ਪੰਨਾ:ਕੁਰਾਨ ਮਜੀਦ (1932).pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੯੦

ਪਾਰਾ ੧੦

ਸੂਰਤ ਤੌਬਾ ੯


ਜਾਤੀ ਦੇ ਮੁਕਾਬਲੇ ਵਿਚ ਨਹੀਂ ਕਿ ਤੁਹਾਡੇ ਵਿਚ ਅਰ ਉਨ੍ਹਾਂ ਵਿਚ (ਸੁਲਾ ਦਾ) ਅਹਿਦ (ਪ੍ਰਤਿਗਿਯਾ) ਹੋਵੇ ਅਰ ਜੋ ਕੁਛ ਭੀ ਤੁਸੀਂ ਕਰਦੇ ਹੋ ਅੱਲਾ ਉਸ ਨੂੰ ਦੇਖ ਰਹਿਆ ਹੈ॥੭੨ ॥ ਅਰ ਕਾਫਰ (ਭੀ) ਇਕ ਦੂਸਰੇ ਦੇ ਦੋਸਤ (ਹਨ) ਅਰ ਯਦੀ ਤੁਸੀਂ ਇਸ ਭਾਂਤ (ਆਪਸ ਵਿਚ ਮਿਤ੍ਰਤਾਈ) ਨਾ ਕਰੋਗੇ ਤਾਂ ਦੇਸ ਵਿਚ ਉਪੱਦਰ ਫੈਲ ਜਾਵੇਗਾ ਅਰ ਵਡਾ ਫਸਾਦ ( ਮਚੇਗਾ ) ॥੭੩॥ ਅਰ ਜੋ ਲੋਗ ਈਮਾਨ ਲੈ ਆਏ ਅਰ ਓਹਨਾਂ ਨੇ ਹਿਜਰਤ ਕੀਤੀ ਅਰ ਅੱਲਾ ਦੇ ਰਾਹ ਵਿਚ ਯੁਧ ਭੀ ਕੀਤੇ ਅਰ ਜਿਨਹਾਂ ਲੋਗਾਂ ਨੇ ( ਮੁਹਾਜਰਾਂ ਨੂੰ ) ਅਸ ਥਾਨ ਦਿਤਾ ਅਰ ( ਉਨਹਾਂ ਦੀ ) ਮਦਦ ਕੀਤੀ ਇਹੋ ਹੀ ਪੱਕੇ ਮੁਸਲਮਾਨ ਹਨ ਏਹਨਾ ਵਾਸਤੇ ( ਗੁਨਾਹਾਂ ਦੀ ) ਮਾਫੀ ਹੈ ਤਥਾ ਇਜ਼ਤ ਦੀ ਰੋਜੀ ॥੭੪ ॥ ਅਰ ਜੋ ਲੋਗ ਪਿਛੋਂ ਈਮਾਨ ਲੈ ਆਏ ਅਰ ਓਹਨਾਂ ਨੇ ਹਿਜ- ਰਤ ਕੀਤੀ ਅਰ ਤੁਸਾਂ ਮੁਸਲਮਾਨਾਂ ਦੇ ਸਾਥ ਹੋ ਕੇ ਯੁਧ ਭੀ ਕੀਤੇ ਤਾਂ ਉਹ ਤੁਹਾਡੇ ਵਿਚ ਹੀ ਪ੍ਰਵਿਸ਼ਟ ਹਨ ਅਰ ਈਸ਼ਵਰੀ ਪੁਸਤਕ ਵਿਚ ਸੰਬੰਧੀ ਇਕ ਦੂਸਰੇ ਦੇ ਜ਼ਿਆਦਾ ਹੱਕਦਾਰ ਹਨ ਨਿਰਸੰਦੇਹ ਅੱਲਾ ਸੰਪੂਰਨ ਵਸਤਾਂ ਤੋਂ ਗਿਆਤ ਹੈ ॥੭੫॥ ਰੁਕੂਹ ੧੦ ॥ ਪਾਦ ੧॥ ਸੂਰਤ ਤੌਬਾ ਮਦੀਨੇ ਵਿਚ ਉਤਰੀ ਅਰ ਏਸ ਦੀਆਂ ਇਕ ਸੌ ਉਨੱਤੀ ਆਯਤਾਂ ਅਰ ਸੋਲਾਂ ਰੁਕੂਹ ਹਨ। ਜਿਨ੍ਹਾਂ ਭੇਦ ਵਾਦੀਆਂ ਦੇਸਾਬਤਸਾਂ(ਮੁਸਲਮਾਨਾਂ)ਨੇ (ਸੁਲਹਾਦਾ) ਅਹਿਦ (ਪ੍ਰਗਿਯਾ) ਕਰ ਰਖਿਆ ਸੀ (ਹੁਣ) ਅੱਲਾ ਅਰ ਰਸੂਲ ਦੀ ਤਰਫੋਂ ਉਨ੍ਹਾਂ ਨੂੰ ਸਪਸ਼ਟ ਜਵਾਬ ਹੈ ॥ ੧ ॥ ਤਾਂ ( ਤੇ ਹੇ ਦੂਤ ਵਾਦੀਓ ! ਅਮਨ ਦੇ ਚਾਰ ਮਹੀਨੇ (੧-ਜ਼ੀਕਾਦ ੨-ਜ਼ਿਲਹਜ ੩-ਮੁਹਰਮ ੪-ਰੱਜਬ) ਦੇਸ ਵਿਚ ਤਰੋ ਫਿਰੋ ਅਰ ਸਮਝੀ ਰਖੋ ਕਿ ਤੁਸੀਂ ਅੱਲਾ ਨੂੰ (ਕਿਸੀ ਪ੍ਰਕਾਰ ਭੀ) ਪਰਾਜੈ ਨਹੀਂ ਕਰ ਸਕੋਗੇ ਅਰ (ਅੰਤ ਨੂੰ) ਅੱਲਾ ਕਾਫਰਾਂ ਨੂੰ (ਮੁਸਲਮਾਨਾਂ ਦੇ ਹਥੋਂ ਸੰਸਾਰ ਵਿਚ ) ਬੇਪਤ ਕਰਨ ਵਾਲਾ ਹੈ ॥ ੨ ॥ ਅਰ ਹੱਜ ਅਕਬਰ ਦੇ ਦਿਨ ਅੱਲਾ ਅਰ ਓਸ ਦੇ ਰਸੂਲ ਦੀ ਤਰਫੋਂ ਲੋਗਾਂ ਨੂੰ ( ਖਬਰਦਾਰ ਕਰਨ ਵਾਸਤੇ ਆਮ ) ਮੁਨਾਦੀ ਕੀਤੀ ਜਾਂਦੀ ਹੈ ਕਿ ਅੱਲਾ ਅਰ ਉਸਦਾ ਰਸੂਲ ਦਵੈਤ ਵਾਦੀਆਂ ਵਲੋਂ ਹੱਥ ਧੋ ਬੈਠੇ ਹਨ ਪਰ ਜੇਕਰ ਤੁਸੀਂ ਤੋਬਾ ਕਰੋ ਤਾਂ ਇਹ ਤੁਹਾਡੇ ਵਾਸਤੇ ਭਲਾ ਹੈ ਅਰ ਯਦੀ (ਅਪਿ ਖੁਦਾ ਅਰ ਰਸੂਲ ਤੋਂ) ਬੇ ਮੁਖ ਰਹੋ ਤਾਂ ਸਮਝੀ ਰਖੋ ਕਿ ਤੁਸੀਂ ਅੱਲਾ ਨੂੰ ( ਕਿਸੀ ਤਰ੍ਹਾਂ ) ਪਰਾਜੈ ਨਹੀਂ ਕਰ ਸਕੋਗੇ ਅਰ ( ਹੇ ਪੈ ੰਬਰ ) ਕਾਫਰਾਂ ਨੂੰ ਭਿਆਨਕ ਦੁਖ ਦੀ ਖੁਸ਼ਖਬਰੀ ਸੁਣਾ ਦਿਓ ॥ ੩ ॥ ਹਾਂ ਭੇਦਵਾਦੀਆਂ ਵਿਚੋਂ ਜਿਨ੍ਹਾਂ ਨਾਲ ਤੁਸਾਂ