ਪੰਨਾ:ਕੁਰਾਨ ਮਜੀਦ (1932).pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੬

ਸੂਰਤ ਮਾਯਦਹ ੫

੧੦੯



ਸਾਫ ੨ ਵਰਣਨ ਕਰਦਾ ਹੈ ਅਰ ਬਹੁਤ (ਬਾਤਾ ਐਸੀਆਂ ਭੀ ਹਨ ਜਿਨਹਾਂ) ਪਾਸੋਂ (ਅਖੀਂ ਵੇਖ ਕੇ) ਚਿਸ਼ਮ ਪੋਸੀ (ਆਈ ਗਈ ਕਰਦਾ) ਹੈ (ਭਾਵਾਰਥ ਕਿ) ਖੁਦਾ ਦੀ ਤਰਫੋਂ ਤੁਹਾਡੇ ਪਾਸ ਪਰਕਾਸ਼ (ਸਿਖਯਾ) ਅਰ ਪਰਗਟ ਪੁਸਤਕ (ਕੁਰਾਨ)ਆਚੁਕ ॥੧੬॥ ਜੇ ਲੋਗ ਖੁਦਾ ਦੀ ਕ੍ਰਿਪਾਲਤਾ ਦੇ ਤਲਬਗਾਰ ਹਨ (ਉਨਹਾਂ ਨੂੰ) ਅੱਲਾ ਕੁਰਾਨ ਦਵਾਰਾ ਸੁਖ ਦਾ ਮਾਰਗ ਦਸਦਾ ਹੈ ਅਰ ਆਪਣੀ ਕਿਰਪਾ ਦਵਾਰ ਉਨਹਾਂ ਨੂੰ (ਕੁਫਰ ਦੇ) ਅੰਧਕਾਰ ਥੀਂ ਨਿਕਾਸ ਕੇ (ਈਮਾਨ ਦੇ) ਚਾਂਦਨੇ ਵਿਚ ਲੈ ਆਉਂਦਾ (ਹੈ) ਅਰ ਓਹਨਾਂ ਨੂੰ ਸਚਾ ਮਾਰਗ ਦਸ ਦੇਂਦਾ (ਹੈ)॥੧੭॥ ਜੋ ਲੋਗ ਕਹਿੰਦੇ ਹਨ ਕਿ ਮਰੀਯਮ ਦਾ ਪੁਤਰ ਮਸੀਹ ਓਹੋ ਹੀ ਖੁਦਾ ਹੈ ਕੋਈ ਭ੍ਰਮ ਨਹੀਂ ਕਿ ਏਹ ਕਾਫਰ ਹੇਗਏ ਕਹੋ (ਕਿ) ਯਦੀ ਅੱਲਾ ਮਰੀਯਮ ਦੇ ਪੁਤਰ ਮਸੀਹ ਨੂੰ ਅਰ ਓਸਦੀ ਮਾਈ ਨੂੰ ਹੋਰ ਜਿਤਨੇਕੁ ਆਦਮੀ ਧਰਤੀ ਪਰ ਹਨ ਸਭਨਾਂ ਨੂੰ ਹਲਾਕ ਕਰ ਦੇਣਾ ਚਾਹੇ ਤਾਂ ਐਸਾ ਕੌਣ ਹੈ ਜੇ ਉਸਦੀ ਇਛਾ ਨੂੰ ਰੋਕ ਸਕੇ ਅਰ ਆਗਾਸ ਤਥਾ ਧਰਤੀ ਅਰ ਜੇ ਕੁਛ ਆਕਾਸ ਅਰ ਧਰਤੀ ਦੇ ਮਧਜ ਮੇਂ ਹੈ ਸਾਰਿਆਂ ਪਰ ਅੱਲਾ ਹੀ ਦੀ ਹਕੂਮਤ ਹੈ ਜੋ ਚਾਹੁੰਦਾ ਹੈ ਉਤਪਤ ਕਰ ਦੇਂਦਾ ਹੈ ਅਰ ਅੱਲਾ ਸੰਪੂਰਨ ਵਸਤਾਂ ਪਰ ਕਾਦਰ ਹੈ ॥੧੮॥ ਅਰ ਯਹੂਦ ਤਥਾ ਨਸਾਰਾ ਕਹਿੰਦੇ ਹਨ ਕਿ ਅਸੀਂ ਅੱਲਾ ਦੇ ਪੁਤਰ ਤਥਾ ਪਿਆਰੇ ਹਾਂ (ਹੈ ਪੈਯੰਬਰ ਏਹਨਾਂ ਨੂੰ) ਕਹੌ (ਕਿ ਯਦੀ ਤੁਸੀਂ ਅੱਲਾ ਦੇ ਪੁੱਤਰ ਤਥਾ ਪਿਆਰੇ ਹੈਂਦੇ) ਤਾਂ ਓਹ ਤੁਹਾਡੇ ਗੁਨਹਹਾਂ ਦੇ ਪ੍ਰਤਿਕਾਰ ਵਿਚ ਤੁਹਾਨੂੰ ਸਜਾ ਕਿਉਂ ਦੇਂਦਾ ਹੈ (ਤਾਂ ਨਹੀਂ) ਤੁਸੀਂ ਪੁਰਖ ਹੋ ਅਰ ਉਸੇ ਦੀ ਉਤਪਤੀ ਵਿਚੋਂ ਹੇ ਖੁਦਾ ਜਿਸਨੂੰ ਚਾਹੇ ਮਾਫ ਕਰੇ ਅਰ ਜਿਸਨੁੰ ਚਾਹੇ ਆਜ਼ਾਬ ਦੇ ਅਰ ਆਗਾਸ ਤਥਾ ਧਰਤੀ ਅਰ ਜੋ ਕੁਛ ਧਰਤੀ ਤਥਾ ਆਗਾਸ ਦੇ ਮਧਯ ਮੇਂ ਹੈ ਸੰਪੂਰਣ ਅੱਲਾ ਦੇ ਹੀ ਅਧਿ ਕਾਰ ਵਿਚ ਹੈ ਅਰ (ਸਾਰਿਆਂ ਨੇ) ਓਸੇ ਦੀ ਤਰਫ ਹੀ (ਲੌਟ ਕੇ) ਜਾਣਾ ਹੈ ॥੧੯॥ ਹੇ ਪੁਸਤਕਾਂ ਵਾਲਿਓ ਜਦੋ ਬਹੁਤ ਕਾਲ ਤਕ ਰਸੂਲ ਨਾ ਆਏ ਤਾਂ ਸਾਡ (ਏਹ) ਰਸੂਲ (ਮੁਹੰਮਦ) ਤੁਹਾਡੇ ਪਾਸ ਆਇਆ ਜੋ ਤੁਹਾਡੇ ਪਾਸ ਸਪਸ਼ਟ ਕਰਕੇ ਵਰਨਣ ਕਰਦਾ ਹੈ ਅਰ (ਜੇ ਐਸਾ ਨਾ ਹੋਵੇ ਕਿ ਕਲ ਕਲੋਤਰ ਨੂੰ) ਤਸੀਂ ਕਹਿਣ ਲਗੇ ਕਿ ਸਾਡੇ ਪਾਸ ਨਾ ਤਾਂ ਕੋਈ ਖੁਸ਼ ਖਬਰੀ ਸੁਨਾਨ ਵਾਲਾ ਆਇਆ ਅਰ ਨਾ ਹੀਂ (ਦੁਖਾਂ ਤੋਂ) ਡਰਾਣੇ ਵਾਲਾ ਤਾਂ ਹੁਣ ਤਾਂ ਤੁਹਤੇ ਪਾਸ ਖੁਸ਼ ਖਬਰੀ ਸੁਨਾਣ ਵਾਲਾਂ ਅਰ ਡਰਾਣ ਵਾਲ਼ਾ ਆ ਚੁਕਿਆ ਹੈ ਅਰ ਅੱਲਾ ਸੰਪੂਰਣ ਵਸਤਾਂ ਪਰ ਕਾਦਰ ਹੈ ॥੨੦॥ ਰੁਕੂਹ ੩॥

ਅਰ ਜਦੋਂ ਮੂਸਾ ਨੇ ਆਪਣੀ ਜਾਤੀ ਨੂੰ ਕਿਹ ਕਿ ਕਿ ਭਾਈਓ! ਅੱਲਾ