ਪੰਨਾ:ਕੁਰਾਨ ਮਜੀਦ (1932).pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੦੬

ਪਾਰਾ ੧੧

ਸੂਰਤ ਤੌਬਾ


 ਅਰ ਹਿਜਰਤ ਕਰਨ ਵਾਲਿਆਂ ਅਰ ਅਨੁਸਾਰ (ਮਦਦ ਦੇਣ ਵਾਲਿਆਂ) ਵਿਚੋਂ ਜਿਨ੍ਹਾਂ ਲੋਗਾਂ ਨੇ (ਇਸਲਾਮ ਦੇ ਕਬੂਲ ਕਰਨ ਵਿਚ) ਪਹਿਲ ਕੀਤੀ (ਅਰ) ਸਾਰਿਆਂ ਨਾਲੋਂ ਪਹਿਲਾਂ (ਭਰੋਸਾ ਕਰ ਬੈਠੇ) ਅਰ (ਹੋਰ) ਓਹ ਲੋਗ ਜੋ ਇਹਨਾਂ ਥੀਂ ਪਿਛੋਂ ਸ਼ੁਧ ਚਿਤ ਨਾਲ ਈਮਾਨ ਵਿਚ ਪ੍ਰਾਪਤ ਹੋਏ ਖੁਦਾ ਓਹਨਾਂ ਨਾਲ ਪ੍ਰਸੰਨ ਅਰ ਓ ਖੁਦਾ ਸਾਥ ਪ੍ਰਸੰਨ ਅਰ ਖੁਦਾ ਨੇ ਓਹਨਾਂ ਵਾਸਤੇ (ਸਵਰਗਾਂ ਦੇ ਐਸੇ) ਬਾਗ ਬਣਾ ਰਖੇ ਹਨ ਜਿਨ੍ਹਾਂ ਦੇ ਨੀਚੇ ਨਹਿਰਾਂ (ਪੜੀਆਂ) ਵਗ ਰਹੀਆਂ ਹੋਣਗੀਆਂ (ਅਰ ਇਹ) ਉਹਨਾਂ ਵਿਚ ਸਦਾ ਵਾਸਤੇ ਰਹਿਣਗੋ (ਅਰ) ਇਹੋ ਹੀ ਬੜੀ ਸਫਲਤਾ ਹੈ ॥੧੦੦॥ ਅਰ (ਮੁਸਲਮਾਨੋ !) ਤੁਹਾਡੇ ਇਰਦ ਗਿਰਦ ਦੇ ਗ੍ਰਾਮੀਣਾਂ ਵਿਚੋਂ (ਕਈਕ) ਮੁਨਾਫਿਕ ਹਨ ਅਰ ਕਈਕ ਮਦੀਨੇ ਦੇ ਰਹਿਣ ਵਾਲਿਆਂ ਵਿਚੋਂ (ਭੀ) ਜੋ ਨਿਫਾਕ ਪਰ ਅੜੇ ਬੈਠੇ ਹਨ ਤੁਸੀਂ ਇਨ੍ਹਾਂ ਨੂੰ ਨਹੀਂ ਜਾਣਦੇ ਅਸੀਂ ਏਹਨਾਂ ਨੂੰ (ਭਲੀ ਤਰਹਾਂ) ਜਾਣਦੇ ਹਾਂ ਸੋ ਅਜੇ ਤਾਂ ਅਸੀਂ ਏਹਨਾਂ ਨੂੰ (ਸੰਸਾਰ ਵਿਚ) ਦੋਹਰੀ ਸੌੜ ਚਾੜ੍ਹਾਂਗੇ ਅਰ ਫੇਰ ਅੰਤ ਨੂੰ (ਕਿਆਮਤ ਦੇ ਦਿਨ) ਬੜੇ ਭਿਆ- ਨਕ) ਦੁਖ ਦੀ ਤਰਫ ਭੇਜੇ ਜਾਣਗੇ ॥ ੧੦੧॥ ਅਰ (ਕੁਛ) ਹੋਰ ਲੋਗ ਹਨ ਜਿਨ੍ਹਾਂ ਨੇ ਆਪਣੀ ਅਵੱਯਾ ਦਾ ਇਕਰਾਰ ਕੀਤਾ (ਅਰ ਏਹਨਾਂ ਨੇ) ਮਿਲੇ ਜੁਲੇ ਕਰਮ ਕੀਤੇ ( ਕੁਝ ) ਭਲੇ ਅਰ ਕੁਝ ਬੁਰੇ ਸੋ ਅਸੰਭਵ ਨਹੀਂ ਕਿ ਅੱਲਾ ਏਹਨਾਂ ਦੀ ( ਭੀ ) ਭੁਲਣਾ ਬਖਸ਼ ਦੇ ਕਿਉਂਕਿ ਅੱਲਾ ਬਖਸ਼ਣੇ ਵਾਲਾ ਮਿਹਰਬਾਨ ਹੈ ॥੧੦੨। ਇਨ੍ਹਾਂ ਦੇ ਮਾਲ ਵਿਚੋਂ ਜ਼ਕਾਤ ਲੈ ਲੀਤਾ ਕਰੋ ਕੇ ਜ਼ਕਾਤ ਦੇ ਕਬੂਲ ਕਰਨ ਵਿਚ ਤੁਸੀਂ ਏਹਨਾਂ ਨੂੰ (ਗੁਨਾਹਾਂ ਥੀਂ) ਸੁਧ ਪਵਿਤ੍ਰ ਕਰਦੇ ਹੋ ਅਰ ਏਹਨਾਂ ਨੂੰ ਖੈਰ ਦੀ ਅਸੀਸ ਕਰੋ ਕਿਉਂਕਿ ਤੁਹਾਡੀ ਦੁਆ ਏਹਨਾਂ ਨੂੰ ਧੈਰਜਤਾਈ (ਦਾ ਕਾਰਣ ਹੁੰਦੀ) ਹੈ ਅਰ ਅੱਲਾ ( ਸਭਨਾਂ ਦੀਆਂ ) ਸੁਣਦਾ ਅਰ ਸਭ ਕੁਛ ) ਜਾਣਦਾ ਹੈ ।। ੧੦੩ ॥ ਕੀ ਏਹਨਾਂ ਲੋਕਾਂ ਨੂੰ ਏਸ ਬਾਤ ਦੀ ਖਬਰ ਨਹੀਂ ਕਿ ਅੱਲਾ ਹੀ ਆਪਣਿਆਂ ਬੰਦਿਆਂ ਦੀ ਤੋਬਾ ਕਬੂਲ ਕਰਦਾ ਹੈ ਅਰ ਵਹੀ ਪੁੰਨ (ਦਾ ਪਦਾਰਥ) ਲੈਂਦਾ ਅਰ ਅੱਲਾ ਹੀ ਬੜਾ ਤੌਬਾ ਕਬੂਲ ਕਰਨੇ ਵਾਲਾ ਮੇਹਰਬਾਨ ਹੈ ॥ ੧੦੪ ॥ (ਏਹਨਾਂ ਨੂੰ) ਸਮਝਾ ਦਿਓ ਕਿ ਤੁਸੀਂ (ਆ- ਪਣੀ ਜਗ੍ਹਾ) ਕਰਮ ਕਰਦੇ ਰਹੋ, ਸੋ ਅਜੇ ਤਾਂ ਅੱਲਾ ਤੁਹਾਡਿਆਂ ਕਰਮਾਂ ਨੂੰ ਦੇਖੇਗਾ ਅਰ ਅੱਲਾ ਦਾਂ ਰਸੂਲ ਅਰ ਮੁਸਲਮਾਨ ( ਭੀ ਦੇਖਣਗੇ ) ਅਰ ਅਵਸ਼ ਤੁਸੀਂ ਓਸ ( ਕਾਦਰ ਮੁਤਲਿਕ ) ਦੀ ਤਰਫ ਲੌਟਾਏ ਜਾਓਗੇ ਜੋ ਗੁਪਤ ਪ੍ਰਗਟ ( ਸਭ ਕੁਛ ) ਜਾਣਦਾ ਹੈ ਪੁਨਰ ਜੋ ਕੁਛ ਤੁਸੀਂ ( ਸੰਸਾਰ ਵਿਚ ) ਕਰਦੇ ਰਹੇ ਵੋ ਓਹ ਤੁਹਾਨੂੰ ( ਓਸ ਦੀ ਹਕੀਕਤ ) ਤੋਂ ਵਾਕਿਫ ਕਰ ਦੇਵੇਗਾ ॥੧੦੫॥