ਪੰਨਾ:ਕੁਰਾਨ ਮਜੀਦ (1932).pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧੦

ਸੂਰਤ ਤੌਬਾ ੯

੨੦੧



ਤਰਹਾਂ ਤੁਹਾਰੇ ਨਾਲੋਂ ਪਹਿਲਿਆੰ ਨੇ ਆਪਣੇ ਹਿਸੇ ਦੇ (ਸੰਸਾਰਿਕ) ਫਾਇਦੇ ਲੀਤੇ ਸਨ ਅਰ ਜੈਸੀਆਂ ਬਾਤਾਂ ਓਹ ਲੋਗ ਕਰਿਆ ਕਰਦੇ ਸਨ ਲਗੇ ਤੁਸੀਂ ਭੀ ਵੈਸੀਆਂ ਹੀ ਬਾਤਾਂ ਕਰਨ ਇਹੋ ਹੀ (ਓਹ) ਲੋਗ (ਸਨ ਕਿ) ਸੰਸਾਰ ਵਿਚ ਅਰ ਅੰਤ ਨੂੰ ਉਨਹਾਂ ਦਾ ਕੀਤਾ ਕਤਰਿਆ (ਸਾਰਾ) ਅਕਾਰਥ ਹੋਇਆ ਅਰ ਇਹੋ ਹੀ ਹਾਨੀ ਵਿਚ ਵੀ ਰਹੇ॥੬੯॥ ਕੀ ਏਹਨਾਂ (ਮੁਨਾਫਿਕਾਂ) ਨੂੰ ਓਹਨਾਂ ਲੋਗਾਂ ਦੀ ਖਬਰ ਨਹੀਂ ਮਿਲੀ ਜੇ ਏਹਨਾਂ ਨਾਲੋਂ ਭੂਤ ਸਮੇ ਵਿਚ ਹੋ ਚੁਕੇ ਹਨ (ਅਰਥਾਤ) ਨੂਹ ਦੀ ਕੌਮ ਅਰ ਆਦ ਅਰ ਸਮੂਦ ਅਰ ਇਬਰਾਹੀਮ ਦੀ ਕੌਮ ਔਰ ਮਦੀਨ ਦੇ ਲੋਗ ਅਰ ਅਪੁਠੀਆਂ ਹੋਈਆਂ ੨ ਵਸਤੀਆਂ (ਅਰਥਾਤ ਲੂਤ ਦੀ ਕੌਮ ਦੇ ਪਿੰਡਾਂ) ਦੇ ਵਸਣ ਵਾਲੇ ਇਹਨਾਂ (ਸਾਰਿਆਂ) ਦੇ ਪੈਯੰਬਰ ਏਹਨਾਂ ਦੇ ਪਾਸ ਖੁਲੇ ਡੁਲੇ ਚਮਿਤ ਕਾਰੇ ਲੈ ਕੇ ਆਏ ਸੋ ਖੁਦਾ ਤਾਂ ਇਹਨਾਂ ਪਰ ਕਿਸ ਵਾਸਤੇ ਜ਼ੁਲਮ ਕਰਨ ਲਗ ਸੀ ਕਿੰਤੂ ਇਹ ਲੋਗ (ਖੁਦਾ ਦੀ ਆਗਿਆ ਟਾਲ ਕੇ) ਆਪ ਆਪਣੇ ਪਰ ਜ਼ੁਲਮ ਕਰਦੇ ਸਨ॥੭੦॥ ਅਰ ਮੁਸਲਮਾਨ ਪੁਰਖ ਅਰ ਮੁਸਲਮਾਨ ਇਸਤ੍ਰੀਆਂ ਇਕ ਦੇ ਮਿਤ੍ਰ ਦੂਸਰੇ ਕਿ (ਲੋਗਾਂ ਨੂੰ) ਭਲੇ ਕਰਮ ਕਰਨ ਦੀ ਸਿਖਿਆ ਦੇਂਦੇ ਅਰ ਨਖਿਧ (ਕਰਮ) ਕਰਨ ਥੀਂ ਰੋਕਦੇ ਅਰ ਨਮਾਜ਼ ਪੜਦੇ ਅਰ ਜ਼ਕਾਤ ਦੇਂਦੇ ਅਰ ਐੱਲ ਤਥਾ ਓਸਦੇ ਰਸੂਲ ਦੇ ਹੁਕਮ ਪਰ ਚਲਦੇ ਹਨ ਇਹੋ ਹੀ ਲੋਗ ਹਨ ਜਿਨਹਾਂ (ਦੇ ਹਾਲ) ਪਰ ਪ੍ਰਮਾਤਮਾਂ ਸਮੀਪ ਦਯਾ ਕਰੇਗਾ ਨਿਰਸੰਦੇਹ ਅੱਲਾ ਜ਼ਬਰਦਸਤ (ਅਰ) ਸਾਇਬ ਤਦਬੀਰ ਹੈ॥ ੭੧॥ ਭਰੋਸੇ ਵਾਲੇ ਪੁਰਖ ਅਰ ਭਰੋਸੇ ਵਾਲੀਆਂ ਇਸਤ੍ਰੀਆਂ ਸਾਥ ਅੱਲਾ ਨੇ (ਸਵਰਗ ਦੇ)ਬਾਗਾਂ ਦੀ ਪ੍ਰਤਿਗਿਆ ਕਰ ਲੀਤੀ ਹੈ ਜਿਨਹਾਂ ਦੇ ਨੀਚੇ ਨਹਿਰਾਂ ਪਈਆਂ ਚਲ ਰਹੀਆਂ ਹੋਣਗੀਆਂ (ਅਰ ਉਹ) ਉਨਹਾਂ ਵਿਚ ਨਿਤਰਾਂ ੨ ਰਹਿਣਗੇ ਅਰ (ਹੋਰ ਅੱਲਾ ਨੇ ਓਹਨਾਂ ਦੇ ਸਾਥ) ਨਿਤਰਾ ਸਵਰਗ ਵਿਚ ਉਤਮ ੨ ਮੰਦਰਾਂ ਦੀ (ਪ੍ਰਤਿਗਿਆ ਕਰ ਲੀਤੀ ਹੈ) ਅਰ ਖੁਦਾ ਦੀ ਪ੍ਰਸੰਨਤਾਈ (ਜੋ ਇਹਨਾਂ ਸਾਥ ਹੋਵੇਗੀ ਉਹ ਇਹਨਾਂ ਸੰਪੂਰਨ ਪਦਾਰਥਾਂ ਨਾਲੋਂ) ਵਧਕੇ ਇਹੋ ਹੀ (ਬਹੁਤ)ਬੜੀ ਸਫਲਤਾ ਹੈ॥ ੭੨॥ ਰੁਕੂਹ ੯॥

ਹੇ ਨਬੀ ਕਾਫਰਾਂ ਅਰ ਮੁਨਾਫਿਕਾਂ ਦੇ ਨਾਲ ਯੁਧ ਕਰੋ ਅਰ ਇਹਨਾਂ ਪਰ ਸਖਤੀ ਕਰੋ (ਕਿ ਇਹ ਏਸੇ ਵਾਹੇ ਜੋਗੇ ਹਨ) ਅਰ ਇਹਨਾਂ ਦਾ ਨਿਵਾਸ ਅਸਥਾਨ ਨਰਕ ਹੈ ਅਤ ਓਹ (ਬਹੁਤ ਹੀ) ਮੰਦ ਅਸਥਾਨ ਹੈ॥ ੭੩॥ (ਇਹ ਮੁਨਾਫਿਕ) ਅੱਲਾ ਦੀਆਂ ਸੌਗੰਦਾਂ ਖਾਂਦੇ ਹਨ ਕਿ ਅਸਾਂ ਤਾਂ ਇਹ (ਬੇਢੰਗੀ) ਬਾਤ ਨਹੀਂ ਕਹੀ ਹਾਲਾਂ ਕਿ ਜ਼ਰੂਰ ਓਹਨਾਂ ਨੇ ਕੁਫਰ ਦਾ ਕਲਮਾਂ ਕਹਿਆ ਅਰ ਇਸਲਾਮ ਧਾਰਨ ਕਰਕੇ ਪਿਛੇ ਕਾਫਰ