ਪੰਨਾ:ਕੁਰਾਨ ਮਜੀਦ (1932).pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੬

ਸੂਰਤ ਮਾਯਦਹ ੫

੧੧੯



ਵਾਸਤੇ ਆਪਣੀਆਂ ਕੋਟੀਆਂ ਕਿਸ ਤਰਹਾਂ ਵਿਸਤਾਰ ਪੂਰਬਕ ਵਰਨਨ ਕਰਦੇ ਹਾਂ (ਅਰ) ਫੇਰ ਦੇਖੋ ਖਾਂ ਏਹ ਲੋਗ ਕਿਧਰ ਨੂੰ ਉਲਟੇ ਭਟਕੇ ਹੋਏ ਚਲੇ ਜਾ ਰਹੇ ਹਨ ॥੭੫॥ (ਤੁਸੀਂ ਏਹਨਾਂ ਲੋਗਾਂ ਨੂੰ) ਕਹੇ ਕਿ ਕੀ ਤੁਸੀਂ ਖੁਦਾ ਥੀਂ ਸਿਵਾ ਐਸੀਆਂ ਵਸਤੂਆਂ ਦੀ ਪੂਜਾ ਕਰਦੇ ਹੋ ਜਿਨਹਾਂ ਦੇ ਵਸ ਵਿਚ ਤੁਹਾਡੀ ਹਾਨ ਲਾਭ (ਕੁਛ ਭੀ) ਨਹੀਂ ਅਰ ਅੱਲਾ ਹੀ ਹੈ ਜੋ ਸ੍ਰੋਤਾ ਅਰ ਜਾਣੂ ਹੈ ॥ ੭੬॥ (ਏਹਨਾਂ ਲੋਗਾਂ ਨੂੰ) ਕਹੋ ਕਿ ਹੇ ਕਿਤਾਬਾਂ ਵਾਲਿਓ ਆਪਣੇ ਦੀਨ ਵਿਚ ਨਾਹੱਕ (ਨਾਰਵਾ) ਵਾਧੇ ਨਾਂ ਕਰੋ ਅਰ ਨਾਂ ਓਹਨਾਂ ਲੋਗਾਂ ਦੀਆਂ ਖਾਹਿਸ਼ਾਂ ਪਰ ਚਲੋ ਜੋ (ਤੁਹਾਡੇ ਨਾਲੋਂ) ਪਹਿਲੇ ਗੁਮਰਾਹ ਹੋ ਚੁਕੇ ਹਨ ਅਰ ਬਹੁਤ ਸਾਰਿਆਂ ਨੂੰ ਗੁਮਰਾਹ ਕਰ ਚੁਕੇ ਹਨ ਅਰ ਸੂਧੇ ਮਾਰਗੋਂ ਭਟਕ ਗਏ ਹਨ ॥੭੭॥ ਰੁਕੂਹ ੧੦॥

ਬਨੀ ਅਸਰਾਈਲ ਵਿਚੋਂ ਜਿਨਹਾਂ ਲੋਗਾਂ ਨੰ ਕੁਫਰ ਕੀਤਾ ਉਨਹਾਂ ਪਰ ਦਾਊਦ ਅਰ ਮਰੀਯਮ ਦੇ ਪੁਤਰ ਈਸਾ ਦੀ ਦੁਆ (ਸ੍ਰਾਪ) ਨਾਲ ਫਿਟਕਾਰ ਹੋਈ ਏਹ (ਫਿਟਕਾਰ ਓਹਨਾਂ ਪਰ) ਏਸ ਕਰਕੇ ਪੜੀ ਕਿ ਨਾ ਫੁਰਮਾਨੀ ਕਰਦੇ ਸਨ ਅਰ (ਈਸ਼ਵਰ) ਸੀਮਾਂ ਉਲੰਘਣ ਕਰਦੇ ਜਾਂਦੇ ਸਨ ॥੭੮॥ (ਅਰ) ਜੇ ਮੰਦ ਕਰਮ (ਇਕ ਵੇਰੀ) ਕਰ ਬੈਠਦੇ ਸਨ ਓਸ ਪਾਸੋਂ ਹਟਦੇ ਨਾਂ ਸੀ ਪ੍ਰਤੀਉਤ (ਬਹੁਤ ਹੀ) ਬੁਰੇ ਕੰਮ ਸਨ ਜੋ (ਉਹ ਲੋਗ) ਕੀਤਾ ਕਰਦੇ ਸਨ ॥੭੯॥ ਤੁਸੀਂ ਏਹਨਾਂ (ਯਹੂਦੀਆੰ) ਵਿਚੋ ਬਹੁਤਿਆਂ ਨੂੰ ਦੇਖੋਗੇ ਕਿ ਭੇਦ ਵਾਦੀਆਂ ਨਾਲ ਦੋਸਤੀ ਰਖਦੇ ਹਨ ਨਿਰਸੰਦੇਹ ਏਹਨਾ ਨੇ ਆਪਣੇ ਵਾਸਤੇ (ਬਹੁਤ ਹੀ) ਬੁਰੀ ਵਸਤੁ ਅਗੇ ਘਲੀ ਹੈ ਕਿ ਖੁਦਾ ਓਹਨਾਂ ਦੇ ਨਾਲ ਨਰਾਜ਼ ਹੋਇਆ ਅਰ ਏਹ ਨਿਤਰੇ ੨ (ਨਰਕਾਂ ਦੇ) ਦੇ ਦੁਖ ਵਿਚ ਹੀ ਰਹਿਣਗੇ ॥੮੦॥ ਅਰ ਯਦੀ (ਏਹ) ਅੱਲਾ ਅਰ (ਆਪਣੇ) ਪੈਯੰਬਰ (ਅਰਥਾਤ ਮੂਸਾ ਪਰ) ਅਰ ਜੋ ਓਸ (ਪੈਯੰਬਰ) ਪਰ ਪੁਸਤਕ ਨਾਜ਼ਲ ਹੋਈ ਉਸ ਪਰ ਭਰੋਸਾ ਰਖਦੇ ਹੁੰਦੇ ਤਾਂ ਭੇਦ ਵਾਦੀਆਂ ਨੰ ਮਿਤਰ ਨਾ ਕਰਦੇ ਪਰੰਤੂ ਏਹਨਾਂ ਵਿਚੋਂ ਬਹੁਤ ਸਾਰੇ ਨਾਂ ਫਰਮਾਨ ਹਨ ॥੮੧॥ (ਹੇ ਪੈਯੰਬਰ)ਮੁਸਲਮਾਨਾਂ ਦੇ ਨਾਲ ਦੁਸ਼ਮਨੀ(ਵਿਰੋਧਤਾ) ਦੀ ਅਪੇਖਿਆ ਦਵਾਰਾ ਯਹੂਦ ਅਰ ਭੇਦ ਵਾਦੀਆਂ ਨੂੰ ਤੁਸੀਂ ਸਭਨਾਂ ਲੋਗਾਂ ਨਾਲੋਂ ਵਡੇ ਸਖਤ ਪਾਓਗੇ ਅਰ ਮੁਸਲਮਾਨਾਂ ਦੇ ਨਾਲ ਮਿਤ੍ਰਤਾ ਦੀ ਅਪੇਖਿਆ ਵਿਚ ਸਾਰਿਆਂ ਲੋਗਾਂ ਵਿਚੋਂ ਓਹਨਾਂ ਨੂੰ ਅਤੀ ਸਮੀਪ ਪਾਓਗੇ ਜੋ ਕਹਿੰਦੇ ਹਨ ਕਿ ਅਸੀਂ ਨਸਾਰਾ ਹਾਂ (ਨਸਾਰਾ ਦਾ ਇਤਨਾ ਝੁਕਾ) ਏਹ ਇਸ ਵਾਸਤੇ ਹੈ ਕਿ ਏਹਨਾਂ ਵਿਚ ਪੰਡਿਤ ਅਰ ਸੰਤ ਹਨ ਅਰ (ਹੋਰ) ਇਹ ਕਿ ਏਹ ਲੋਗ ਹੰਕਾਰ