ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੯

ਸੂਰਤ ਅਨਫਾਲ ੮

੧੮੩


(ਭੀ ਯਾਦ ਰਖੋ) ਕਿ ਅੱਲਾ ਮੁਸਲਮਾਨਾਂ ਦਾ ਸੰਗੀ ਹੈ ॥੧੯॥ ਰੁਕੂ ੨॥

ਮੁਸਲਮਾਨੋ! ਅੱਲਾ ਅਰ ਉਸ ਦੇ ਰਸੂਲ ਦਾ ਹੁਕਮ ਮੰਨੋ ਅਰ ਓਸ (ਦੇ ਹੁਕਮ) ਥੀਂ ਸਿਰ ਨਾ ਫੇਰੋ ਅਰ (ਸਾਡੀ ਆਗਿਆ ਤਾਂ) ਤੁਸਾਂ ਸੁਣ ਹੀ ਰਹੇ ਹੋ॥੨੦॥ ਅਰ ਉਹਨਾਂ ਲੋਕਾਂ ਵਰਗੇ ਨਾ ਬਣੋ ਜਿਹਨਾਂ ਨੇ (ਮੂੰਹੋਂ ਤਾਂ ਕਹਿ ਦਿਤਾ ਕਿ ਅਸਾਂ ਸੁਣਿਆਂ ਹਾਲਾਂ ਕਿ ਉਹ ਸੁਣਦੇ (ਸੁਣਾਉਂਦੇ ਤਾਂ ਭਸ ਭੀ) ਨਹੀਂ॥੨੧॥ ਅੱਲਾ ਦੇ ਸਮੀਪ (ਏਹ ਕਾਫਰ) ਡੰਗਰਾਂ ਨਾਲੋਂ ਬੁਰੇ ਹਨ ਜੋ ਬੋਲੇ ਗੁੰਗੇ (ਕੁਛ ਭੀ) ਨਹੀਂ ਸਮਝੇ॥੨੨॥ ਅਰ ਯਦੀ ਅੱਲਾ ਇਹਨਾਂ ਵਿਚ (ਕੁਛ ਭੀ) ਭਲਾਈ ਦੇਖਦਾ ਤਾਂ ਇਹਨਾਂ ਨੂੰ ਸ੍ਰਵਣ ਦੀ ਸਮਰਥ ਭੀ ਅਵਸ਼ ਬਖਸ਼ਦਾ ਯਦੀ ਏਹਨਾਂ ਨੂੰ ਖੁਦਾ ਸ੍ਰਵਣ ਦੀ ਸਮਰਥ ਭੀ ਦੇਂਦਾ ਤਾਂ ਭੀ ਇਹ ਨਿਰਣੀਤ ਬਾਤ ਹੈ ਕਿ ਇਹ ਲੋਗ ਮੂੰਹ ਮੋੜ ੨ ਕੇ ਪਿਛਾਂ ਨੂੰ ਹੀ ਭਜਦੇ॥੨੩॥ ਮੁਸਲਮਾਨੋ! ਜਦੋਂ (ਏਹ ਸਾਡਾ) ਰਸੂਲ (ਮੁਹੰਮਦ) ਤੁਹਾਨੂੰ ਐਸੇ ਦੀਨ ਦੀ ਤਰਫ ਬੁਲਾਂਦਾ ਹੈ ਜੋ ਤੁਹਾਡੇ ਵਿਚ ਨਵੀਂ ਆਤਮਾ ਪ੍ਰਦਾਨ ਕਰਦਾ ਹੈ ਤਾਂ ਤੁਸੀਂ ਅੱਲਾ ਅਰ ਰਸੂਲ ਦੀ ਆਗਿਆ ਮੰਨੋ ਅਰ ਜਾਣੋ ਕਿ ਅੱਲਾ ਆਦਮੀ ਅਰ ਉਸ ਦੇ ਦਿਲ (ਦੇ ਸੰਕਲਪ) ਵਿਚ ਵਿਵਧਾਨ ਆ ਜਾਂਦਾ ਹੈ ਅਰ ਇਹ ਕਿ ਅੰਤ ਨੂੰ ਤੁਸੀਂ (ਸਾਰੇ) ਓਸੇ ਦੇ ਸਨਮੁਖ ਹਾਜਰ ਕੀਤੇ ਜਾਓਗੇ॥੨੪॥ ਅਰ ਉਸ ਵਿਪਤੀ ਤੋਂ ਸਭੈ ਰਹੋ ਜੋ ਖਾਸਕਰ ਉਨ੍ਹਾਂ ਲੋਕਾਂ ਪਰ ਹੀ ਪ੍ਰਾਪਤ ਨਹੀਂ ਹੋਵੇਗੀ ਜਿਨ੍ਹਾਂ ਨੇ ਤੁਹਾਡੇ ਵਿਚੋਂ ਮਨੁਖਤਾਈ ਕੀਤੀ ਹੈ (ਕਿੰਤੂ ਸਾਰੇ ਹੀ ਉਸਦੀ ਸਟ ਵਿਚ ਆ ਜਾਓਗੇ) ਅਰ ਸਮਝੀ ਰਖੋ ਕਿ ਅੱਲਾ ਦੀ ਮਾਰ ਬੜੀ ਕਰੜੀ ਹੈ ॥੨੫॥ ਅਰ (ਉਹ ਵੇਲਾ) ਯਾਦ ਕਰੋ ਜਦੋਂ ਤੁਸੀ (ਮੁਸਲਮਾਨ ਮੱਕੇ) ਦੀ ਧਰਤੀ ਵਿਚ ਥੋੜੇ ਜੈਸੇ ਸੀ (ਅਰ) ਨਿਰਬਲ ਸਮਝੇ ਜਾਂਦੇ ਸੀ (ਅਰ) ਏਸ ਬਾਤ ਥੀਂ ਡਰਦੇ ਸੀ ਕਿ ਲੋਗ ਤੁਹਾਨੂੰ ਜ਼ਬਰਦਸਤੀ ਪਕੜ ਕੇ (ਕਿਸੀ ਤਰਫ) ਊਡਾ (ਨਾ) ਲੈ ਜਾਣ ਪੁਨਰ ਖੁਦਾ ਨੇ ਤੁਹਾਨੂੰ (ਮਦੀਨੇ ਵਿਚ) ਅਸਥਾਨ ਦਿਤਾ ਅਰ ਆਪਣੀ ਸਹਾਇਤਾ ਦ੍ਵਾਰਾ ਤੁਹਾਡੀ ਮਦਦ ਕੀਤੀ ਅਰ ਉੱਤਮ ੨ ਵਸਤਾਂ ਤੁਹਾਨੂੰ ਖਾਣ ਨੂੰ ਦਿਤੀਆਂ (ਇਹ ਸਾਰੇ ਹੀ ਉਪਕਾਰ) ਇਸ ਵਾਸਤੇ ਕਿ ਤੁਸੀਂ ਧੰਨਵਾਦ ਕਰੋ॥੨੬॥ ਮੁਸਲਮਾਨੋ! ਅੱਲਾ ਅਰ ਰਸੂਲ ਦੀ (ਅਮਾਨਤ ਵਿਚ) ਖਿਆਨਤ (ਪਿਹਮਾਨਗੀ) ਨਾ ਕਰੋ ਅਰ ਨਾ ਆਪਣੀ ਇਮਾਨਤ ਵਿਚ ਖ਼ਿਆਨਤ ਕਰੋ ਅਰ ਤੁਸੀਂ ਤਾਂ ਵਾਕਿਫ ਹੋ॥੨੭॥ ਅਰ ਸਮਝੀ ਰਖੋ ਕਿ ਤੁਹਾਡਾ ਮਾਲ ਅਰ ਤੁਹਾਡਾ ਪਰਿਵਾਰ ਬਸ (ਸੰਸਾਰਿਕ) ਜੰਜਾਲ ਹਨ ਅਰ ਹੋਰ ਇਹ ਕਿ ਅੱਲਾ ਪਾਸ (ਧਾਰਮਿਕ ਲੋਕਾਂ ਵਾਸਤੇ) ਬੜਾ ਫਲ (ਮੌਜੂਦ) ਹੈ॥੨੮॥ ਰੁਕੂਹ ੩॥

ਮੁਸਲਮਾਨੋ ਯਦੀ ਤੁਸੀਂ ਖੁਦਾ ਪਾਸੋਂ ਡਰਦੇ ਰਹੋਗੇ ਤਾਂ ਉਹ ਤੁਹਾਡੇ