ਪੰਨਾ:ਕੁਰਾਨ ਮਜੀਦ (1932).pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੦

ਸੂਰਤ ਤੌਬਾ ੯

੧੯੧



(ਮੁਸਲਮਾਨਾਂ) ਨੇ (ਸੁਲਾਹ ਦਾ) ਅਹਿਦ (ਗ) ਕਰ ਰਖਿਆ ਸੀ ਪੁਨਰ ਓਹਨਾਂ ਨੇ ( ਅਹਿਦ ਦੇ ਪੂਰਾ ਕਰਨ ਵਿਚ ) ਤਹਾਡੇ ਸਾਥ ਕਿਸੀ ਤਰਹਾਂ ਦੀ ਕਮੀ ਨਹੀਂ ਕੀਤੀ ਅਰ ਨਾ ਤੁਹਾਡੇ ਮੁਕਾਬਲੇ ਵਿਚ ਕਿਸੇ ਦੀ ਸਹਾਇਤਾ ਕੀਤੀ ਓਹ ਵਖਰੇ ਹਨ ਓਹਨਾਂ ਦੇ ਸਾਥ ਜੋ ਸੰਧੀ ਪੱਤ ਹੈ ਉਸ ਨੂੰ ਓਸ ਸਮੇਂ ਤਕ ਜੋ ਓਹਨਾਂ ਨਾਲ ਨਿਯਤ ਕੀਤਾ ਸੀ ਪੂਰਾ ਕਰੋ ਕਿਉਂਕਿ ਅੱਲਾ ਉਨ੍ਹਾਂ ਲੋਕਾਂ ਨੂੰ ਜੋ ਡਰਦੇ ਹਨ ਦੋਸਤ ਰਖਦਾ ਹੈ ॥੪॥ ਪੁਨਰ ਜਦੋਂ ਹੁਰਮਤ (ਤਥਾ ਅਦਬ) ਦੇ ਮਹੀਨੇ ਨਿਕਸ ਜਾਣ ਤਾਂ ਭੇਦ ਵਾਦੀਆਂ ਨੂੰ ਜਿਥੇ ਦੇਖੋ ਕਤਲ ਕਰੋ ਅਰ ਉਨਹਾਂ ਨੂੰ ਪਕੜੋ ਅਰ ਉਹਨਾਂ ਦਾ ਮੁਹਾਸਰਾ (ਘੇਰਾ) ਕਰੋ ਅਰ ਸੰਪੂਰਨ ਘਾਤਾਂ ਦੀ ਜਗਹਾਂ ਓਹਨਾਂ ਦੀ ਤਾੜ ਵਿਚ ਬੈਠੋ ਪੁਨਰ ਯਦੀ ਉਹ ਲੋਗ ਤੋਬਾ ਕਰਨ ਅਰ ਨਮਾਜ਼ ਪੜ੍ਹਨ ਅਰ ਸ਼ਕਾਤ ਦੇਨ ਤਾਂ ਉਨ੍ਹਾਂ ਦਾ ਰਾਸਤਾ ਛੱਡ ਦਿਓ ਕਾਹੇ ਤੇ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ॥੫॥ ਅਰ (ਹੇ ਪੈਯੰਬਰ) ਦੈਂਤ ਵਾਦੀਆਂ ਵਿਚੋਂ ਯਦੀ ਕੋਈ ਆਦਮੀ (ਤੁਹਾਡੇ) ਪਾਸੋਂ ਰਖਿਆ ਦਾ ਅਭਿਲਾਖੀ ਹੋਵੇ ਤਾਂ ( ਉਸ ਦੀ ) ਰਖਿਆ ਕਰੋ ਇਥੋਂ ਤਕ ਕਿ ਉਹ ਖੁਦਾ ਦੀ ਕਲਾਮ ਨੂੰ ਸੁਣ ਲੈ ਪੁਨਰ ਉਸਨੂੰ ਓਸ ਦੇ ਅਮਨ ਦੀ ਜਗਹਾਂ ਵਾਪਸ ਭੇਜ ਦਿਓ ਇਹ ਇਸ ਨਮਿਤ ਕਰਕੇ ਹੈਂ ਕਿ ਇਹ ਲੋਗ ( ਇਸਲਾਮ ਦੀ ਹਕੀਕਤ ਥੀਂ) ਵਾਕਿਫ ਨਹੀਂ ॥ ੬ ॥ ਰੁਕੂਹ ੧ ॥ ਅੱਲਾ ਦੇ ਸਮੀਪ ਅਰ ਉਸਦੇ ਰਸੂਲ ਦੇ ਸਮੀਪ ਭੇਦ ਵਾਦੀਆਂ ਦੀ ਸਮ- ਸਿਆ ( ਪੱਤ੍ਰ ) ਕਿਸ ਤਰਹਾਂ ਇਤਬਾਰ ਜੋਗ ਹੋ ਸਕਦਾ ਹੈ ਪਰੰਚ ਜਿਨਾਂ ਲੋਕਾਂ ਦੀ ਸਾਥ ਤੁਸਾਂ (ਮੁਸਲਮਾਨਾਂ) ਨੇ ਹਰਾਮ ਮਸਜਦ ਦੇ ਸਮੀਪ(ਹਦੈਬੀਆ ਵਿਚ ਸਮਸਿਆ ਦਾ) ਅਹਿਦ (ਗਿਯਾ) ਕੀਤਾ ਸੀ ਤਾਂ ਯਾਵਤ ਕਾਲ ਪ੍ਰਯੰਤ ਓਹ ਲੋਗ ਤੁਹਾਡੇ ਸਾਥ ਸਿਧੇ ਰਹਿਣ ਤੁਸੀਂ ਭੀ ਉਹਾਂ ਸਾਥ ਸੂਧੇ ਰਹੋ ਕਹੇ ਤੇ ਅੱਲਾ ਓਹਨਾਂ ਲੋਕਾਂ ਨੂੰ ਜੋ ( ਬਦ ਅਹਿਦੀ ) ਪਾਸੋਂ ਬਚਦੇ ਹਨ ਦੋਸਤ ਰਖਦਾ ਹੈ ॥ ੭ ॥ (ਦੂਤ ਵਾਦੀਆਂ ਦਾ) ਅਹਿਦ ਕਿਸ ਤਰਹਾਂ ( ਰਹਿ ਸਕਦਾ ਹੈ) ਅਰ ਯਦੀਚ (ਏਹ ਲੋਗ) ਤੁਸਾਂ (ਮੁਸਲਮਾਨਾਂ) ਪਰ ਜੋਰ ਪਾ ਜਾਣ ਤਾਂ ਤੁਹਾਡੇ ਬਾਰੇ ਵਿਚ ਨਾ ਹੀ ਸਮੀਪ ਹੋਣ ਦਾ ਪਾਸ ਰਖਣ ਅਰ ਨਾਹੀਂ ਅਹਿਦ (ਗਿਯਾ) ਦਾ ( ਓਹ ) ਆਪਣੀਆਂ ਗਲਾਂ ਨਾਲ ਤਾਂ ਤੁਹਾਨੂੰ ਪ੍ਰਸੰਨ ਕਰ ਦੇਂਦੇ ਹਨ ਅਰ ਇਨ੍ਹਾਂ ਦੇ ਹਿਰਦੇ ਇਨਕਾਰ ਕਰਦੇ ਹਨ ਅਰ ਉਨ੍ਹਾਂ ਵਿਚੋਂ ਬਹੁਤੇ ਬਦਕਾਰ ਹਨ ॥੮॥ ਏਹ ਲੋਗ ਖੁਦਾ ਦੀਆਂ ਆਇਤਾਂ ਦੇ ਪ੍ਰਤੀਬਦਲ ਵਿਚ ਥੋੜਾ ਜੈਸਾ ਲਾਭ ਹਾਸਲ ਕਰਕੇ ਲੱਗੇ ਰੱਬ ਦੀ ਰਾਹੋਂ ਰੋਕਨੇ(ਕਿਹੋ ਜਹੀਆਂ) ਬੁਰੀਆਂ ਹਰਕਤਾਂ ਹਨ ਜੋ ਏਹ ਲੋਗ ਕਰ ਰਹੇ ਹਨ ॥੯॥ ਕਿਸੇ ਮੁਸਲਮਾਨ ਦੇ ਬਾਰੇ ਵਿਚ ਨਾ ਤਾਂ ਸਮੀਪਪੁਣੇ ਦਾ ਪਾਸ ਦ੍ਰਿਸ਼ਟੀ ਗੋਚਰ ਰਖਦੇ ਹਨ ਅਰ ਨਾ ਪ੍ਰਗਿਆ ਦਾ