ਪੰਨਾ:ਕੁਰਾਨ ਮਜੀਦ (1932).pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੬

ਸੂਰਤ ਮਾਯਦਹ ੫

੧੧੧



ਕਰ ਕੇ ਛਡਾਂਗਾ ਓਸ ਨੇ ਉਤਰ ਦਿਤਾ ਕਿ ਅੱਲਾ ਤਾਂ ਕੇਵਲ ਧਾਰਮਿਕ ਪੁਰਖਾਂ ਦੀ (ਭੇਟਾ ਹੀ) ਸਵੀਕਾਰ ਕਰਦਾ ਹੈ ॥੨੭॥ ਜੇਕਰ ਤੂੰ ਮੇਰੇ ਕਤਲ ਦੇ ਸੰਕਲਪ ਨਾਲ ਮੇਰੇ ਪਰ ਵਾਰ ਕਰੇਂਗਾ ਤਾੰ ਮੈਂ ਤੈਨੂੰ ਕਤਲ ਕਰ ਦੇਣ ਵਾਸਤੇ ਆਪਣਾ ਵਾਰ ਕਰਨ ਵਾਲਾ ਨਹੀਂ ਕਾਹੇ ਤੇ ਮੈਂ ਤਾਂ ਅੱਲਾ ਸਰਵ ਸੰਸਾਰ ਦੇ ਪ੍ਰਿਤਪਾਲਕ ਪਾਸੋਂ ਡਰਦਾ ਹਾਂ ॥੨੮॥ ਮੇਰਾ ਤਾਂ ਇਹ ਸੰਕਲਪ ਹੈ ਕਿ ਤੂੰ ਮੇਰਾ ਅਰ ਆਪਣ।(ਦੋਨੋਂ ਦਾ) ਗੁਨਾਹ ਇਕਤ੍ਰ ਕਰੇਂ ਅਰ ਨਰਕਾਂ ਵਿਚ ਜਾ ਪੜੇਂ ਅਰ ਜ਼ਾਲਮਾਂ ਦੀ` ਇਹੋ ਹੀ ਸਜਾ ਹੈ ॥੨੯॥ ਏਸ ਬਾਤ ਥੀਂ ਭੀ ਓਸ ਦੇ ਅੰਤਹਕਰਣ ਨੇ ਓਸ ਨੰ ਆਪਣੇ ਭਿਰਾ ਦੇ ਮਾਰ ਸੁਟਣ ਪਰ ਹੀ ਪਰੇਰਿਆ (ਗਲ ਕਾਹਦੀ) ਅੰਤ ਨੂੰ ਓਸ ਨੂੰ ਮਾਰ ਸਿਟਿਆ ਅਰ (ਆਪ ਹੀ) ਘਾਟੇ ਵਿਚ ਆ ਗਿਆ ॥੩੦॥ ਏਸ (ਬਾਤ) ਦੇ ਪਸ਼ਚਾਤ ਅੱਲਾ ਨੇ ਇਕ ਕਾਂ ਭੇਜਿਆ ਓਹ ਧਰਤੀ ਨੂੰ ਪੁਟਣ ਲਗਾ ਤਾਂ ਕਿ ਓਸ ਨੂੰ (ਅਰਥਾਤ ਕਾਬੀਲ ਨੂੰ) ਦਸੇ ਕਿ ਓਸ ਨੂੰ (ਅਰਥਾਤ ਆਪਣੇ ਭਿਰਾ ਦੀ ਲੋਥ ਨੂੰ) ਕਿਸ ਤਰਹਾਂ ਛਿਪਾਏ (ਤਦੋਂ) ਓਹ ਬੋਲ ਪਇਆ ਹਾਏ ਮੇਰੀ ਕਿਸਮਤ ਕੀ ਮੈਂ (ਐਸਾ) ਗਇਆ ਗਵਾਤਾ ਹੋਗਿਆ ਕਿ (ਜਿੰਦ ਨੂੰ ਖਾਣਾ) ਇਸ ਕਾਂ ਵਰਗਾ ਹੀ ਹੁੰਦਾ ਤਾਂ ਆਪਣੇ ਭਿਰਾ ਦੀ (ਲੋਥ) ਨੂੰ ਤਾਂ ਛਿਪਾ ਦੇਂਦਾ ਮੁਕਦੀ ਗਲ ਕੀ ਕਿ ਓਹ ਪਛਤਾਇਆ ॥੩੧॥ ਏਸ ਹੀ ਕਾਰਨੋਂ ਅਸਾਂ ਨੋ ਬਨੀ ਅਸਰਾਈਲ ਨੂੰ ਲਿਖਿਆ ਹੋਇਆ ਹੁਕਮ ਦਿਤਾ ਕਿ ਜੇ ਕੋਈ ਜਾਨ ਦੇ ਬਦਲੇ ਨਹੀਂ ਅਰ ਦੇਸ ਵਿਚ ਉਪਦ੍ਰਵ ਫੈਲਾਨ ਦੀ ਸਜਾ ਦੇ ਬਦਲੋ ਨਹੀਂ (ਕਿੰਤੂ ਐਸੇ ਹੀ) ਕਿਸੇ ਨੂੰ ਮਾਰ ਸਿਟੇ ਤਾਂ ਮਾਨੋਂ ਓਸ ਨੇ ਸੰਪੂਰਣ ਆਦਮੀਆਂ ਨੂੰ ਮਾਰ ਸਿਟਿਆ ਅਰ ਜਿਸਨੇ ਮਰਦੇ ਨੂੰ ਬਚਾ ਲੀਤਾ ਤਾਂ ਮਾਨੋ ਓਸਨੇ ਸੰਪੂਰਣ ਆਦਮੀਆਂ ਨੰ ਨੂੰ ਬਚਾ ਲੀਤਾ ਅਰ ਬਨੀ ਇਸਰਾਈਲ ਦੇ ਪਾਸ ਸਾਡੇ ਰਸੂਲ ਖੁਲਮਖੁਲੇ ਹੁਕਮ ਲੈ ਕੇ ਆ ਭੀ ਚੁਕੇ ਹਨ ਫਿਰ ਏਸ ਦੇ ਪਿਛੋਂ (ਭੀ) ਏਹਨਾਂ ਵਿਚੋਂ ਬਹੁਤ ਸਾਰੇ (ਲੋਗ) ਦੇਸ ਵਿਚ ਵਧੀਕੀਆਂ ਕਰਦੇ ਫਿਰਦੇ ਹਨ ॥੩੨॥ ਜੋ ਲੋਗ ਅੱਲਾ ਅਰ ਓਸ ਦੇ ਰਸੂਲ ਨਾਲ ਲੜਦੇ ਅਰ ਫਸਾਦ (ਫੈਲਾਣ) ਦੀ ਇਛਾ ਨਾਲ ਦੇਸ ਵਿਚ ਪੜੇ ਭਜੇ ਫਿਰਦੇ ਹਨ ਓਹਨਾਂ ਦੀ ਸਜਾ ਤਾਂ ਬਸ ਏਹੇ ਹੈ ਕਿ ਕਤਲ ਕਰ ਦਿਤੇ ਜਾਣ ਅਥਵਾ ਓਹਨਾਂ ਲੂੰ ਸੂਲੀ ਦਿਤਾ ਜਾਵੇ ਜਾਂ ਓਹਨਾਂ ਦੇ ਹਸਤ ਪਾਦ ਪੁਠੇ (*ਸਿਧੇ) ਕਰਕੇ ਵਢ ਦਿਤੇ ਜਾਣ ਕਿੰਚ ਓਹਨਾੰ ਨੂੰ ਦੇਸ ਨਿਕਾਲਾ ਦਿਤ ਜਾਵੇ ਏਹ ਤਾਂ ਜਗਤ ਵਿਚ ਓਹਨਾਂ ਦੀ ਖੁਆਰੀ ਹੋਈ ਅਰ (ਇਸ ਥੀਂ ਸਿਵਾ) ਅੰਤ ਨੂੰ ਓਹਨਾਂ ਵਾਸਤੇ ਬੜਾ


*ਜਿਸ ਤਰਹਾਂ ਸੱਜਾ ਹੱਥ ਤੇ ਖੱਬਾ ਪੈਰ।