ਪੰਨਾ:ਕੁਰਾਨ ਮਜੀਦ (1932).pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੯੬

ਪਾਰਾ ੧੦

ਸੂਰਤ ਤੌਬਾ ੯



ਜਾਂਦਾ ਹੈ ਕਿ ਖੁਦਾ ਦੇ ਰਾਹ ਵਿਚ (ਲੜਨ ਵਾਸਤੇ) ਨਿਕਲੋ ਤਾਂ ਉੱਤੇ ਢੇਰ ਹੁੰਦੇ ਜਾਂਦੇ ਹੋ ਕੀ ਆਖਰ ਦੇ ਬਦਲੇ ਸੰਸਾਰਿਕ ਜੀਵਨ ਪਰ ਪਰਸੰਨ ਹੋ ਬੈਠੇ ਹੋ (ਕਾਹੇ ਤੇ) ਅੰਤ ਦਿਆਂ (ਫਾਇਦਿਆਂ ਦੇ) ਮੁਕਾਬਲੇ ਵਿਚ ਸੰਸਾਰਿਕ ਜੀਵਣ ਦੇ ਲਾਭ ਅਤੀਵ ਨਿਰਮੂਲਕ ਹਨ ॥੩੮॥ ਯਦੀ ਤੁਸੀਂ ( ਬੁਲਾਇ ਜਾਣੇ ਪਰ ਭੀ ਖੁਦਾ ਦੇ ਰਾਹ ਪਰ ਲੜਨ ਵਾਸਤੇ ) ਨਾ ਨਿਕਸੋਗੇ ਤਾਂ ਖੁਦਾ ਤੁਹਾਨੂੰ ਬੜੀ ਬੁਰੀ ਮਾਰੇ ਮਾਰੇਗਾ ਅਰ ਤੁਹਾਡੀ ਤਿਨਿਧ ਵਿਚ ਦੂਸਰੇ ਲੋਗ ( ਰਸੂਲ ਦੀ ਸਹਾਇਤਾ ਨੂੰ ) ਲਿਆ ਅਸ- ਥਿਤ ਕਰੇਗਾ ਅਰ ਤੁਸੀਂ ਓਸ ਦਾ ਕੁਛ ਭੀ ਨਹੀਂ ਬਿਗਾੜ ਸਕੋਗੇ ਅਰ ਅੱਲਾਂ ਸੰਪੂਰਣ ਵਸਤਾਂ ਪਰ ਸ਼ਕਤੀਵਾਨ ਹੈ ॥ ੩੯॥ ਯਦੀਚ ਤੁਸੀਂ ਰਸੂਲ ਦੀ ਮਦਦ ਨਾ ਭੀ ਕਰੋ ( ਤਾਂ ਕੋਈ ਹਾਨੀ ਦੀ ਬਾਤ ਨਹੀਂ ਅਰ) ਖ਼ੁਦਾ ਨੇ ਆਪਣੇ ਰਸੂਲ ਦੀ ਸਹਾਇਤਾ ਓਸ ਵੇਲੇ ਭੀ ਕੀਤੀ ਸੀ ਜਦੋਂ ਕਾਫਰਾਂ ਨੇ ਓਸ ਨੂੰ (ਐਸਾ ਨਿਹਥਾ ਕਰਕੇ ਘਰੋਂ) ਕੱਢ ਕੇ ਬਾਹਰ ਕੀਤਾ (ਕਿ ਖਾਲੀ ਦੋ ਆਦਮੀ ਅਰ ) ਦੋਨੋਂ ਵਿਚੋਂ ਦੂਸਰੇ ( ਪੈਯੰਬਰ ) ਓਸ ਵੇਲੇ ਏਹ ਦੋਨੋਂ ( ਸੋਰ ਦੀ ) ਕੰਦ੍ਰਾ ਵਿਚ ਸਨ ( ਅਰ ) ਓਸ ਸਮੇਂ ( ਪੈਯੰਬਰ ) ਆਪਣੇ (ਦੂਸਰੇ) ਸਾਥੀ (ਅਬੂਬਕਰ) ਨੂੰ ਸਮਝਾ ਰਹਿਆ ਸੀ ਕਿ (ਕੁਛ) ਚਿੰਤਾ ਫਿਕਰ ਨਾ ਕਰ ਨਿਰਸੰਦੇਹ ਅੱਲਾ ਸਾਡਾ ਸੰਗੀ ਹੈ ਪੁਨਰ ਅੱਲਾ ਨੇ ( ਆਪਣੇ ਪੈਯੰਬਰ) ਪਰ ਆਪਣੀ (ਤਰਫੋਂ) ਧੀਰਜ ਬਖਸ਼ੀ ਓਹਨਾਂ ਨੂੰ (ਫਰਿਸ਼ਤਿਆਂ ਦੀਆਂ) ਐਸੀਆਂ ਫੌਜਾਂ ਸਾਥ ਜਿਨਹਾਂ ਨੂੰ ਤੁਸੀਂ ਲੋਗ ਨਾ ਦੇਖ ਸਕੇ ਸਹਾ- ਇਤਾ ਦਿਤੀ ਅਰ ਕਾਫਰਾਂ ਦੀ ਬਾਤ ਨੂੰ ਹੋਠੀ ਦੇ ਦਿਤੀ ਅਰ ( ਸਦਾ ) ਅੱਲਾ ਦਾ ਹੀ ਬੋਲਬਾਲਾ ਹੈ ਅਰ ਅੱਲਾ ਬਲਵਾਨ ਤਥਾ ਯਕਤੀਮਾਨ ਹੈ ॥ ੪੦ || ਮੁਸਲਮਾਨੋ ! ਹੋਲੇ (ਅਰਥਾਤ ਅਸ਼ਸਤ੍ਰੀ ਹੋਵੋ ਤਾਂ) ਹੋਰ ਭਰੇਰੇ ( ਅਰਥਾਤ ਸਨੱਧ ਬੱਧ ਹੋਵੇ ਤਾਂ ਰਬ ਦੇ ਰਾਹ ਵਿਚ ਲੜਨ ਵਾਸਤੇ ਰਸੂਲ ਦੇ ਬੁਲਾਵਨ ਕਰਕੇ ) ਨਿਕਸ ਖੜੇ ਹੋਇਆ ਕਰੋ ਅਰ ਆਪਣੇ ਤਨ ਧਨ ਸਾਥ ਖੁਦਾ ਦੇ ਮਾਰਗ ਵਿਚ ਯੁਧ ਕਰੋ ਯਦੀ ਤੁਸੀਂ ( ਯੁਧ ਦੇ ਗੁਣਾਵਗਣਾ ਨੂੰ ) ਜਾਣਦੇ ਹੋ ਤਾਂ ਇਹ ਤੁਹਾਡੇ ਹੱਕ ਵਿਚ (ਅਤੀ) ਉੱਤਮ ਹੈ ॥੬੧ ॥ ਯਦੀ ਲਾਭ ਹਥੋਂ ਹਥੀਂ ਹੁੰਦਾ ਅਰ ਮਾਰਗੀ ਭੀ ਵਿਚਕਾਰਲੇ ਦਰਜੇ ਦਾ ( ਹੁੰਦਾ ) ਤਾਂ (ਏਹ ਸ਼ੀਘਰ ਹੀ) ਤੁਹਾਡੇ ਸਾਥ ਹੋ ਲੈਂਦੇ। ਪਰੰਤੂ ਏਹਨਾਂ ਨੂੰ ਮੁਸਾਫਰਤ ਦੁਰਾਡੀ ਮਾਲੂਮ ਹੋਈ ( ਯਦੀ ਤੁਸੀਂ ਪਿਛੇ ਰਹਿਣ ਦਾ ਕਾਰਣ ਪੁਛੋਗੇ ਤਾਂ ਇਹ) ਖੁਦਾ ਦੀਆਂ ਸੌਗੰਧਾਂ ਖਾ ਖਾਕੇ ਕਹਿਣਗੇ ਕਿ ਯਦੀ ਸਾਡੇ ਪਾਸੋਂ ਬਨ ਪੜਦਾ ਤਾਂ ਅਸੀਂ ਜਰੂਰ ਤੁਹਾਡੇ ਨਾਲ ਨਿਕਲ ਖੜੇ ਹੁੰਦੇ ਏਹ ਲੋਗ ( ਝੂਠੀਆਂ ਸੌਗੰਧਾਂ ਖਾ ਖਾ ਕੇ ਆਖਰਤ ਦੇ ਦੁਖ