ਪੰਨਾ:ਕੁਰਾਨ ਮਜੀਦ (1932).pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੬

ਸੂਰਤ ਨਿਸਾਇ ੪

੧੦੫



ਤਰਕੇ ਦਾ ਅਧ ਅਰ ਇਹ (ਭਾਈ) ਬੀ ਓਸ ਭੈਣ ਦੇ ਤਰਕੇ ਦਾ ਵਾਰਸ ਹੈ ਯਦੀ ਓਸ ਦੀ ਅੰਸ ਨਾ ਹੋਵੇ ਫੇਰ ਯਦੀ ਭੈਣਾਂ ਦੇ ਹੋਣ ਤਾਂ ਉਸਨੂੰ ਓਸ ਦੇ ਤਰਕੇ ਵਿਚੋਂ ਦੋ ਤਿਹਾਈਆਂ ਅਰ ਯਦੀ ਭਿਰਾ ਭੈਣਾਂ (ਰਲੇ ਮਿਲੇ ਹੋਏ) ਹੋਣ (ਕੁਛ) ਆਦਮੀ ਅਰ (ਕੁਛ) ਜਨਾਨੀਆਂ ਤਾਂ ਮਰਦ ਦਾ ਭਾਗ ਦੋ ਇਸਤ੍ਰੀਆਂ ਦੇ ਬਰਾਬਰ ਹੈ ਤੁਸਾਂ ਲੋਗਾਂ ਦੇ ਭਟਕਣ ਦੇ ਸਬਥੋਂ ਅੱਲਾ ਤੁਹਾਡੇ ਵਸਤੇ ਵਿਸਤਾਰ ਪੂਰਵਕ ਵਰਣਨ ਕਰਦਾ ਹੈ ਅਰ ਅੱਲਾ ਸਭ ਕੁਛ ਜਾਣਦਾ ਹੈ ॥ਰੁਕੂਹ ੨੪॥

ਸੂਰਤ ਅਲਮਾ ਯਹ ਮਦੀਨੇ ਵਿਚ ਉਤਰੀ ਅਰ
ਏਸਦੀਆਂ ਇਕ ਸੌ ਬੀਸਆਯਤਾਂਅਰਸੋਲਾਂ ਰੁਕੂਹ ਹਨ॥

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ ਅਰ ਕ੍ਰਿਪਾਲੂ ਹੈ ॥੧॥ ਮੁਸਲਮਾਨੋ! (ਆਪਣੀ) ਪਰਤਿੱਗਯਾ ਨੂੰ ਪਾਲੋ ਚੁਪਾਏ ਪਸ਼ੂ ਤੁਹਾਡੇ ਵਾਸਤੇ ਹਲਾਲ ਕਰ ਦਿਤੇ ਗਏ ਹਨ ਪਰੰਤੂ ਓਹ ਜੋ ਤੁਹਾਨੂੰ ਪੜ੍ਹਕੇ ਸੁਣਾਏ (ਦਸੇ) ਜਾਣਗੇ ਪਰੰਤੂ ਜਦੋਂ ਤੁਸੀਂ ਇਹਰਾਮ ਦੀ ਹਾਲਤ ਵਿਚ ਹੋਵੇ ਤਦੋਂ ਸ਼ਕਾਰ ਨੂੰ ਹਲਾਲ ਨ ਸਮਝ ਬੈਠਣਾ ਨਿਰਸੰਸ ਖੁਦਾ ਜੈਸਾ ਚਹੁੰਦਾ ਹੈ ਹੁਕਮ ਦੇਂਦਾ ਹੈ ॥੨॥ ਮੁਸਲਮਾਨੋ! ਖੁਦਾ ਦੇ (ਨਿਯਤ ਕੀਤੇ ਹੋਏ ਧਾਰਮਿਕ) ਆਦਾਬ ਦੇ ਅਰਕਾਨਾਂ ਅਰ ਹਰਮਤ ਵਾਲੇ ਮਹੀਨੇ ਦੀ ਅਰ (ਹੱਜ ਦੀ) ਕੁਰਬਾਨੀ ਦੀ ਅਰ ਨਾਂ ਓਹਨਾਂ) (ਜੀਵਾਂ) ਦੀ ਜਿਨਹਾਂ ਦੇ ਗਲਾਂ ਵਿਚ ਪਟੇ ਪਏ ਹੋਣ ਅਰ ਓਹਨਾਂ ਲੋਗਾਂ ਦੀ ਜੋ ਇੱਜ਼ਤ ਵਾਲੇ ਘਰ (ਅਰਥਾਤ ਖਾਨੇ ਕਾਬੇ ਦੀ ਜ਼ਿਆਰਤ) ਨੂੰ ਜਾ ਰਹੇ ਹੋਣ ਬੇ ਹੁਰਮਤੀ ਨਾ ਕਰੋ (ਬੇਅਦਬੀ ਨਾ ਕਰੋ) ਕਿ (ਓਹ ਤਾਂ) ਆਪਣੇ ਪਰਵਰਦਿਗਾਰ ਦੀ ਬਰਕਤ ਅਰ (ਵਿਸ਼ੇਸ਼ ਕਰਕੇ ਓਸ ਦੀ) ਰਜ਼ਾਮੰਦੀ ਦੇ ਤਲਬਗਾਰ ਹੈਂ ਅਰ ਜਦੋਂ ਇਹਰਾਮ ਤੋਂ ਬਾਹਰ ਆ ਜਾਓ ਤਾਂ ਸ਼ਕਾਰ ਕਰੋ ਅਰ ਕਈਕੁ ਲੋਗਾਂ ਨੇ ਜੋ ਤੁਹਾਨੂੰ ਹੁਰਮਤ (ਤਥਾ ਇੱਜ਼ਤ) ਵਾਲੀ ਮਸਜਦ (ਅਰਥਾਤ ਖਾਨੇ ਕਾਬੇ ਜਾਣ ਥਾਂ) ਰੋਕਿਆ ਸੀ ਏਹ ਵੈਰ ਤੁਹਾਨੂੰ ( ਓਹਨਾਂ ਪਰ ਕਿਸੇ ਤਰਹਾਂ ਦੀ) ਵਧੀਕੀ ਕਰਨ ਦਾ ਕਾਰਨ ਨਾ ਹੋਵੇ ਅਰ ਨੇਕ ਅਰ ਪਰਹੇਜ਼ਗਾਰੀ (ਦੇ ਕੰਮਾਂ) ਵਿਚ ਇਕ ਦੂਸਰੇ ਦੇ ਮਦਦਗਾਰ ਹੋ ਜਾਇਆ ਕਰੋ ਅਰ ਗੁਨਾਹ ਅਰ ਵਧੀਕੀ (ਦੇ ਕੰਮਾਂ) ਵਿਚ ਇਕ ਦੂਸਰੇ ਦੇ ਮਦਦਗਾਰ ਨਾ ਬਨੋ ਅਰ ਅੱਲਾ ਪਾਸੋਂ ਡਰੋ ਕਾਹੇ ਤੇ ਅੱਲਾ ਕਠਨ ਕਸ਼ਟ ਦੇਨੇ ਵਾਲਾ ਹੈ ॥੩॥

ਮੁਰਦਾ (ਜੀਵ) ਅਰ ਲਹੂ ਅਰ ਸੂਰ ਦਾ ਮਾਸ ਅਰ ਜੋ (ਜੀਵ) ਖੁਦਾ