ਪੰਨਾ:ਕੁਰਾਨ ਮਜੀਦ (1932).pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੨

ਪਾਰਾ੧੦

ਸੂਰਤ ਤੌਬਾ ੯



ਹੋ ਗਏ ਅਰ (ਪੈਯੰਬਰ ਦਾ) ਮਾਨ ਭੰਗ ਕਰਨਾ ਚਾਹਿਆ ਜਿਸ ਪਰ ਇਹਨਾਂ ਨੂੰ ਪਹੂੰਚ ਨਾ ਹੋਈ ਅਰ ਇਹ ਲੋਗ ਕਿਸ ਬਾਤ ਪਰ ਵਿਗੜੇ ਏਸ ਉਤੇ ਕਿ ਅਪਣੀ ਕਿਰਪਾ ਨਾਲ ਅੱਲਾ ਨੇ ਅਰ ਓਸ ਦੇ ਰਸੂਲ ਨੇ ਇਹਨਾਂ ਨੂੰ ਮਾਲਦਾਰ ਕਰ ਦਿਤਾ ਸੋ ਇਹ ਲੋਗ ਜੇਕਰ ਹੁਣ ਵੀ ਤੌਬਾ ਕਰਨ ਤਾਂ ਇਹਨਾਂ ਵਾਸਤੇ ਭਲੀ ਬਾਤ ਹੈ ਅਰ ਯਦੀਚ ਨ। ਮੰਨਣ ਤਾਂ ਅੱਲਾ ਇਹਨਾਂ ਨੂੰ ਸੰਸਾਰ ਵਿਚ ਤਥਾ ਅੰਤ ਨੂੰ (ਬੜਾ) ਭਿਆਣਕ ਦੁਖ ਦੇਵੇਗਾ ਅਰ ਸਾਰੇ ਸੰਸਰ ਪਰ ਨਾ ਕੋਈ ਇਹਨਾਂ ਦਾ ਹਾਮੀ ਹੋਵੇਗਾ ਅਰ ਨ ਨਾ ਕੋਈ ਮਦਦਗਾਰ॥ ੭੪॥ ਔਰ ਇਹਨਾਂ (ਮੁਨਾਫਿਕਾਂ) ਵਿਚੋਂ ਕਈਕੁ ਲੋਗ ਐਸੇ ਭੀ ਹਨ ਜਿਨਹਾਂ ਨੇ ਖੁਦਾ ਦੇ ਸਾਥ ਪ੍ਰਤਿਗਿਆਂ ਕੀਤੀ ਸੀ ਕਿ ਯਦੀ ਓਹ ਆਪਣੇ ਫਜ਼ਲ ਨਾਲ ਸਾਨੂੰ (ਧਨ ਮਾਲ) ਦੇਵੇਗਾ ਤਾਂ ਅਸੀਂ ਜ਼ਰੂਰ ਦਾਨ ਕੀਤਾ ਕਰਾਗੇ ਅਰ ਜ਼ਰੂਰ ਹੀ ਧਾਰਮਿਕ ਪੁਰਖ ਹੋਕੇ ਰਹਾਂਗੇ ॥੭੫॥ ਪੁਨਰ ਜਦੋ" ਖੁਦਾ ਨੇ ਉਹਨਾਂ ਨੂੰ ਆਪਣੇ ਫਜ਼ਲ ਨਾਲ (ਧਨ) ਪ੍ਰਦਾਨ ਕੀਤਾ ਤਾਂ ਲਗੇ ਓਸ ਵਿਚੋਂ ਬਖਲ ਕਰਨ ਅਰ ਮਨਮੁਖਤਾਈ) ਕਰਕੇ (ਆਪਣੇ ਬਚਨ ਤੋਂ) ਬੇ ਮੁਖ ਹੋ ਗਏ॥ ੭੬॥ ਤਾਂ ਫਲ ਇਹ ਨਿਕਸਿਆ ਕਿ ਓਸ ਦਿਨ ਤਕ ਕਿ ਇਹ ਖੁਦਾ ਸਾਝ ਮਿਲਣਗੇ (ਅਰਥਾਤ ਕਿਆਮਤ ਦੇ ਦਿਨ ਤਕ) ਖੁਦਾ ਨੇ ਉਹਨਾਂ ਦੇ ਦਿਲਾਂ ਵਿਚ ਨਫਾਕ ਪੈਦਾ ਕਰ ਦਿਤਾ ਇਸ ਵਾਸਤੇ ਕਿ ਓਹਨਾਂ ਨੇ ਜੇ ਖੁਦਾ ਸਾਥ ਪ੍ਰਤਿਗਿਆ ਕੀਤੀ ਸੀ ਉਸ ਨੂੰ ਪੂਰਿਆਂ ਨਾਂ ਕੀਤਾ ਅਰ (ਹੋਰ) ਏਸ ਵਾਸਤੇ ਕਿ ਕੂੜ ਮਾਰਿਆ ਕਰਦੇ ਸਨ॥ ੭੭॥ ਕੀ ਉਹਨਾਂ ਨੇ ਇਤਨਾ ਭੀ ਨਾ ਸਮਝਿਆ ਕਿ ਅੱਲਾ ਇਹਨਾਂ ਹ ਦਿਆਂ ਭੇਦਾਂ ਨੂੰ ਅਰ। ਇਹਨਾਂ ਦੀਆਂ ਸਰਗੋਸ਼ੀਆਂ ਨੂੰ ਜਾਣਦਾ ਹੈ ਅਰ ਇਹ ਕਿ ਅੱਲਾ ਗੁਪਤ ਬਾਤਾਂ ਨੂੰ ਭੀ ਭਲੀ ਤਰਹਾਂ ਜਾਣਦਾ ਹੈ ॥੭੮॥ ਇਹ ਹੀ ਤਾਂ ਹਨ ਕਿ ਮੁਸਲਮਾਨਾਂ ਵਿਚ ਜੋ ਲੋਗ (ਸਾਮਰਥ ਹਨ ਅਰ) ਪ੍ਰਸੰਨਤਾ ਪੂਰ- ਵਕ ਦਾਨ ਕਰਦੇ ਹਨ ਓਹਨਾਂ ਪਰ (ਪਾਖੰਡੀ ਹੋਣ ਦਾ) ਦੋਖ ਆਰੋਪਣ ਕਰਦੇ ਹਨ ਅਰ ਜੋ ਲੋਗ ਆਪਣੀ ਘਾਲ (ਦੀ ਕਮਾਈ) ਦੇ ਸਿਵਾ ਸਮਰਥ ਨਹੀਂ ਰਖਦੇ ਓਹਨਾਂ ਪਰ (ਨਾ ਹੱਕ ਦੀ ਸ਼ੇਖੀ ਦਾ) ਐਬ ਲਗਾਉਂਦੇ ਹਨ ਭਾਵਾਰਥ ਓਹਨਾਂ (ਸਾਰਿਆਂ) ਪਰ ਹੱਸਦੇ ਹਨ ਸੇ ਅੱਲਾ ਇਨ੍ਹਾਂ ਮਨਾਫਿਕਾਂ ਪਰ ਹਸਦਾ ਹੈ ਅਰ ਇਨਾਂ ਵਾਸਤੇ ਭਿਆਣਕ ਦੁਖ (ਤਿਆਰ) ਹੈ ॥੭੯॥ (ਹੇ ਪੈਯੰਬਰ) ਤੁਸੀ ਇਨ੍ਹਾਂ ਦੇ ਹੱਕ ਵਿਚ ਬਖਸ਼ਸ਼ ਦੀ ਦੁਆ ਕਰੋ ਯਾ ਨਾਂ ਕਰੋ ਯਦੀ ਤੁਸੀਂ ਸੱਤਰ ਬਾਰ ਭੀ ਇਹਨਾਂ ਵਾਸਤੇ ਬਖਸ਼ਸ਼ ਦੀ ਦੁਅ ਕਰੇਗੇ ਤਾਂ ਖੁਦਾ ਕਦਾਪਿ ਇਹਨਾਂ ਦੀ ਭੁਲਣਾ ਨਹੀਂ ਬਖਸ਼ੇਗਾ ਇਹ ਇਹਨਾਂ ਦੇ ਏਸ ਕਰਮ ਦਾ ਦੰਡ ਹੈ ਕਿ ਇਹਨਾਂ ਨੇ ਅੱਲਾ ਅਰ ਓਸ ਦੇ ਰਸੂਲ ਸਾਥ ਕੁਫਰ ਕੀਤਾ