ ਤੁਹਾਡੇ ਵਾਸਤੇ ਸੰਪੂਰਨ ਕਰ ਚੁਕੇ ਅਰ ਅਸਾਂ ਤੁਹਾਤੇ ਪਰ ਆਪਣੇ ਉਪਕਾਰ ਪੂਰੇ ਕਰ ਦਿਤੇ ਅਰ ਅਸਾਂ ਤੁਹਾਡੇ ਵਾਸਤੇ (ਏਸੇ) ਦੀਨ ਇਸਲਾਮ ਨੂੰ ਪਸੰਦ ਕੀਤਾ ਫੇਰ ਜਦੋਂ ਭੁਖ ਨਾਲ ਬੇਵਸੇ ਹੇ ਜਾਉ ਅਰ ਗੁਨਾਂਹ ਦੇ ਪਾਸੇ ਓਸ ਦਾ ਝੁਕਾ ਨਹ ਹੋਵੇ(ਅਰ ਉਹ ਮਜਬੂਰੀ ਕੋਈ ਹਰਾਮ ਵਸਤੂ ਖਾ ਬੈਠੇ) ਤਾਂ ਨਿਰਸੰਸਾ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ ॥੪॥ (ਹੇ ਪੈਯੰਬਰ ਲੋਗ) ਤੋਹਾਡੇ ਪਾਸੋਂ ਪੁਛਦੇ ਹਨ ਕਿ ਕੌਨਸੀ ੨ ਵਸਤੁ ਉਨਹਾਂ ਵਾਸਤੇ ਹਲਾਲ ਕੀਤੀ ਗਈ ਹੈ ਸੋ ਤੁਸੀਂ ਉਨਹਾਂ ਨੂੰ ਸਮਝਾ ਦਿਓ ਕਿ (ਖਾਣ ਦੀਆਂ) ਸੁਥਰੀਆਂ ਵਸਤਾਂ (ਸਾਰੀਆਂ) ਤੁਹਾਡੇ ਵਾਸਤੇ ਹਲਾਲ ਕੀਤੀਆਂ ਗਈਆਂ ਹਨ ਅਰ ਸ਼ਕਾਰੀ ਜਾਨਵਰ ਜੇ ਤੁਸਾਂ ਸ਼ਕਾਰ ਦੇ ਵਾਸਤੇ ਗਜਾ ਰਖੇ ਹੋਣ (ਅਰ ਸ਼ਕਾਰ ਦੀ ਰੀਤੀ) ਜੈਸੀ ਤੁਹਾਨੂੰ ਖੁਦਾ ਨੇ ਸਿਖਲਾ ਛੱਡੀ ਹੈ ਵੈਸੀ ਹੀ ਤੁਸਾਂ ਉਨਹਾਂ ਨੂੰ ਸਿਖਲਾ ਦਿਤੀ ਹੋਵੇ ਤਾਂ(ਏਹ ਸ਼ਕਾਰੀ ਜਾਨਵਰ)ਜੋ(ਸ਼ਿਕਾਰ) ਤੁਹਾਡੇ ਵਾਸਤੇ ਫੜ ਰੱਖਣ ਤਾਂ ਓਸ ਨੂੰ ਛਕ ਜਾਓ ਪਰੰਚ(ਏਤਨਾ ਸੰਭਾਲਾਂ ਰੱਖੋ)ਕਿ ਸ਼ਕਾਰੀ ਜਾਨਵਰ ਨੂੰ ਛਡਨ ਸਮੇਂ ਓਸ ਉੱਤੇ ਅੱਲਾ ਦਾ ਨਾਮ ਲੌ ਅਰ ਅੱਲਾ ਪਾਸੋਂ ਡਰਦੇ ਰਹੋ ਨਿਰਸੰਦੇਹ ਖੁਦਾ ਅੱਖ ਦੇ ਪਲਕਾਰੇ ਵਿਚ ਹਿਸਾਬ ਲਵੇਗਾ ॥੫॥ਅੱਜ(ਸਾਰੀਆਂ) ਪਵਿੱਤ੍ਰ ਵਸਤਾਂ ਤੁਹਾਡੇ ਪਰ ਹਲਾਲ ਕੀਤੀਆਂ ਗਈਆਂ ਅਰ ਕਿਤਾਬਾਂ ਵਾਲਿਆਂ ਦਾ ਭੋਜਨ (ਜਿਸ ਨਿਯਮ ਪਰ ਕਿ ਤੁਹਾਡੇ ਭੀ ਪਰਚਲਿਤ ਹੋਵੇ) ਤੁਹਾਡੇ ਵਾਸਤੇ ਹਲਾਲ ਹੈ ਅਰ ਤੁਹਾਡਾ ਖਾਣਾ ਉਨਹਾਂ ਵਾਸਤੇ ਹਲਾਲ ਹੈ ਅਰ ਮੁਸਲਮਾਨ ਬਿਆਹਤਾ ਇਸਤ੍ਰੀਆਂ ਅਰ ਕਿਤਾਬਾਂ ਵਾਲਿਆਂ ਦੀ ਪਾਕ ਦਾਮਨ ਇਸਤ੍ਰੀਆਂ ਭੀ ਤੁਹਾਡੇ ਵਾਸਤੇ ਹਲਾਲ ਹਨ ਏਸ ਸ਼ਰਤ ਪਰ ਕਿ ਉਹਨਾਂ ਦੇ ਮਹਿਰ ਓਹਨਾਂ ਦੇ ਹਵਾਲੇ ਕਰੋ (ਅਰ) ਤਸੀਂ ਪਵਿੱਤ੍ਰ