ਪੰਨਾ:ਕੁਰਾਨ ਮਜੀਦ (1932).pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੦

ਸੂਰਤ ਅਨਫਾਲ ੮

੧੮੫


ਧਕੇਲੇ ਜਾਣਗੇ॥ ੩੬॥ ਤਾਂ ਕਿ ਅੱਲਾ ਅਸ਼ੁਧ ( ਲੋਗਾਂ) ਨੂੰ ਸ਼ੁਧ ( ਲੋਗਾਂ) ਥੀਂ ਭਿੰਨ ਕਰੇ ਅਰ ਅਸ਼ੁਧ ( ਲੋਗਾਂ) ਨੂੰ ਇਕ ਦੂਸਰੇ ਪਰ ਧਰ ਕੇ ਉਹਨਾਂ ਸਾਰਿਆਂ ਦਾ ( ਇਕ) ਢੇਰ ਬਣਾਵੇ ਪੁਨਰ ਉਸ (ਢੇਰ ਦੇ ਢੇਰ) ਨੂੰ ਨਰਕਾਂ ਵਿਚ ਸਿਟ ਦੇਵੇ ਇਹੋ ਹੀ ਲੋਗ ਹਨ ਜੋ ਘਾਟੇ ਵਿਚ ਰਹੇ॥੩੭॥ਰਕੂਹ੪॥ ਕਾਫਰਾਂ ਨੂੰ ਕਹੋ ਕਿ ਯਦੀ ਹਟ ਜਾਣ ਤਾਂ ਉਹਨਾਂ ਦੇ ਪਿਛਲੇ ਕਸੂਰ ਮਾਫ ਕਰ ਦਿਤੇ ਜਾਣਗੇ ਅਰ ਯਦੀ ਪੁਨਰ ( ਸ਼ਰਾਰਤ) ਕਰਨਗੇ ਤਾਂ ਅਗਲਿਆਂ ਲੋਗਾਂ ਦੀ ਰੀਤ ਪੈ ਚੁਕੀ ਹੈ ( ਵਹੀ ਦਸ਼ਾ ਏਹਨਾਂ ਦੀ ਵੀ ਹੋਣੀ ਹੈ)॥੩੮॥ ਅਰ ( ਮੁਸਲਮਾਨੋ) ਕਾਫਰਾਂ ਨਾਲ ਲੜਦੇ ਰਹੋ ਏਥੋਂ ਤਕ ਕਿ ਫਸਾਦ ( ਦਾ ਤਰੰਡ ਮੂੰਡ ਬਾਕੀ) ਨਾ ਰਹੇ ਅਰ ਸਾਰੇ ਖੁਦਾ ਦੀ ਹੀ ਦੁਹਾਈ ਫਿਰੇ ਫੇਰ ਯਦੀ ( ਇਹ ਲੋਗ ਫਸਾਦ ਥੀਂ) ਹਟ ਜਾਣ ਤਾਂ ਜੋ ਕੁਛ ਏਹ ਲੋਗ ਕਰਨਗੇ ਅੱਲਾ ਉਸ ਨੂੰ ਦੇਖ ਰਹਿਆ ਹੈ॥੩੯॥ ਅਰ ਯਦੀ ਇਹ ਬੇ ਮੁਖ ਹੋਣ ਤਾਂ ( ਮੁਸਲ- ਮਾਨੋ ਤੁਸੀਂ) ਯਾਦ ਰਖੋ ਕਿ ਅੱਲਾ ਤੁਹਾਡਾ ਸਹਾਇਕ ਹੈ ( ਅਰ ਕੈਸਾ ਹੀ) ਅੱਛਾ ਸਰਣਾਗਤ ਪਾਲੀ ਅਰ (ਕੈਸਾ ਹੀ) ਚੰਗਾ ਸਹਾਇਕ ਹੈ॥ ੪੦ 11 *ਅਰ ਸਮਝੀ ਰਖੋ ਕਿ ਜੋ ਵਸਤੂ ਤੁਸੀਂ ( ਯੁਧ ਵਿਚੋਂ) ਲੁਟਕੇ ਲੈ ਆਓ ਉਸ ਦਾ ਪੰਜਵਾਂ ਹਿੱਸਾ ਖੁਦਾ ਦਾ ਅਰ ਰਸੂਲ ਦਾ ਅਰ ( ਉਸ ਦੇ) ਸਮੀਪੀਆਂ ਦਾ ਅਰ ਮਹਿਟਰਾਂ ਦਾ ਅਰ ਗਰੀਬਾਂ ਦਾ ਅਰ ਬਿਦੇਸੀਆਂ ਦਾ ਯਦੀ ਤੁਸੀਂ ਖੁਦਾ ਦਾ ਅਰ ਉਸਦੀ (ਗੁਪਤ ਸਹਾਇਤਾ) ਦਾ ਨਿਸ਼ਚਾ ਰਖਦੇ ਓ ਜੋ ਅਸਾਂ ਫੈਸਲੇ ਦੇ ਦਿਨ ਜਿਸ ਦਿਨ ਦੋ ਲਸ਼ਕਰ ਇਕ ਦੂਸਰੇ ਸਾਥ ਜੁਟ ਪਏ ਸਨ ਅਪਣੇ ਬੰਦੇ ਉਤੇ ਉਤਾਰੀ ਸੀ ਅਰ ਅੱਲਾ ਸੰਪੂਰਨ ਵਸਤਾਂ ਪਰ ਕਾਦਰ ਹੈ॥੪੧॥ ਜਦੋਂ ਤੁਸੀਂ(ਮੁਸਲਮਾਨ)ਯੁਧ ਭੂਮੀ ਵਿਚ ਉਰਲੇ ਕਿਨਾਰੇ ਸੀ ਅਰ ਕਾਫਰ ਪਰਲੇ ਕਿਨਾਰੇ ਪਰ ਅਰ ਕਾਫਲਾ ਸਵਾਰ(ਨਦੀ ਦੇ ਕਿਨਾਰੇ) ਤੁਹਾਡੇ ਨਾਲ ਨੀਚੇ ਦੇ ਪਾਸੇ ਨੂੰ(ਹਟਿਆ ਹੋਇਆ)ਅਰ ਯਦੀ ਤੁਸਾਂ(ਦੋਨੋਂ ਦਲਾਂ) ਨੇ(ਪਹਿਲਾਂ ਤੋਂ)ਹੀ ਆਪਸ ਵਿਚ ਪ੍ਰਤੱਯਾ ਕੀਤੀ ਹੁੰਦੀ ਤਾਂ ਤੁਹਾਨੂੰ ਅਵਸ ਪ੍ਰਤੱਯਾ ਭੰਗ ਕਰਨੀ ਪੈਂਦੀ ਪਰ ਪੈਂਦੀ ਪਰੰਤੂ ਈਸ਼ਵਰ ਨੇ ਨੀਯਤ ਕਾਰਜ (ਮੁਕਰਰਾ ਕੰਮ ਜੋ ਉਸਨੂੰ)ਕਰਨਾ ਅਭੀਸ਼ਟ ਸੀ ਉਸਨੂੰ ਪੂਰਾ ਕਰ ਦਿਖਾਇ ਤਾਕਿ ਜੋ ਆਦਮੀ ਮਰ ਜਾਣ ਵਾਲਾ ਹੈ ਓਹ ੋਟੀ ਹੋ ਚੁਕੀ ਪਿਛੋਂ ਮਰ ਜਾਏ ਅਰ ਜੋ ਜੀਉਂਦਾ ਰਹਿਣ ਵਾਲਾ ਹੈ ਉਹ ਭੀ ਕੋਟੀ ਹੋ ਚੁਕੀ ਪਿਛੋਂ ਜੀਉਂਦਾ ਰਹੇ ਅਰ ਅੱਲਾ ਅਵਸ਼ ਸੁਣਦਾ ਅਰ ਜਾਣਦਾ ਹੈ। ੪੨॥ (ਹੇ ਪੈਯੰਬਰ) ਜਦੋਂ ਕਿ ਖ਼ੁਦਾ ਨੇ ਤੁਹਾਨੂੰ ਸੁਪਨੇ ਵਿਚ ਕਾਫਰ ਨਿਊਨ *ਅਬ ਵਾਲਮੂ” ਨਾਮੀ ਦਸਮ ਪਾਰਾ ਚਲਾ