ਪੰਨਾ:ਕੁਰਾਨ ਮਜੀਦ (1932).pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੯੮

ਪਾਰਾ ੧੦

ਸੂਰਤ ਤੌਬਾ ੯



ਨਿਰਸੰਦੇਹ ਨਰਕ (ਸੰਪੂਰਨ) ਕਾਫਰਾਂ ਨੂੰ ਘੇਰੀ ਬੈਠਾ ਹੈ॥੪੯॥(ਹੇ ਪੈਯੰਬਰ) ਯਦੀ ਤੁਹਾਨੂੰ ਕੋਈ ਸੁਭੀਤਾ (ਭਲਾਈ) ਪਰਾਪਤ ਹੋ ਜਾਵੇ ਤਾਂ ਇਹਨਾਂ (ਮੁਨਾਫਕਾਂ) ਨੂੰ ਬੁਰੀ ਲਗਦੀ ਹੈ ਅਰ ਯਦੀ ਤੁਹਾਨੂੰ ਕੋਈ ਕੁਭੀਤਾ (ਵਿਪਤ) ਪਰਾਪਤ ਹੋ ਜਾਵੇ ਤਾਂ ਕਹਿਣ ਲਗ ਪੈਂਦੇ ਹਨ ਕਿ (ਏਸੇ ਭਾਵ ਪਰ) ਅਸਾਂ ਪਹਿਲਾਂ ਤੋਂ ਹੀ ਆਪਣਾ ਕੰਮ (ਠੀਕ ਠਾਕ) ਕਰ ਲੀਤਾ ਸੀ ਅਰ (ਏਹ ਕਹਿ ਕੇ) ਖੁਸ਼ ਖੁਸ਼ (ਤੁਹਾਡੇ ਪਾਸੋਂ ਉਠ ਕੇ) ਪਿਛਾਹਾਂ ਨੂੰ ਮੁੜ ਜਾਂਦੇ ਹਨ।॥੫੦॥ (ਤੁਸੀਂ ਏਹਨਾਂ ਲੋਗਾਂ ਨੂੰ ਕਹੋ ਕਿ ਜੋ ਕੁਝ ਖੁਦਾ ਨੇ ਸਾਡੇ ਵਾਸਤੇ ਲਿਖ ਰਖਿਆ ਹੈ ਓਸ ਤੋਂ ਸਿਵਾ (ਕੋਈ ਹੋਰ) ਵਿਪਤੀ ਤਾਂ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ ਉਹੀ ਸਾਡਾ ਕਰਨ ਕਾਰਨ ਹੈ ਅਰ ਮੁਸਲ- ਮਾਨਾਂ ਨੂੰ ਚਾਹੀਦਾ ਹੈ ਕਿ ਬਸ ਅੱਲਾ ਪਰ ਹੀ ਭਰੋਸਾ ਰਖਣ ॥੫੧॥(ਏਹਨਾਂ ਨੂੰ) ਕਹੋ ਕਿ ਤੁਸੀਂ ਸਾਡੇ ਹਕ ਵਿਚ ਭੀ ਆਸ਼ਾ ਰਖਦੇ ਹੋ ਕਿ ਦੋ ਭਲਾ- ਈਆਂ ਵਿਚੋਂ ਇਕ ਹੈ ਅਰ ਅਸੀਂ ਤੁਹਾਡੇ ਹਕ ਵਿਚ ਇਸ ਬਾਤ ਦੇਉਡੀਕਵਾਨ ਹਾਂ ਕਿ ਖੁਦਾ ਤੁਹਾਡੇ ਪਰ ਆਪਣੀ ਤਰਫੋਂ ਕੁਝ ਕਸ਼ਟ ਪ੍ਰਾਪਤ . ਕਰੇ ਕਿੰਞ ਸਾਡਿਆਂ ਹਥਾਂ ਦਵਾਰਾ (ਤੁਹਾਨੂੰ ਕੋਈ ਸਜ਼ਾ ਪ੍ਰਾਪਤ ਕਰੋ) ਤਾਂ (ਭਲਾ) ਤੁਸੀਂ (ਭੀ) ਉਡੀਕ ਰਖੋ ਅਸੀਂ(ਭੀ)ਤੁਹਾਡੇ ਸਾਥ ਹੀ ਉਡੀਕਵਾਨ ਹਾਂ ॥੫੨ ॥ (ਇਹਨਾਂ ਲੋਕਾਂ ਨੂੰ) ਕਹੋ ਕਿ ਤੁਸੀਂ ਖੁਸ਼ਦਿਲੀ ਸਾਥ ਖਰਚ ਕਰਿਆ ਕਰੋ ਅਥਵਾ ਬੇ ਦਿਲੀ ਸਾਥ ਤੁਹਾਡੀ ਖੈਰਾਤ ਤਾਂ (ਖੁਦਾ ਦੇ ਪਾਸ) ਕਿਸੀ ਤਰਹਾਂ ਮਨਜ਼ੂਰ ਹੋਣੀ ਨਹੀਂ ਕਿਉਂਕਿ ਤੁਸੀਂ ਨਾ ਫੁਰਮਾਨ ਲੋਗ ਹੋ ॥੫੩॥ ਅਰ ਇਹਨਾਂ ਦਾ ਦਿਤਾ ਇਸ ਕਾਰਨ ਪ੍ਰਵਾਨ ਨਹੀਂ ਹੁੰਦਾ ਕਿ ਓਹ ਅੱਲਾ ਅਰ ਉਸ ਦੇ ਰਸੂਲ ਦੇ ਆਗਿਆ ਭੰਗ ਹਨ ਅਰ ਨਮਾਜ਼ ਪੜ੍ਹਨ ਆਉਂਦੇ ਹਨ ਤਾਂ ਬਸ ਅਲਸਾਏ ਹੋਏ ਅਰ (ਖੁਦਾ ਦੇ ਰਾਹ ਵਿਚ) ਖਰਚ ਕਰਦੇ ਹਨ ਤਾਂ ਬਸ ਕਪਟ ਨਾਲ ॥ ੫੪॥ਤਾਂ (ਹੇ ਪੈਯੰਬਰ) ਨਾਂ ਤਾਂ ਏਹਨਾਂ ਦਾ ਧਨ ਪਦਾਰਥ ਤੁਹਾਡੇ ਵਾਸਤੇ ਅਚੰਭਾ ਰੂਪ ਅਰ ਨਾਂ ਏਹਨਾਂ ਦੀ ਅੰਸ (ਕਿ ਫੇਰ-ਖੁਦਾ ਨੇ ਏਹਨਾਂ ਨੂੰ ਦੁਨੀਆਂ ਦੀਆਂ ਖੁਲਾਂ ਕਿਉਂ ਦੇ ਰਖੀਆਂ ਹਨ ਇਹ ਖੁਲਾਂ ਨਹੀਂ ਕਿੰਤੂ) ਖੁਦਾ ਦਾ ਸੰਕਲਪ ਹੈ ਕਿ ਸੰਸਾ ਰਿਕ ਜੀਵਨ ਨਾਲ ਇਹਨਾਂ ਨੂੰ ਮਾਲ ਤਥਾ ਔਲਾਦ ਦੇ ਦੁਆਰਾ ਦੁਖਾਂ ਵਿਚ ਹੀ ਘੇਰੀ ਰਖੇ (ਇਥੋਂ ਤਕ ਕਿ) ਇਹਨਾਂ ਦੀ ਜਾਨ ਨਿਕਸ ਜਾਏ ਅਰ (ਓਸ ਸਮੇਂ ਭੀ) ਇਹ ਕਾਫਰ (ਹੀ) ਹੋਣ ॥ ੫੫ ॥ ਅਰ (ਮੁਸਲਮਾਨੋਂ ! ਇਹ ਮੁਨਾਫਕ ਤੁਹਾਡੇ ਸਾਹਮਣੇ) ਸੌਗੰਧਾਂ ਖਾਂਦੇ ਹਨ ਕਿ ਓਹ ਭੀ ਤੁਹਾਡੇ ਵਿਚੋਂ ਹੀ ਹਨ ਹਾਲਾਂ ਕਿ ਓਹ ਤੁਹਾਡੇ ਵਿਚੋਂ ਹੈਨ ਨਹੀਂ ਕਿੰਤੂ ਓਹ ਕਾਇਰ ਲੋਗ ਹਨ॥੫੬॥ ਯਦੀ ਕਿਸੀ ਤਰਫੋਂ ਆਸਰਾ ਮਿਲੇ ਅਥਵਾ (ਛਿਪ