ਪੰਨਾ:ਕੁਰਾਨ ਮਜੀਦ (1932).pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧੦

ਸੂਰਤ ਤੌਬਾ ੯

੨੦੩



ਅਰ ਅੱਲਾ (ਐਸਿਆਂ) ਧੂਰਤ ਲੋਗਾਂ ਨੂੰ ਸਿਖਿਆ ਦੀ (ਸਮਰਥ) ਨਹੀ ਪਰਦਾਨ ਕਰਦਾ॥੮੦॥ ਰੁਕੂਹ ੧੦॥

ਜੇ ਰਸੂਲ ਖੁਦਾ ਥੀ" ਅਲਗ ਹੋਕਰ ਪਿਛੇ ਬੈਠ ਰਹਿਣ ਵਾਲੇ ਖੁਸ਼ ਹੋਏ ਹਨ ਅਰ ਰਬ ਦੇ ਰਾਹ ਵਿਚ ਆਪਣੀ ਜਾਨ ਮਾਲ ਸਥ ਜਹਾਂਦ (ਯੁਧ) ਕਰਨ। ਓਹਨਾਂ ਨੂੰ ਨਾ ਪਸੰਦ ਹੋਇਆ ਅਰ (ਲੋਗਾਂ ਨੂੰ ਭੀ) ਸਮਝਾਉਣ ਲਗੇ ਕਿ (ਐਸੀ) ਗਰਮੀ ਵਿਚ (ਘਰਾਂ ਥੀਂ) ਨਾ ਨਿਕਸਣਾ। ਏਹਨਾਂ ਲੋਗਾਂ ਨੂੰ ਕਹੁ ਕਿ ਗਰਮੀ ਤਾਂ ਨਰਕਾਗਨੀ ਦੀ ਬਹੁਤ ਕਰੜੀ ਹੈ ਹਾ ਦੇਵ ਏਹਨਾਂ ਨੂੰ (ਇਤਨੀ) ਸਮਝ ਹੁੰਦੀ ॥੮੧॥ ਸੋ ਇਹ ਲੋਗ ਹਸਣਗੇ ਥੋਹੜਾ ਅਰ ਰੋਣਗੇ ਬਹੁਤ (ਅਰ ਏਹ) ਓਹਨਾਂ ਕਰਮਾਂ ਦਾ ਬਦਲਾ (ਹੇਵੇਗਾ) ਜੋ (ਸੰਸਾਰ ਵਿਚ) ਕੀਤਾ ਕਰਦੇ ਸਨ॥ ੮੨॥ ਤਾਂ ਯਦੀ ਖੁਦਾ ਤੁਹਾਨੂੰ ਏਹਨਾਂ ਦੰਬੀਆਂ ਦੇ ਕਿਸੇ ਟੋਲੇ ਦੀ ਤਰਫ ਪਰਤ ਕੇ ਲੈ ਜਾਵੇ ਅਰ (ਫੇਰ ਇਹ ਲੋਗ ਯੁਧ ਵਾਸਤੇ ਨਿਗਸਣ ਦੀ) ਤੁਸਾਂ ਪਾਸੋ ਆਗਿਆ ਪੁਛਣ ਤਾਂ ਤੁਸੀ (ਓਸ ਵੇਲੇ ਏਹਨਾਂ ਨੂੰ) ਕਹਿ ਦੇਣਾ ਕਿ ਤੁਸੀਂ ਨਾਂ ਤਾਂ ਕਦੀ ਮੇਰੇ ਸਥ ( ਯੁਧ ਵਾਸਤੇ) ਨਿਕਸੋਗੇ ਅਰ ਨਾਂ ਮੇਰੇ ਸਾਥ ਹੋਕੇ ਕਿਸੇ ਦੁਸ਼ਮਨ ਨਾਲ ਲੜੋਗੇ( ਕਿਉਂਕਿ) ਤੁਸੀਂ ਪਹਿਲੀ ਵੇਰ ( ਘਰਾਂ ਵਿਚ) ਬੈਠਣ ਨਾਲ ਪਰਸੰਨ ਹੋਏ ਹੁਣ ਭੀ ਫਾਡੀਆਂ ਦੇ ਸਾਥ ( ਘਰਾਂ ਵਿਚ) ਬੈਠੇ ਰਹੋ ॥੮੩॥ ਅਰ ਜੇਕਰ ਏਹਨਾਂ ਵਿਚੋਂ ਕੋਈ ਮਰ ਜਾਵੇ ਤਾਂ ਤੁਸਾਂ ਓਸ (ਦੇ ਜਨਾਜ਼ੇ) ਪਰ ਕਦਾਪਿ ਨਮਾਜ ਨਾ ਪੜਨ ਅਰ ਨਾਂ ਉਸ ਦੀ ਕਬਰ ਪਰ (ਜਾ ਕੇ) ਖੜਿਆਂ ਹੋਣ (ਕਿਉਂ ਕਿ) ਓਹਨਾਂ ਨੇ ਅੱਲਾ ਅਰ ਉਸ ਦੇ ਰਸੂਲ ਦੇ ਸਾਥ ਕੁਫਰ ਕੀਤਾ ਅਰ ਇਹ ਸਰਕਸ਼ੀ ਦੀ ਦਸ਼ਾ ਵਿਚ ਹੀ ਮਰ ਗਏ॥ ੮੪॥ ਅਰ ਏਹਨਾਂ ਦਾ ਧਨ ਪਦਾਰਥ ਅਰ ਕੁਟੈਬ ਤੁਹਾਡੇ ਵਾਸਤੇ ਅਚੰਭਾ ਨਾ ਗੁਜਰੇ ਬਸ ਖੁਦਾ ਦਾ ਸੰਕਲਪ ਹੈ ਕਿ ਧਨ ਤਥਾਂ ਕੁਟੰਬ ਦੇ ਕਾਰਣ ਏਹਨਾਂ ਨੂੰ ਸੰਸਾਰ ਵਿਚ ਦੁਖਾਂ ਵਿਚ ਆਵੇਢਿਤ ਰਖੇ ਅਰ (ਜਦੋ) ਏਹਨਾਂ ਦੇ ਪ੍ਰਾਣ ਨਿਕਸ ਜਾਣ ਅਰ ਏਹ (ਓਸ ਵੇਲੇ ਭੀ) ਕਾਫਰ ਹੀ) ਹੋਣ ॥੮੫॥ ਅਰ ਜਦੋਂ ਕੋਈ ਸੂਰਤ ਉਤਰੀ ਜਾਂਦੀ ਹੈ (ਅਰ ਓਸ ਵਿਚ ਹੁਕਮ ਹੁੰਦਾ ਹੈ) ਕਿ ਅੱਲਾ ਪਰ ਭਰੋਸਾ ਕਰੇ ਔਰ ਓਸ ਦੇ ਰਸੂਲ ਦੇ ਸਾਥ ਹੈ ਕੇ ਯੁਧ ਕਰੋ ਤਾਂ (ਜੋ) ਇਨਹਾਂ ਵਿਚੋ ਸਾਮਰਥਵਾਨ (ਹਨ ਉਹੀ) ਤੇਰੇ ਪਾਸੇ ਆਗਿਆ ਮੰਗਣ ਲਗਦੇ ਹਨ ਅਰ ਕਹਿੰਦੇ ਹਨ ਕਿ ਸਾਨੂੰ ( ਏਥੇ ਹੀ) ਛਡ ਦਿਓ ਕਿ (ਦੂਸਰਿਆਂ) ਬੈਠਣ ਵਾਲਿਆਂ ਸਾਥ ਅਸੀ ਭੀ (ਘਰਾਂ ਵਿਚ ਬੈਠੇ) ਰਹੀਏ ॥੮੬॥ ਏਹਨਾਂ ਨੁੰ ਜਨਾਨੀਆਂ ਦੇ ਸਾਥ ਜੇ ਪਿਛੇ (ਘਰਾਂ ਵਿਚ ਬੈਠੀਆਂ) ਰਹਿੰਦੀਆਂ ਹਨ (ਪਿਛੇ ਬੈਠ) ਰਹਿਣਾ ਪਸੰਦ ਆਇਆ ਅਰ ਏਹਨਾਂ ਦੇ