ਪੰਨਾ:ਖੁਲ੍ਹੇ ਲੇਖ.pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੯)

ਜੋ ਅਸਰ 'ਰਸ ਮੰਡਲਾਂ' ਵਿੱਚ ਲੈ ਜਾਣਾ ਸੀ ਅਤਰ ਮੁਖ ਸੁਆਦ ਵਿੱਚ ਡੋਬਣਾ ਸੀ, ਓਹ ਗੁਆ ਲਈਦਾ ਹੈ। ਜੋ ਸੁੰਦ੍ਰਤਾ ਦੇ ਝਲਕਾਰੇ ਦੇ ਵੱਜਦੇ ਸਾਰ ਤ੍ਰਿੱਖੇ ਵੇਗ ਨਾਲ ਲੰਘ ਜਾਣ ਵਾਲਾ ਰਸ ਰੂਪ ਅਸਰ ਹੁੰਦਾ ਹੈ, ਜੋ ਆਪੇ ਨੂੰ ਜੋੜ ਜਾਂਦਾ ਹੈ, ਜੇ ਉਸਦਾ ਹੀ ਅਸੀਂ ਲਾਭ ਉਠਾਈਏ ਤਾਂ ਸਮਾਧੀ ਕਹੋ, ਲੀਨਤਾ ਕਹੋ, ਪਰਮ ਸੁਖ ਕਹੋ, ਪਾ ਲਈਏ। ਪਰ ਅਸੀਂ ਸੁੰਦ੍ਰਤਾ ਪ੍ਰਕਾਸ਼ਨ ਵਾਲੇ ਪਦਾਰਥਾਂ ਵੱਲ ਦੌੜਦੇ ਹਾਂ, ਜਿਥੇ ਸੁੰਦ੍ਰਤਾ ਵਸਦੀ ਦਿਸਦੀ ਹੈ, ਉਨ੍ਹਾਂ ਟਿਕਾਣਿਆਂ ਨੂੰ ਕਾਬੂ ਕਰਨ ਤੇ ਭੋਗਣ ਵੱਲ ਲਗਦੇ ਹਾਂ, ਸੋ ਐਸਾ ਕਰਨ ਵਿੱਚ ਨੂੰ ਦ੍ਰਿਸ਼੍ਹਮਾਨ ਵਿੱਚ ਵਧੀਕ ਫਸਦੇ ਹਾਂ। ਦਿਸ਼੍ਰਮਨ ਬਿਨਸਦਾ ਹੈ, ਵਿਛੜਦਾ ਹੈ, ਬਦਲਦਾ ਹੈ ਤਦੋਂ ਦੇ ਪ੍ਰੇਮੀ ਨੂੰ ਸੁਖ ਦੀ ਥਾਂ ਦੁਖ ਹੁੰਦਾ ਹੈ। ਜੇ ਕਦੇ ਬੰਦੇ ਨੂੰ ਇਹ ਸਮਝ ਪੈ ਜਾਵੇ ਕਿ ਹਰ ਪ੍ਰਕਾਰ ਦੀ ਸੰਦ੍ਰਤਾ 'ਕਲਯਾਨ ਕਾਰੀ' ਤਾਕਤ ਹੈ, ਮੁਕਤੀ ਦਾਤਾ ਹੈ, ਰਸ ਦਾਤਾ ਹੈ, ਸੋਚ ਦੇ ਮੰਡਲ ਵਿੱਚੋਂ ਖਲਾਸੀ ਦੇਕੇ ਰਸ ਦੇ ਮੰਡਲ ਵਿੱਚ ਲੈ ਜਾਣ ਵਾਲੀ ਦੇਵੀ ਹੈ ਤਾਂ ਕਲਯਾਣ ਖਬੇ ਹੱਥ ਦੀ ਖੇਡ ਹੈ"। * * * *

ਗਲ ਬਾਤ ਵਿੱਚ ਮਨੁੱਖੀ ਦਿਲ ਦੇ ਭਾਵਾਂ ਦੀ ਜਵਾਹਾਰਾਤ ਖੋਹਲ ਕੇ ਰੱਖ ਦੇਣ ਦੀ ਅਚਰਜ ਕਰਾਮਾਤ ਭਾਈ ਸਾਹਿਬ ਨੇ ਆਪਣੇ ਗੁਰ ਪੁਰਬ ਟ੍ਰੈਕਟਾਂ ਵਿੱਚ ਹਰ ਥਾਂ ਪੰਜਾਬੀ ਨਸਰ ਵਿੱਚ ਦੱਸੀ ਹੈ। ਪਦਮਾਂ ਟ੍ਰੈਕਟ ਵਿੱਚ ਜਿੱਥੇ ਪਹਾੜੀ ਰਾਜਿਆਂ ਦੀਆਂ ਰਾਣੀਆਂ ਅਕੱਠੀਆਂ ਗੱਲਾਂ ਕਰ-