ਪੰਨਾ:ਕੁਰਾਨ ਮਜੀਦ (1932).pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੦

ਸੂਰਤ ਅਨਫਾਲ ੮

੧੮੯


ਵਿਜੈਈ ਰਹਿਣਗੇ ਅਰ ਯਦੀ ਤੁਹਾਡੇ ਵਿਚੋਂ ( ਐਸੇ ਇਕ ) ਹਜਾਰ ਹੋਣਗੇ ( ਤਾਂ ਉਹ ) ਖੁਦਾ ਦੀ ਆਗਿਆ ਨਾਲ ਦੋ ਹਜ਼ਾਰ ( ਕਾਫਰਾਂ ) ਪਰ ਵਿਜੈਈ ਹੋਣਗੇ ਅਰ ਅੱਲਾ ਉਹਨਾਂ ਲੋਗਾਂ ਦਾ ਸਾਥੀ ਹੈ ਜੋ (ਲੜਾਈ ਦੀਆਂ ਤਕਲੀਫਾਂ ਵਿਚ) ਸਬਰ ਕਰਦੇ ਹਨ॥੬੬॥ ਨਬੀ ਨੂੰ ਜੋਗ ਨਹੀਂ ਕਿ ਉਸ ਦੇ ਪਾਸ ਕੈਦੀ (ਬੰਦੀਵਾਨ) ਆਵਣ ਜਦੋਂ ਤਕ ਕਿ ਧਰਤੀ ਵਿਚ (ਕਾਫਰਾਂ ਨੂੰ) ਭਲੀ ਭਾਂਤ ਮਾਰ ਧਾੜ ਨਾਲੇ ਮੁਸਲਮਾਨੋਂ ਤੁਸੀਂ ਤਾਂ ਸੰਸਾਰੀ ਪਦਾਰਥਾਂ ਦੇ ਚਾਹੀ ਹੋ ਅਰ ਅੱਲਾ (ਤੁਹਾਨੂੰ) ਅੰਤ (ਦੇ ਪਦਾਰਥ) ਦੇਣੇ ਚਾਹੁੰਦਾ ਹੈ ਅਰ ਅੱਲਾ ਜ਼ਬਰਦਸਤ (ਅਰ) ਹਿਕਮਤ ਵਾਲਾ ਹੈ ॥੬੭॥ ਯਦੀ ਖੁਦਾ (ਦੀ ਤਰਫੋਂ) ਪਹਿਲਾਂ ਤੋਂ ਹੀ ਖੁਦਾਈ ਲਿਖਤ (ਪਰਾਪਤਿ) ਨਾ ਹੋਈ ਹੁੰਦੀ ਤਾਂ ਜੋ ਕੁਛ ਤੁਸਾਂ (ਬਦਰ ਦੇ ਕੈਦੀਆਂ ਪਾਸੋਂ ਉਨਹਾਂ ਨੂੰ ਛੋ ਦੇਣ ਦੇ ਬਦਲੇ ਵਿਚ ਲੀਤਾ ਹੈ (ਇਸ ਕਸੂਰ ਦੀ ਸਜਾ) ਵਿਚ ਜਰੂਰ ਤੁਹਾਡੇ ਪਰ ਬੜਾ ਹੀ ਦੁਖ ਪਰਾਪਤ ਹੁੰਦਾ ॥ ੬੮ ॥ ਤਾਂ (ਬੈਰ) ਜੋ ਕੁਛ ਤੁਹਾਨੂੰ ਗਨੀਮਤ ਦਵਾਰਾ ਹਥ ਲਗਾ ਹੈ ਉਸ ਨੂੰ ਹਲਾਲ ਤੇਯੱਬ (ਪਵਿਤਰ) ਸਮਝ ਕਰ ਖਾਓ ਅਰ ਅੱਲਾ ਪਾਸੋਂ ਡਰਦੇ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ ॥ ੬੯॥ ਰੁਕੂਹ ੯॥

ਹੇ ਪੈਯੰਬਰ ( ਬਦਰ ) ਦੇ ਕੈਦੀ ਜੁ ਤੁਸਾਂ ਮੁਸਲਮਾਨਾਂ ਦੇ ਅਧਿਕਾਰ ਵਿਚ ਹਨ ਉਨ੍ਹਾਂ ਨੂੰ ਸਮਝਾ ਦਿਓ ਕਿ ਯਦੀ ਅੱਲਾ ਦੇਖੇਗਾ ਕਿ ਤੁਹਾਡੇ ਦਿਲਾਂ ਵਿਚ ਨੇਕੀ ਹੈ ਤਾਂ ਜੋ ( ਮਾਲ ) ਤੁਹਾਡੇ ਪਾਸੋਂ ਖੋਇਆ ਗਿਆ ਹੈ ਉਸ ਨਾਲੋਂ ਉੱਤਮ ਤੁਹਾਨੂੰ ਪ੍ਰਦਾਨ ਕਰ ਦੇਵੇਗਾ ਅਰ ਤੁਹਾਡੇ ਕਸੂਰ ਭੀ ਮਾਫ ਕਰੇਗਾ ਅਰ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ ॥ ੭ ॥ ਅਰ ਯਦੀ ਇਹ ਲੋਗ ਤੁਹਾਡੇ ਸਾਥ ਕਪਟ ਕੀਤਾ ਚਾਹੁਣਗੇ ਤਾਂ ਪਹਿਲੇ ਭੀ ਅੱਲਾ ਨਾਲ ਦਗਾ ਕਰ ਚੁਕੇ ਹਨ ਤਾਂ (ਉਸਦੀ ਸਜਾ ਵਿਚ) ਉਸ ਨੇ ਏਹਨਾਂ ਨੂੰ (ਤੁਹਾਡੇ ਹੱਥੀਂ) ਪਕੜਾ ਦਿਤਾ ਅਰ ਅੱਲਾ (ਸੰਪੂਰਨਾਂ ਦੇ ਹਾਲ ਤੋਂ ਗਿਆਤ (ਅਰ) ਸਾਹਿਬ ਤਦਬੀਰ ਹੈ ॥੭੧॥ ਜੋ ਲੋਗ ਈਮਾਨ ਲੈ ਆਏ ਉਨ੍ਹਾਂ ਨੇ ਹਿਜਰਤਾਂ ਕੀਤੀਆਂ (ਘਰ ਬੂਹੇ ਛਡੇ) ਅਰ ਅੱਲਾਦੇ ਰਾਹ ਵਿਚ ਤਨ ਮਨ ਧਨ ਸਾਥ ਯੁਧ ਕੀਤੇ ਅਰ ਜਿਨਹਾਂ ਲੋਗਾਂ ਨੇ (ਹਿਜਰਤ ਕਰਨ ਵਾਲਿਆਂ ਨੂੰ) ਅਸਥਾਨ ਦਿਤੇ ਅਰ (ਉਨ੍ਹਾਂ ਦੀ)ਪਿਠ ਭਰੀ ਏਹੋ ਲੋਗ ਇਕ ਦੂਸਰੇ ਦੇ ਮਿਤ੍ਰ ਹਨ ਅਰ ਜੋ ਲੋਗ ਈਮਾਨ ਤਾਂ ਲੈ ਆਏ ਅਰ ਹਿਜਰਤ ਨਹੀਂ ਕੀਤੀ ਤਾਂ ਤੁਸਾਂ ਮੁਸਲਮਾਨਾਂ ਨੂੰ ਉਨਹਾਂ ਦੀ ਮਿਤਤਾਈ ਨਾਲ ਕੋਈ ਲਹਿਣੀ ਦੇਣੀ ਨਹੀਂ ਤਾਵਤਕਾਲ ਯੰਤ ਕਿ ਹਿਜਰਤ ਕਰਕੇ ਤੁਹਾਡੇ ਵਿਚ ( ਨਾ ) ਆ ਮਿਲਣ ਹਾਂ ਯਦੀ ਦੀਨ (ਦੇ ਬਾਰੇ) ਵਿਚ ਤੁਹਾਡੇ ਪਾਸੋਂ ਮਦਦ ਦੇ ਅਭਿਲਾਖੀ L ਹੋਣ ਤਾਂ ਤੁਹਾਨੂੰ ਉਨ੍ਹਾਂ ਦੀ ਮਦਦ ਕਰਨੀ ਜੋਗ ਹੈ ਪਰੰਤੂ ਉਸ

Digitized by Panjab Digital Library I www.paniabdigilib.org