੧੮੪
ਪਾਰਾ ੯
ਸੂਰਤ ਅਨਫਾਲ ੮
ਵਾਸਤੇ ਇਕ ਵਾਧਾ ਪੈਦ ਕਰੇਗਾ ਅਰ ਤੁਹਾਡੇ ਗੁਨਾਹ ਤੁਹਾਡੇ ਉਪਰੋਂ ਦੂਰ ਕਰ ਦੇਵੇਗਾ ਅਰ (ਅੰਤ ਨੂੰ) ਤੁਹਾਨੂੰ ਬਖਸ਼ (ਭੀ) ਦੇਵੇਗਾ ਅਰ ਅੱਲਾ ਬੜਾ ਫਜ਼ਲ (ਕਰਨੇ) ਵਾਲਾ ਹੈ॥੨੯॥ ਅਰ (ਹੇ ਪੈਯੰਬਰ ਉਹ ਸਮਾਂ ਯਾਦ ਕਰੋ) ਜਦੋਂ ਕਾਫਰ ਤੁਹਾਡੇ ਤੇ ਦਾਉ (ਘਾਉ) ਕਰਨਾ ਚਾਹੁੰਦੇ ਸਨ ਕਿ ਤੁਹਨੂੰ ਬੰਦ ਕਰ ਰੱਖਣ ਅਥਵਾ ਤੁਹਾਨੂੰ ਵੱਢ ਸਿਟਣ ਕਿੰਵਾ ਤੁਹਾਨੂੰ ਬਨਬਾਸ ਦੇ ਦੇਣ ਅਰ (ਬ੍ਰਿਤਾਂਤ ਇਹ ਸੀ ਕਿ) ਕਾਫਰ (ਆਪਣਾ) ਦਾਓ ਕਪਟ ਬਣਾ ਰਹੇ ਸਨ ਅਰ ਅੱਲਾ (ਆਪਣਾ) ਦਾਉ ਕਰ ਰਹਿਆ ਸੀ ਅਰ ਅੱਲਾ ਸਾਰਿਆਂ ਯੁਕਤੀ ਕਾਰਾਂ ਵਿਚੋਂ ਉੱਤਮ (ਯੁਕਤੀ ਮਾਨ) ਹੈ॥੩੦॥ ਅਰ ਜਦੋਂ ਸਾਡੀਆਂ ਅਇਤਾਂ ਏਹਨਾਂ ਕਾਫਰਾਂ ਨੂੰ ਵਾਚ ੨ ਕੇ ਸੁਣਾਈਆਂ ਜਾਂਦੀਆਂ ਹਨ ਤਾਂ ਕਹਿਂਦੇ ਹਨ (ਭਲਾ ਜੀ ਭਲਾ) ਅਸਾਂ ਸੁਣ (ਤਾਂ) ਲੀਤਾ ਯਦੀ ਅਸੀਂ ਚਾਹੀਏ ਤਾਂ ਅਸੀਂ ਵੀ ਐਸਾ ਹੀ (ਕੁਰਾਨ) ਕਹਿ ਲਈਏ ਏਹ ਤਾਂ ਪੁਰਾਤਨ ਪੁਰਖਾਂ ਦੀਆਂ ਕਥਾ ਕਹਾਣੀਆਂ ਹਨ ਹੋਰ ਬਸ॥੩੧॥ ਅਰ (ਓਹ ਸਮਾਂ ਯਾਦ ਕਰੋ) ਜਦੋਂ ਏਹਨਾਂ ਕਾਫਰਾਂ ਨੇ ਬੇਨਤੀ ਕੀਤੀ ਕਿ ਹੇ ਅੱਲਾ ਯਦੀ ਇਹ (ਦੀਨ ਇਸਲਾਮ) ਹੀ ਸਚਾ (ਦੀਨ) ਹੈ (ਅਰ) ਤੇਰੀ ਤਰਫੋਂ (ਉਤਰਿਆ ਹੈ) ਤਾਂ ਸਾਂਡੇ ਪਰ ਆਗਾਸ ਥੀਂ ਪਥਰਾਂ ਦੀ ਵਰਖਾ ਕਰ ਅਥਵਾ ਸਾਡੇ ਪਰ (ਕੋਈ ਹੋਰ) ਭਿਆਣਕ ਦੁਖ ਆਣ ਪ੍ਰਾਪਤਿ ਕਰ॥੩੨॥ ਅਰ ਖੁਦਾ ਕਦਪਿ ਇਨਹਾਂ ਨੂੰ (ਐਸਾ) ਕਸ਼ਟ ਨਾ ਦੇਂਦਾ ਕਿ ਜਦ ਤੁਸੀਂ ਏਹਨਾਂ ਲੋਗਾਂ ਵਿਚ ਵਿਦਮਾਨ ਥੇ ਅਰ ਅੱਲਾ ਉਨਹਾਂ ਨੂੰ ਕਸ਼ਟ ਨਾ ਦੇਂਦਾ ਜਦੋ ਕਿ ਉਹ ਗੁਨਾਹਾਂ ਦੀ ਮਾਫੀ (ਖੁਦਾ ਪਾਸੇ) ਮੰਗਦੇ ਹੇਣ॥੩੩॥ ਅਰ ਕਿਸ ਤਰਹਾਂ ਅੱਲਾ ਇਹਨਾਂ ਨੂੰ ਕਸ਼ਟ ਨਾ ਦੇਵੇਗਾ ਕਿ ਜਦੋਂ ਇਹ ਤਾਂ ਹਰਾਮ ਮਸਜਦ (ਅਰਥਾਤ ਖਾਨੇ ਕਾਬੇ) ਦੇ ਜਾਣ ਤੋਂ ਲੋਗਾਂ (ਮੁਸਲਮਾਨਾਂ) ਨੂੰ ਰੋਕਣ ਯਦਯਪਿ ਏਹ (ਉਸ ਦੇ) ਪੂਜਾਰੀ (ਮਤਵਲ) ਨਹੀਂ ਉਸ ਦੇ (ਪੁਜਾਰੀ) ਤਾਂ ਬਸ ਪਰਹੇਜ਼ਗਾਰ ਲੋਗ ਹਨ ਪਰੰਚ ਏਹਨਾਂ (ਕਾਫਰਾਂ) ਵਿਚੇ` ਅਕਸਰ (ਏਸ ਬਾਤ ਨੂੰ) ਨਹੀਂ ਸਮਝਦੇ ॥੩੪॥ ਅਰ ਖਾਨੈ ਕਾਬੇ ਦੇ ਪਾਸ ਸੀਟੀਆਂ ਅਰ ਤਾਲੀਆਂ (ਤੌੜੀਆਂ) ਬਜਾਣ ਤੋਂ ਸਿਵਾ ਏਹਨਾਂ ਦੀ ਨਮਾਜ਼ ਹੀ ਕੀ ਸੀ ਤਾਂ ਤੇ (ਹੇ ਕਾਫਰੋ!) ਜੈਸਾ ਤੁਸੀਂ ਕੁਫਰ ਕਰਦੇ ਰਹੇ ਓ ਹੁਣ ਉਸ ਦੀ ਪ੍ਰਤਿਨਿਧਿ ਵਿਚ ਦੁਖਾਂ (ਦਾ ਭੀ ਰਸ) ਚਖੋ॥ ੩੫॥ ਨਿਰਸੈਦੇਹ ਇਹ ਕਾਫਰ ਆਪਣਾ ਮਾਲ (ਏਸ ਵਾਸਤੇ) ਖਰਚ ਕਰਦੇ ਰਹਿੰਦੇ ਹਨ ਤਾੰ ਕਿ (ਲੋਗਾਂ ਨੂੰ) ਖੁਦਾ ਦੇ ਰਾਹੋਂ ਰੋਕਣ ਸੋ (ਏਹ ਲੋਗ ਤਾਂ) ਮਾਲ ਨੂੰ (ਉਕਤ ਰੀਤੀ ਨਾਲ) ਖਰਚ ਕਰਦੇ ਹੀ ਰਹਿਣਗੇ (ਪਰੰਚ) ਪੁਨਰ (ਔਤ ਨੂੰ ਵਹੀ ਧਨ) ਮਾਲ ਏਹਨਾਂ ਦੇ ਹੱਕ ਵਿਚ ਪਵਾੜੇ ਦਾ (ਕਾਰਣ) ਹੇਵੇਗਾ ਪੁਨਰ ਪਰਾਜਈ ਹੋਣ ਅਰ ਕਾਫਰ ਨਰਕਾਂ ਦੀ ਤਰਫ