ਪੰਨਾ:ਕੁਰਾਨ ਮਜੀਦ (1932).pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੪

ਪਾਰਾ ੧੦

ਸੂਰਤ ਤੌਬਾ ੯



ਦਿਲਾਂ ਪਰ ਮੋਹਰ ਲਗ ਦਿਤੀ ਗਈ ਤਾਂ ਏਹ ਲੋਗ (ਯੁਧ ਦੇ ਪਰਮਰਸ਼ਾਂ ਨੂੰ ਕਛ) ਨਹੀਂ ਸਮਝਦੇ॥ ੮੭॥ ਪਰੰਤੂ ਰਸੂਲ ਅਰ ਜੋ ਉਹਨਾਂ ਦੇ ਸਾਥ (ਅੱਲਾ ਪਰ) ਭਰੋਸਾ ਲੈ ਆਏ ਹਨ (ਏਹਨਾਂ ਸਾਰਿਆਂ ਨੇ) ਆਪਣੀ ਜਾਨ ਮਾਲ ਸਾਥ (ਖੁਦਾ ਦੇ ਰਾਹ ਵਿਚ)ਯੁਧ ਕੀਤੇ ਇਹੋ ਹੀ ਲੋਗ ਹਨ ਜਿਹਨਾਂ ਵਾਸਤੇ(ਅੰਤ ਦੀਆ)ਭਲਾਈਆਂ ਹਨ ਅਰ(ਅੰਤ ਨੂੰ)ਇਹੋ ਹੀ ਸਫਲਤਾ ਪਾਉਣ ਵਾਲੇ ਹਨ॥ ੮੮॥ ਏਹਨਾਂ ਵਾਸਤੇ ਅੱਲ ਨੇ (ਸਵਰਗ ਦੇ) ਬਾਗ ਤਿਆਰ ਕਰ ਰਖੇ ਹਨ ਜਿਨਹਾਂ ਦੇ ਨੀਚੇ ਨਹਿਰਾਂ (ਪੜੀਆਂ) ਵਗਦੀਆਂ ਹੋਣਗੀਆਂ (ਅਰ ਇਹ) ਉਹਨਾਂ ਵਿਚ ਸਦਾ ਵਾਸਤੇ ਰਹਿਣਗੇ (ਅਰ) ਇਹੋ ਹੀ ਅਧਿਕ ਸਫਲਤਾ ਹੈ॥ ੮੯॥ ਰੁਕੂਹ॥ ੧੧॥

ਅਰ ਪੇਂਡੂਆਂ ਵਿਚੋਂ (ਭੀ ਕਛ) ਬਹਾਨੇ ਬਾਜ਼ (ਤੁਹਾਡੇ ਪਾਸ) ਉਜਰ ਕਰਦੇ(ਢੁਚਰ ਡਾਂਹਦੇ)ਹੋਏ ਆਏ ਤਾ ਕਿ ਓਹਨਾਂ ਨੂੰ(ਭੀ ਪਿਛੇ ਰਹਿ ਜਾਣ ਦੀ) ਆਗਿਆ ਦਿਤੀ ਜਾਵੇ ਅਰ ਜਿਨਹਾਂ ਲੋਗਾਂ ਨੇ ਅੱਲਾ ਔਰ ਉਸ ਦੇ ਰਸੂਲ ਨਾਲ ਕੂੜ ਬੋਲਿਆ ਸੀ ਓਹ (ਘਰ ਹੀ) ਬੈਠੇ ਰਹੇ ਏਹਨਾਂ ਵਿਚੋਂ ਜਿਨਹਾਂ ਨੇ ਕਫਰ ਕੀਤਾ ਉਨਹਾਂ ਨੂੰ ਸਮੀਪ ਭਿਆਣਕ ਦੁਖ ਪ੍ਰਾਪਤ ਹੋਵੇਗਾ॥ ੯੦॥ ਅਸਮਰਥਾਂ ਨੂੰ ਕੋਈ ਦੋਖ ਨਹੀਂ ਔਰ ਨਾ ਹੀ ਰੋਗੀਆਂ ਨੂੰ ਅਰ ਨਾ ਉਨਹਾਂ ਲੋਗਾਂ ਨੂੰ ਜਿਨਹਾਂ ਪਾਸ ਖਰਚ ਨਹੀਂ ਜੇਕਰ (ਉਹ) ਅੱਲਾ ਅਰ ਉਸ ਦੇ ਰਸੂਲ ਦੀ ਖੈਰਖਾਹੀ ਵਿਚ ਲਗੇ ਹਨ ( ਏਹਨਾਂ) ਸੁਕਰਮੀਆਂ ਪਰ ਕੋਈ ਦੋਖ ਨਹੀ ਅਰ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ॥ ੯੧॥ ਅਰ ਨਾਂ ਓਹਨਾਂ ਲੋਗਾਂ ਪਰ (ਕਿਸੀ ਤਰਹਾਂ ਦਾ ਦੋਖ ਹੈ) ਕਿ ਜਿਸ ਸਮੇ ਓਹ ਤੁਹਾਡੇ ਪਾਸ਼ (ਦਰਖਾਸਤ ਲੈ ਕੇ) ਆਏ ਕਿ ਤੁਸੀ ਏਹਨਾਂ ਵਾਸਤੇ ਸਵਾਰੀਆਂ ਪੈਦਾ ਕਰ ਦਿਓ ਤਾਂ ਤੁਸਾਂ (ਓਹਨਾਂ ਨੂੰ) ਉੱਤਰ ਦਿਤਾ ਕਿ ਮੇਰੇ ਪਾਸ ਤਾਂ ਕੋਈ (ਸਵਾਰੀ) ਹੈ ਨਹੀਂ ਕਿ ਤੁਹਾਨੂੰ ਉਸ ਪਰ ਆਰੂਢ ਕਰਾ ਦੇਵਾਂ (ਏਹ ਸੁਣਕੇ ਓਹ ਲੋਗ ਆਪੋ ਆਪਣੀ ਥਾਈਂ) ਪਰਤ ਗਏ ਅਰ ਖਰਚ ਨਾ ਮਿਲਣ ਦੇ ਗਮ ਕਰਕੇ ਓਹਨਾਂ ਦੀਆਂ ਅਖੀਆਂ ਵਿਚ ਨੀਰ ਭਰ ਆਏ ਸਨ ॥ ੯੨॥ ਦੋਖ ਤਾਂ (ਕੇਵਲ) ਓਹਨਾਂ ਹੀ ਲੋਗਾਂ ਪਰ ਹੈ ਜੇ ਧਨ ਪਾਤ੍ਰ ਹੁੰਦਿਆਂ ਸੁੰਦਿਆਂ ਤੁਹਾਡੇ ਪਾਸੋਂ (ਪਿਛੇ ਰਹਿ ਜਾਣ ਦੀ) ਆਗਿਆ ਚਾਹੁੰਦੇ ਹਨ ਏਹਨਾਂ ਨੂੰ ਇਸਤ੍ਰੀਆਂ ਦੇ ਸਾਥ ਜੇ (ਪਾਯਾ) ਪਿਛੇ (ਘਰਾਂ ਵਿਚ ਬੈਠੀਆਂ) ਰਹਿੰਦੀਆਂ ਹਨ (ਪਿਛੇ ਬੈਠ) ਰਹਿਣਾ ਪਸੰਦ ਆਇਆ ਅਰ ਅੱਲਾ ਨੇ ਏਹਨਾਂ ਲੋਗਾਂ ਦੇ ਦਿਲਾਂ ਪਰ ਮੋਹਰ ਲਗਾ ਦਿਤੀ ਹੈ ਤਾਂ ਹੀਂ ਏਹ (ਲੋਗ ਯੁਧ ਦਿਆਂ ਪਰਾਮਰਸ਼ਾਂ ਨੂੰ) ਨਹੀਂ ਸਮਝਦੇ॥ ੯੩॥ *(ਮੁਸਲਮਾਨੋਂ) ਜਦੋਂ ਤੁਸੀਂ (ਯੁਧ ਥੀਂ


*ਹੁਣ ਯਾਤ ਜ਼ਿਰੂਨਾਂ ਨਾਮੀ ਗਿਆਰਵਾਂ ਪਾਰਾ ਚਲਾ।