ਪੰਨਾ:ਕੁਰਾਨ ਮਜੀਦ (1932).pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੬

ਪਾਰ ੬

ਸੂਰਤ ਮਾਯੋਦਹ ੫



ਮਿਤ੍ਰ ਹਨ ਅੱਲਾ ਅਰ ਅੱਲਾ ਦਾ ਰਸੂਲ ਅਰ ਮੁਸਲਮਾਨ ਜੋ ਨਮਾਜ਼ ਪੜ੍ਹਦੇ ਅਰ ਜ਼ਕਾਤ ਦੇਦੇ ਅਰ ਉਹ (ਹਰ ਵੇਲੇ ਖੁਦਾ ਦੇ ਅੱਗੇ) ਝੁਕੇ ਰਹਿੰਦੇ ਹਨ ॥੫੫॥ ਅਰ ਜੋ ਅੱਲਾ ਅਰ ਅੱਲਾ ਦੇ ਰਸੂਲ ਅਰ ਮੁਸਲਮਾਨਾਂ ਦਾ ਦੋਸਤ ਹੋਕੇ ਰਹੇਗਾ (ਉਹ ਅਲਾ ਵਾਲਾ ਹੈ ਅਰ) ਅਲਾ ਵਾਲਿਆਂ ਦਾ ਹੀ ਬੋਲ ਬਾਲਾ ਹੈ ॥੫੬॥ ਰੁਕੂਹ ੮॥

ਮੁਸਲਮਾਨੋਂ। ਜਿਨਹਾਂ ਨੇ ਤੁਹਾਡੇ ਦੀਨ ਨੂੰ ਠਠਾ ਮਖੌਲ ਬਣਾ ਰਖਿਆ ਹੈ ਜਿਨਹਾਂ ਨੂੰ ਤੁਹਾਡੇ ਨਾਲੋਂ ਪ੍ਰਿਥਮ ਕਿਤਾਬ ਦਿਤੀ ਜਾ ਚੁਕੀ ਹੈ ਅਰ ਭੇਦ ਵਾਦੀਆਂ ਨੂੰ (ਅਪਣੇ) ਸੱਜਣ ਨਾ ਬਨਾਉ ਅਰ ਯਦੀ ਤੁਸੀਂ ਸੱਚੇ ਮੁਸਲਮਾਨ ਹੈ ਹੋ ਤਾਂ ਖੁਦਾ ਪਾਸੋਂ ਡਰਦੇ ਰਹੋ ॥੫੭॥ ਅਰ ਜਦੋ ਤਸੀੱ (ਬਾਗਾਂ ਦੇ ਕੇ ਲੋਗਾਂ ਨੂੰ) ਨਿਮਾਜ਼ ਵਾਸਤੇ ਬੁਲਾਂਦੇ ਹੋ ਤਾਂ ਇਹ ਲੋਕ ਨਮਾਜ਼ ਨੂੰ ਠਠਾ ਮਖੌਲ ਕਰਦੇ ਹਨ ਅਰ ਏਹ (ਏਹਨਾਂ ਪਾਸੋਂ)ਏਸ ਵਾਸਤੇ(ਪਰਗਟ ਹੁੰਦਾ)ਹੈ ਕਿ ਏਹ ਐਸੇ(ਮੂਰਖ)ਲੋਗ ਹਨ ਕਿ ਨਹੀਂ ਸਮਝਦੇ ॥੫੮॥ ਤਾਂ ਕਹੋ ਕਿ ਹੇ ਕਿਤਾਬ ਵਾਲਿਓ ਕੀ ਤੁਸੀਂ ਇਸ ਵਾਸਤੇ ਸਾਡੇ ਨਾਲ ਵੈਰ ਕਰਦੇ ਹੋ ਕਿ ਅਸੀਂ ਅੱਲਾ ਪਰ ਅਰ ਜੋ(ਕੁਰਾਨ)ਸਾਡੀ ਤਰਫ ਉਤਰਿਆ ਹੈ ਓਸ ਪਰ ਅਰ ਜੋ (ਪੁਸਤਕਾਂ ਇਸ ਤੋਂ ਪਹਿਲਾਂ) ਉਤਰ ਚੁਕੀਆਂ ਹਨ ਓਹਨਾਂ ਪਰ ਨਿਸਚਾ ਕਰ ਬੈਠੇ ਹਾਂ? ਅਰ ਏਹ ਭੀ ਕਿ ਤੁਹਾਡੇ ਵਿਚੋਂ ਕਈਕੁ ਨਾਫਰਮਾਨ ਹਨ ॥੫੯॥ (ਹੇ ਪੈਯੰਬਰ ਇਹਨਾਂ ਲੋਗਾਂ ਨੂੰ) ਕਹੋ ਕਿ ਭਲਾ ਮੈਂ ਤਹਾਨੂੰ ਦਸਾਂ ਕਿ ਖੁਦਾ ਦੇ ਸਮੀਪ ਇਹਨਾਂ (ਖ਼ਿਯਾਲੀ)ਭੈੜਿਆਂ ਨਾਲੋਂ ਵਧਕੇ ਭੈੜੇ ਕੌਣ ਹਨ ਤਾਂ ਓਹ ਜਿਨ੍ਹਾਂ ਪਰ ਖੁਦਾ ਨੇ ਲਾਣਤ ਪਾਈ ਅਰ ਓਹਨਾਂ ਪਰ ਆਪਣਾ ਕੈਹਰ ਪ੍ਰਾਪਤ ਕੀਤਾ ਅਰ ਕਈਆਂ ਨੂੰ ਬੰਦਰ ਅਰ ਸੂਰ ਬਨਾ ਦਿਤਾ ਅਰ ਓਹ ਸ਼ੈ ਸ਼ੈਤਾਨ ਨੂ ਪੂਜਨੇ ਲਗੇ ਤਾਂ ਏਹ ਲੋਗ ਦਰਜੇ ਵਿਚ ਬਹੁਤ ਬੁਰੇ ਅਰ ਸਚੇ ਮਾਰਗੋਂ ਬਹੁਤ (ਦੂਰ ਦੁਰਾਡੇ) ਭਟਕੇ ਹੋਏ ॥੬੦॥ ਅਰ ਜਦੋ (ਇਹ ਲੋਗ) ਤੁਹਾਡੇ ਪਾਸ ਆਉਂਦੇ ਹਨ ਤਾਂ ਕਹਿੰਦੇ ਹਨ ਅਸਾਂ ਭਰੋਸਾ ਧਾਰ ਲੀਤਾ ਹਲਾਂ ਕਿ ਕੁਫਰ ਨੂੰਹ ਹੀ ਸਾਥ ਲੇ ਕੇ ਆਏ ਸਨ ਅਰ ਉਹ ਕੁਫਰ ਹੀ ਸਾਥ ਲੈਕੇ ਚਲੇ ਭੀ ਗਏ ਅਰ ਜੋ (ਦ੍ਵੈਤ) ਛਿਪਾਈ ਹੋਈ ਸੀ ਅੱਲਾ ਉਸ ਨੂੰ ਖੂਬ ਜਾਣਦਾ ਹੈ ॥੬੧॥ ਅਰ ਤੁਸੀਂ ਏਹਨਾਂ ਵਿਚੋ ਬਹੁਤ ਸਾਰਿਆਂ ਨੂੰ ਵੇਖੋਗੇ ਕਿ ਗੁਨਾਹ ਅਰ ਪਾਪ ਅਰ ਹਰਾਮ ਦਾ ਮਾਲ ਗੜੱਪੂ ਕਰਨ ਉਤੇ ਡਿਗ ਪੈਂਦੇ ਹਨ ਕਿੰਤੂ ਬਹੁਤ ਹੀ ਬੁਰੇ (ਕੰਮ) ਹਨ ਜੋ (ਏਹ ਲੋਗ) ਕਰਦੇ ਰਹੇ ਹਨ ॥੬੨॥ ਏਹਨਾਂ ਨੂੰ ਏਹਨਾਂ ਦੇ ਅੰਤ (ਅਰਥਾਤ ਗੁਰੂ) ਅਰ ਵਿਦਵਾਨ ਝੂਠ ਬੋਲਣ ਅਰ ਹਰਮ ਖਾਣ ਤੋਂ ਕਿਉਂ ਨਹੀਂ ਰੋਕਦੇ ਕੈਸੇ ਬੁਰੇ ਕਰਮ ਹਨ ਜੋ ਉਹ