ਪੰਨਾ:ਕੁਰਾਨ ਮਜੀਦ (1932).pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੮

ਪਾਰਾ ੬

ਸੂਟਤ ਮਾਯਦਹ ੫



ਤੁਸੀਂ ਅਫਸੋਸ ਨਾ ਕਰੋ ॥੬੮॥ ਨਿਰਸੰਦੇਹ ਜੋ ਮੁਸਲਮਾਨ ਅਰ ਯਹੂਦੀ ਅਰ ਸਾਬੀ ਅਰ ਨਸਾਰਾ (ਏਹਨਾਂ ਵਿਚੋਂ) ਜੋ ਕੋਈ ਅੱਲਾ ਅਰ ਅੰਤਿਮ ਦਿਨ ਪਰ ਈਮਾਨ ਲੈ ਆਵੇ ਅਰ ਨੇਕ ਅਮਲ (ਭੀ) ਕਰੇ ਤਾਂ ਐਸਿਆਂ ਲੋਗਾਂ ਪਰ ਨਾਂ (ਕਿਸੀ ਤਰਹਾਂ ਦਾ) ਭੈ(ਪ੍ਰਾਪਤ) ਹੋਵੇਗਾ ਅਰ ਨਾ ਹੀ ਓਹ (ਕਿਸੀ ਤਰਹਾ) ਖਿੰਨਚਿਤ ਹੋਣਗੇ ॥੬੯॥ ਐਸੀਂ ਬਨੀ ਇਸਰਾਈਲ (ਯਹੂਦੀਆਂ) ਥੀਂ ਪ੍ਰਤਿੱਗਯਾ ਲੀਤੀ ਅਰ ਏਹਨਾਂ ਦੇ ਪਾਸ ਰਸੂਲ ਭੀ ਭੇਜੇ (ਪਰੰਚ) ਜਦੋਂ ਕਦੇ ਕੋਈ ਰਸੂਲ ਏਹਨਾਂ ਦੇ ਪਾਸ ਐਸੇ ਹੁਕਮ ਲੈ ਕੇ ਆਇਆ ਜਿਨਹਾਂ ਨੂੰ ਏਹਨਾਂ ਦੇ ਦਿਲ ਨਹੀਂ ਚਾਹੁੰਦੇ ਸਨ ਤਾਂ (ਇਹਨਾਂ ਨੇ) ਕਿਤਨਿਆਂ ਨੂੰ ਝੁਠਿਆਰਿਆ ਅਰ ਕਿਤਨਿਆਂ ਨੂੰ ਲਗੇ ਕਤਲ ਕਰਨੇ ॥੭੦॥ ਅਰ ਸਮਝ ਬੈਠੇ ਕਿ ਕੋਈ ਖਰਾਬੀ ਨਾ ਹੋਵੇਗੀ ਸੋ ਅੰਧੇ ਤਥਾ ਬੋਲੇ ਹੋ ਗਏ ਫਿਰ ਈਸ਼ਵਰ ਨੇਂ ਓਹਨਾਂ ਦੀ ਤੋਬਾ ਪ੍ਰਵਾਨ ਕੀਤੀ ਪਰੰਚ ਫੇਰ ਵੀ ਏਹਨਾਂ ਵਿਚੋਂ ਬਹੁਤ ਸਾਰੇ ਲੋਗ ਅੰਧੇ ਬਹਿਰੇ ਹੋਗਏ ਅਰ ਜੋ ਕੁਝ ਇਹ ਕਰ ਰਹੇ ਹਨ ਅੱਲਾ ਓਹਨਾਂ (ਦੇ ਕੰਮ)ਨੂੰ ਦੇਖਦਾ ਹੈ ॥੭੧॥ ਜੋ ਲੋਗ ਕਹਿੰਦੇ ਹਨ ਕਿ ਖੁਦਾ ਤਾਂ ਏਹੋ ਮਰੀਯਮ ਦਾ ਪੁਤ੍ਰ ਮਸੀਹ ਹੈ ਨਿਰਸੰਦੇਹ ਇਹ ਲੋਗ ਕਾਫਰ ਹੋਗਏ ਅਰ ਮਸੀਹਾ ਤਾਂ ਸਮਝਾਇਆ ਕਰਦਾ ਸੀ ਕਿ ਐ ਬਨੀ ਇਸਰਾਈਲ ਅੱਲਾ ਦੀ (ਹੀ) ਪੂਜਾ ਕਰੋ ਕਿ ਓਹ ਮੇਰ ਅਰ ਤਹਾਡਾ (ਭੀ) ਪਰਵਰਦਿਗਾਰ ਹੈ ਇਸ ਵਿਚ ਸ਼ਕ ਨਹੀਂ ਜਿਸ ਨੇ ਅੱਲਾ ਦੇ ਨਾਲ (ਕਿਸੇ ਨੂੰ ਭੀ)ਸ਼ਰੀਕ ਠਹਿਰਾਇਆ ਤਾਂ ਅੱਲਾ ਵਲੋਂ ਸਵਰਗ ਓਸ ਤੇ ਹਰਾਮ ਹੋਚੁਕਾ ਅਰ ਓਸਦਾ ਠਿਕਾਣ ਨਰਕ ਹੈ ਅਰ (ਐਸਿਆਂ) ਪਾਪੀਆਂ ਦਾ ਕੋਈ ਭੀ ਮਦਦਗਾਰ ਨਹੀਂ ॥੭੨॥ ਜੋ ਲੋਗ ਕਹਿੰਦੇ ਹਨ ਕਿ ਖੁਦਾ ਤਾਂ ਏਹਨਾਂ ਤਿੰਨਾਂ ਵਿਚੋਂ ਦਾ (ਇਕ) ਤੀਸਰਾ ਨਿਰਸੰਦੇਹ (ਓਹ) ਕਾਫਰ ਹੋ ਗਏ ਹੈਂ ਹਾਲਾਂ ਕਿ ਇਕ ੧ਓ ਤੋਂ ਸਿਵਾ ਹੋਰ ਕੋਈ ਮਾਬੂਦ (ਅਰਥਾਤ ਪੂਜ) ਨਹੀਂ ਅਰ ਜੈਸੀਆਂ ੨ ਬਾਰਤਾਂ ਏ ਲੋਕ ਕਹਿੰਦੇ ਹਨ ਯਦੀ ਕਹਿਣ ਤੋਂ ਬਾਜ ਨਾ ਆਉਣਗੇ ਤਾਂ ਜੋ ਲੋਗ ਏਹਨਾਂ ਵਿਚੋਂ ਕੁਫਰ ਕਰਦੇ ਰਹਿਣਗੇ ਓਹਨਾਂ ਪਰ ਭਿਆਣਕ ਅਸਹਿ ਕਸ਼ਟ ਪਰਾਪਤ ਹੋਵੇਗ ॥੭੩॥ ਤਾਂ ਓਹ ਕਿਉਂ ਨਹੀਂ ਖੁਦਾ ਅਗੇ ਤੋਬਾ ਕਰਦੇ ਅਰ ਬਖਸ਼ਸ਼ ਮੰਗਦੇ ਹਾਲਾਂ ਕਿ ਅੱਲਾ ਬਖਸ਼ਣੇ ਵਾਲਾ ਮੇਹਰਬਨ ਹੈ ॥੭੪॥ ਮਰੀਯਮ ਦੇ ਪੁਤ੍ਰ ਮਸੀਹ ਤਾਂ ਇਕ ਰਸੂਲ ਹੈਂ ਏਸ ਨਾਲੋਂ ਪਹਿਲੇ ਭੀ (ਬਹੁਤ) ਰਸੂਲ ਹੋਚੁਕੇ ਹਨ ਅਰ ਏਹਨਾਂ ਦੀ ਮਾਈ (ਇਕ) ਸਚੀ (ਬੰਦੀ) ਸੀ (ਦੂਸਰਿਆਂ ਆਦਮੀਆਂ ਦੀ ਤਰਹਾਂ ਏਹ) ਦੋਨੋਂ (ਮਾਂ ਪੁਤ੍ਰ) ਪ੍ਰਸਾਦਾ ਛਕਦੇ ਸਨ ਦੇਖ ਤਾਂ ਸਹੀ ਅਸੀਂ ਉਨਹਾਂ