ਪੰਨਾ:ਕੁਰਾਨ ਮਜੀਦ (1932).pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧੧

ਸੂਰਤ ਤੌਬਾ ੯

੨੦੫


ਪਰਤ ਕੇ) ਮੁਨਾਫਿਕਾਂ ਦੇ ਪਾਸ ਜਾਓਗੇ ਤਾਂ (ਇਹ ਲੋਗ) ਤੁਹਾਡੇ ਸਾਹਮਣੇ (ਵਿਵਧ) ਪਰਕਾਰ ਦੇ ਬਹਾਨੇ ਪੇਸ਼ ਕਰਨਗੇ ਤਾਂ (ਇਨਹਾਂ ਨੂੰ) ਕਹਿ ਦੇਣਾ ਕਿ ਗੱਪਾਂ ਨਾ ਛਡੋ ਅਸੀਂ (ਮੁਸਲਮਾਨ) ਕਿਸੀ ਤਰਹਾਂ ਭੀ ਤੁਹਾਡਾ ਇਤਬਾਰ ਕਰਨ ਵਾਲੇ ਨਹੀਂ ਅੱਲਾ ਤੁਹਾਡੇ (ਸੰਪੂਰਣ) ਬਿਰਤਾਂਤ ਸਾਨੂੰ ਦਸ ਬੈਠਾ ਹੈ ਅਰ ਅਜੇ ਤਾਂ ਅੱਲਾ ਅਰ ਉਸ ਦਾ ਰਸੂਲ ਤੁਹਾਡਿਆਂ ਕਿਰਦਾਰਾਂ ਨੂੰ ਦੇਖਣਗੇ ਪੁਨਰ (ਅੰਤ ਨੂੰ) ਤੁਸੀਂ ਓਸੇ ਦੀ ਤਰਫ ਲੋਟਾਇ ਜਾਓਗੇ ਜੋ ਗੁਪਤ ਪ੍ਰਗਟ (ਦੋਨੋਂ) ਨੂੰ ਜਾਣਦਾ ਹੈ ਫੇਰ ਜੋ ਕਛ ਤੁਸੀਂ (ਸੰਸਾਰ ਵਿਚ) ਕਰਦੇ,ਰਹੇ ਹੋ (ਓਹ ਸਭ ਕੁਛ) ਤੁਹਨੂੰ ਦਸ ਦੇਵੇਗਾ॥ ੯੪ ॥ (ਮੁਸਲਮਾਨੋ) ਜਦੋ ਤੁਸੀਂ (ਯੁਧ ਵਿਚੋਂ) (ਪਰਤ ਕੇ ਇਨਹਾਂ ਦੇ ਪਾਸ ਵਪਸ ਜਾਓਗੇ ਤਾਂ ਇਹ ਲੋਗ ਜ਼ਰੂਰ ਤੁਹਾਡੇ ਅਗੇ ਖੁਦਾ ਦੀਆਂ ਸਪਤਾਂ ਖਾਣਗੇ ਤਾ ਕਿ ਤੁਸੀਂ ਏਹਨਾਂ ਸਾਥ ਗਈ ਗੁਜਰੀ ਕਰ ਛਤੇ ਤਾਂ ਤੁਸਾਂ ਇਹਨਾਂ ਨੂੰ ਮੂੰਹ ਨ ਲਗਾਉਣਾ ਕਿਉਂਕਿ ਇਹ ਲੋਗ ਗੰਦੇ ਹਨ (ਅੰਤਿਮ ਅਸਥਾਨ) ਇਨ੍ਹਾਂ ਦਾ ਨਰਕ ਹੈ (ਅਰ ਇਹ) ਓਸਦਾ ਬਦਲਾ (ਹੋਵੇਗਾ) ਜੇ ਕਰਦੇ ਸਨ ॥ ੯੫॥ ਇਹ (ਲੋਗ) ਤੁਹਾਡੇ ਅਗੇ ਸੋਗੈਧਾਂ ਕਰਨਗੇ ਤਾ ਕਿ ਤੁਸੀ ਓਹਨਾਂ ਨਾਲ ਰਾਜੀ ਹੈ ਜਾਓਂ ਸੋ ਜੇਕਰ ਤੁਸੀ ਏਹਨਾਂ ਨਾਲ ਰਾਜੀ (ਭੀ) ਹੇ ਜਾਓ ਤਾਂ ਅੱਲਾ ਏਹਨਾਂ ਨਾ ਫਰਮਾਨ ਲੋਗਾਂ ਪਰ ਰਾਜੀ ਹੋਣ ਵਾਲ ਨਹੀਂ॥ ੯੬॥ ਗ੍ਰਾਮੀਣ ਲੋਗ ਕਫਰ ਤਬਾ ਨਫਾਕ ਵਿਚ ਬੜੇ ਕਰੜੇ ਹਨ ਅਰ ਖੁਦ ਨੋ ਜੇ ਆਪਣੇ ਰਸੂਲ ਪਰ ਪੁਸਤਕ ਉਤਰੀ ਹੈ ਉਸ ਦੇ ਹੁਕਮ ਜਾਣਨ ਬੁਝਣ ਦੇ ਜੋਗ ਨਹੀਂ ਅਰ ਅੱਲਾ ਜਾਣੀ ਜਾਣ ਤਥਾ ਹਿਕਮਤ ਵਾਲ਼ਾ ਹੈ॥ ੯੭॥ ਅਰ ਗ੍ਰਾਮੀਣਾਂ ਵਿਚੇ ਕੁਛ ਲੋਗ (ਐਸੇ ਭੀ) ਹਨ ਕਿ ਉਨ੍ਹਾਂ ਨੂੰ ਰੱਥ ਦੇ ਰਾਹ ਵਿਚ ਜੇ ਖਰਚ ਕਰਨਾਂ ਪੜਤ ਹੈ ਉਸ ਨੂੰ (ਨਾਹੱਕ ਦੀ) ਚੱਟੀ ਸਮਝਦੇ ਹਨ ਅਰ ਤੁਸਾਂ ਮੁਸਲਮਾਨਾਂ ਵਾਸਤੇ (ਜ਼ਮਾਨੇ ਦੀਆਂ) ਘੁਮੰਣ ਘੇਰੀਆਂ ਦੇ ਉਡੀਕਵਾਨ ਹਨ (ਸੋ) ਏਹਨਾਂ ਪਰ ਹੀ (ਸਮੇ ਦੀ) ਭੈੜੀ ਗਰਦਸ਼ (ਦਾ ਅਸਰ) ਪੜੇ ਅਰ ਅੱਲਾ ਸੁਣਦਾ (ਅਰ) ਜਾਣਦਾ ਹੈ ॥੯੮॥ ਅਰ ਪੇਂਡੂਆਂ ਵਿਚੇ ਕੁਛ ਐਸੇ ਡੀ ਹਨ ਜੇ ਅੱਲਾ ਦਾ ਅਰ ਕਿਆਮਤ ਦੇ ਦਿਨ ਦਾ ਭਰੋਸ ਰਖਦੇ ਅਰ ਜੇ ਕੁਛ (ਰੱਬ ਦੇ ਰਾਹ ਵਿਚ) ਖਰਚ ਕਰਦੇ ਹਨ ਉਸ ਨੂੰ ਖੁਦਾ ਦੀ ਦਰਗਾਹ ਵਿਚ ਨੇੜੇ ਹੋਣ ਦਾ ਅਰ ਰਸੂਲ ਦੀਆਂ ਅਸੀਸਾਂ ਦਾ ਕਾਰਣ ਸਮਝੇ ਹਨ ਸੋ ਸੁਣ ਛਡੋ ਕਿ ਅਸਲ ਵਿਚ ਓਹ (ਖਰਚ ਕਰਨਾ) ਓਹਨਾਂ ਵਾਸਤੇ ਸਮੀਪ ਹੋਣ ਦਾ (ਸਾਧਨ) ਹੈ ਕਿ ਜਰੂਰ ਅੱਲਾ ਓਹਨਾਂ ਨੂੰ ਆਪਣੀ ਰਹਿਮਤ ਵਿਚ ਲੈ ਲਵੇਗਾ ਨਿਰਸੰਦੇਹ ਅੱਲਾ ਬਖਸ਼ਣੇ ਵਾਲਾ ਮਿਹਰਵਾਨ ਹੈ॥੯੯॥ਰੁਕੂਹ ੧੨॥