ਪੰਨਾ:ਕੁਰਾਨ ਮਜੀਦ (1932).pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੬

ਸੂਟਤ ਮਾਯਦਹ ੫

੧੧੭



ਕਰ ਰਹੇ ਹਨ ॥੬੩॥ ਹੈ ਅਰ ਯਹੂਦੀ ਆਖਦੇ ਹਨ ਕਿ ਖੁਦਾ ਦਾ ਹਥ (ਏਹਨਾਂ ਦਿਨਾਂ ਵਿਚ) ਤੰਗ ਹੈ ਸੋ ਏਹਨਾਂ ਦੇ ਹੀ ਹਥ ਤੰਗ ਹੋ ਜਾਣ ਅਰ ਏਹਨਾਂ ਦੇ (ਏਸ ਮੰਦ) ਸੰਭਾਖਣ ਪਰ (ਅੱਲਾ ਦੀ) ਫਿਟਕਾਰ (ਕਿੰਤੂ ਸਦਾ ਹੀ) ਓਸ ਦੇ (ਪ੍ਰਮਾਤਮਾਂ ਦੇ) ਦੋਵੇਂ ਹਥ ਖੁਲੇ ਹਨ ਜਿਸ ਤਰਾਂ ਚਾਹੁੰਦਾ ਹੈ (ਉਸੇ ਤਰਾਂ)ਖਰਚ ਕਰਦਾ ਹੈ ਅਰ (ਨਿਰਸੰਦੇਹ) ਜੋ ਤਹਾਡੇ ਪਰਵਰਦਿਗਾਰਦੀਤਰਫੋਂ ਤੁਹਾਡੇ ਪਰ ਉਤ੍ਰਿਆ ਹੈ ਅਵਸ਼ ਏਨ੍ਹਾਂ ਵਿਚੋਂ ਬਹੁਤ ਸਾਰਿਆਂ ਦੀ ਆਪਹੁਦਰੀ ਅਰ ਕੁਫਰ ਨੂੰ ਵਧੇਰਾ ਕਰੇਗਾ ਅਰ (ਐਸੇ ਹੀ ਈਰਖਾ ਦਾ ਡੰਡ ਹੈ ਕਿ)ਅਸਾਂ ਨੇ ਏਹਨਾਂ ਦੇ ਮਧਯ ਮੇਂ ਵੈਰ ਅਰ ਈਰਖਾ ਪਾ ਦਿਤੀ ਹੈ (ਕਿ ਉਹ) ਆਖਰ (ਦੀਆਂ ਫੂੜੀਆਂ ਸਮੇਟਣ) ਤਕ(ਨਿਕਲਨ ਵਾਲੇ ਨਹੀਂ)ਅਰ ਜਦੋ ੨ ਲੜਾਈ ਦਾ ਭਾਂਬੜ ਬਾਲਦੇ ਹਨ ਅੱਲਾ ਉਸ ਨੂੰ ਪ੍ਰਸ਼ਾਂਤ ਕਰ ਦੇਂਦਾ ਹੈ ਅਰ ਮੁਲਕ ਵਿਚ ਫਸਾਦ ਫਲੋਂਦੇ ਫਿਰਦੇ ਹਨ ਅਰ ਅੱਲਾ ਅਪ੍ਰਾਦੀਆਂ ਨੂੰ ਮਿੱਤਰ ਨਹੀਂ ਕਰਦਾ ॥੬੪॥ ਅਰ ਯਦੀ ਪੁਸਤਕਾਂ ਵਾਲੇ ਭਰੋਸਾ ਕਰ ਲੈਂਦੇ ਅਰ (ਖੁਦਾ ਪਾਸੋਂ) ਡਰਦੇ ਤਾਂ ਅਸੀਂ ਏਹਨਾਂ (ਉਤੋਂ) ਏਹਨਾਂ ਦੇ ਗੁਨਾਹ ਜਰੂਰ ਉਤਾਰ ਦੇਂਦੇ ਅਰ ਏਹਨਾਂ ਨੂੰ (ਸਵਰਗ ਦੇ) ਬਾਗਾਂ ਵਿਚ (ਭੀ) ਅਵਸ਼ ਹੀ (ਲੈ ਜਾਕੇ) ਦਾਖਲ ਕਰਦੇ ਜਿਸ ਵਿਚ (ਸ੍ਰਵ) ਪਦਾਰਥ ਹੈਂ ॥੬੫॥ ਅਰ ਯਦੀ ਏਹ ਤੌਰਾਤ ਅਰ ਅੰਜੀਲ ਔਰ ਉਨਹਾਂ ਨੀ ਜੇ ਏਹਨਾਂ ਉੱਤੇ ਏਹਨਾਂ ਦੇ ਪਰਵਰਦਿਗਾਰ ਦੀ ਤਰਫੋਂ ਉਤਰੇ ਹਨ ਕਾਇਮ ਰਖਦੇ ਤਾਂ ਅਵਸ਼ ਆਪਣੇ ਉਪਰ (ਆਕਾਸ਼ ਥੀਂ) ਅਰ ਆਪਣੇ ਪੈਰਾਂ ਦੇ ਹੇਠ (ਧਰਤੀ ਥੀਂ) ਛਕਦੇ ਛਕਾਉਂਦੇ ਏਹਨਾਂ ਵਿਚੋ ਕੁਝ ਲੋਗ ਨੀਤੀ ਪਰ (ਮਿਆਨਾ ਰਵੀਪ੍ਰ) ਹੈ ਅਰ ਏਹਨਾਂ ਵਿਚੋ ਅਕਸਰ ਤਾਂ ਬੁਰੇ ਕਰਮ ਕਰ ਰਹੇ ਹਨ ॥੬੬॥ ਰੁਕੂਹ ੯॥

ਹੈ ਪੈਯੰਬਰ ਜੋ ਤੁਹਾਡੇ ਉਤੇ ਤੁਹਾਡੇ ਪਰਵਰਦਿਗਾਰ ਦੀ ਤਰਫੋਂ ਪ੍ਰਾਪਤਿ ਹੋਇਆ ਹੈ (ਲੋਕਾਂ ਨੂੰ) ਪਹੁੰਚਾ ਦਿਓ ਅਰ ਯਦੀਚ ਤੁਸਾਂ (ਐਸੇ) ਨਾ ਕੀਤਾ ਤਾਂ (ਸਮਝਿਆ ਜਾਵੇਗਾ) ਕਿ ਤੁਸਾਂ ਈਸ਼ਵਰ ਦਾ ਸੰਦੇਸਾ (ਲੋਗਾਂ ਨੂੰ) ਨਹੀਂ ਪੁਚਾਇਆ ਅਰ ਅੱਲਾ ਤੁਹਾਨੂੰ ਲੋਗਾਂ (ਦੀ ਸ਼ਰਾਰਤ) ਥੀਂ ਰੱਖਯਾ ਵਿਚ ਰਖੇਗਾ ਕਾਹੇ ਤੇ ਅੱਲਾ ਓਹਨਾਂ ਲੋਗਾਂ ਨੂੰ ਜੋ ਕੁਫਰ ਕਰਦੇ ਹਨ ਸਿਖਸ਼ਾ ਨਹੀਂ ਦੇਂਦਾ ॥੬੭॥ (ਹੇ ਪੈਯੰਬਰ) ਤੁਸੀ ਆਖੇ (ਹੇ) ਕਿਤਾਬ ਵਾਲੋ ਜਦੋ ਤਕ ਤੁਸੀਂ ਤੌਰਾਤ ਅਰ ਅੰਜੀਲ ਅਰ ਜੋ ਤੁਹਾਤੇ ਪਰਵਰਦਿਗਾਰ ਦੀ ਤਰਫੋ ਤੁਹਾਡੇ ਪਰ ਨਾਜ਼ਲ ਹੋਏ ਹਨ ਉਸ ਪਰ ਕਾਇਮ ਨਾ ਹੋ ਜਾਓ ਤੁਹਾਨੂੰ ਕੁਝ ਲਾਭ ਨਹੀਂ ਅਰ (ਹੇ ਪੈਯੰਬਰ) ਜੋ ਕੁਛ ਤੁਹਾਡੇ ਰੱਬ ਥੀਂ ਤੁਹਾਡੀ ਤਰਫ ਉਤਰਿਆ ਹੈ ਇਹ ਤਾਂ ਏਹਨਾਂ ਵਿਚੋਂ ਬਹਤ ਸਾਰਿਆਂ ਦੀ ਮਨਮੁਖਤਾਈ ਅਰ ਹੋਰ ਉਨ੍ਹਾਂ ਦੇ ਕੁਫਰ ਹੀ ਵਧਾਏਗਾ ਸੋ ਏਹਨਾਂ ਲੋਗਾਂ(ਦੇ ਹਾਲ)ਪਰ ਜੋ ਕਾਫਰ ਹਨ