ਪੰਨਾ:ਖੁਲ੍ਹੇ ਲੇਖ.pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੮)

ਹਾਂ ਜੀ, ਸੁੰਦ੍ਰਤਾ ਦਾ ਝਲਕਾ, ਇਕ ਚਸੇ ਵਿੱਚ 'ਰਸ ਮੰਡਲ' ਦਾ ਹੁਲਾਰਾ ਦੇ ਜਾਂਦਾ ਹੈ। ਉਹ ਹੁਲਾਰਾ ਚਿੱਤਨੂੰ ਸਾਰੇ ਦੱਸਣ ਵਾਲੇ ਨਜ਼ਾਰੇ ਤੋਂ ਤ੍ਰੋੜਕੇ ਆਪਣੇ ਸਰੂਪ ਵਿੱਚ-ਦੇਖਣ ਹਾਰ ਨੂੰ ਦੇਖਣ ਹਾਰ ਵਿੱਚ-ਜੋੜ ਜਾਂਦਾ ਹੈ। ਓਹ-ਅੱਖ ਢਾਰ ਕਨ ਜਿੰਨੇ ਚਿਰ ਵਿੱਚ-ਉਸ ਰਸ ਦਾ ਝਲਕਾ ਮਾਰ ਜਾਂਦਾ ਹੈ, ਜੋ ਅੱਖਾਂ, ਨੱਕ, ਜੀਭ ਤੇ ਸਰੀਰ ਦੇ ਰਸ ਤੋਂ ਵੱਖਰਾਂ ਛੇਵਾਂ ਰਸ ਹੈ ਜੋ ਅੰਦਰਲੇ ਦੇਖਣ ਹਾਰ ਦੇ ਦੀਸਣ ਹਾਰ ਤੋਂ ਛੁਟਿਆਂ ਆਪੇ ਵਿੱਚ ਆਯਾਂ ਖੁਲ੍ਹਦਾ ਹੈ ਤੇ ਦਸਦਾ ਹੈ ਕਿ ਦੇਖ:

"ਜੇਤੇ ਘਟ ਅੰਮ੍ਰਿਤ ਸਭ
ਹੀ ਮੈ ਭਾਵੈ ਤਿਸੈ ਪਿਆਈ"

ਘਰ ਦੇ ਅੰਦਰ ਬੈਠਿਆਂ ਬਜ਼ਾਰ ਵਿੱਚੋਂ ਸੁੰਦਰ ਧ੍ਵਨੀ ਵਾਜਿਆਂ ਤੁਤੀਆਂ ਦੀ ਆਉਂਦੀ ਹੈ, ਰਾਗ ਦੀ ਸੁੰਦ੍ਰਤਾ ਸਾਡੇ ਮਨ ਉੱਤੇ ਅਸਰ ਕਰਦੀ ਹੈ, ਮਨ ਆਪਣੇ ਵਿੱਚ ਕੱਠਾ ਹੋ ਜਾਂਦਾ ਹੈ, ਨੈਣ ਮੁੰਦ ਜਾਂਦੇ ਹਨ, ਰਸਆ ਜਾਂਦਾ ਹੈ। ਰਾਗ ਦੀ ਸੰਦ੍ਰਤਾ ਨੇ ਚਿੱਤ ਨੂੰ ਚਿੱਤ ਵਿੱਚ ਜੋੜ ਦਿੱਤਾ ਹੈ, ਬ੍ਰਿਤੀ ਚੜ੍ਹ ਗਈ ਹੈ। ਪਰ ਸਾਡਾ ਸੁਭਾਵ ਵੈਰੀ ਹੈ, ਜੋ ਦਿੱਸਣ ਵਾਲੇ ਪਦਾਰਥਾਂ ਦਾ ਅਤਿ ਪਯਾਰਾ ਹੋ ਚੁਕਾ ਹੈ। ਰਾਗ ਦੀ ਸੁੰਦ੍ਰਤਾ ਨੇ ਚਿੱਤ ਨੂੰ ਕਠਿਆਂ ਕੀਤਾ ਤੇ ਰਸ ਦਿੱਤਾ ਸੀ, ਉਸਨੂੰ ਛੱਡ ਬਾਹਰ ਭੱਜੀਦਾ ਹੈ, ਬਾਰੀਆਂ ਖੋਹਲ ਕੇ ਵਾਜੇ ਵਜਾਣ ਵਾਲਿਆਂ ਨੂੰ ਲੱਕੜ ਚਮਦੇ ਢੋਲਾਂ ਤੂਤੀਆਂ ਨੂੰ ਤੱਕੀਦਾ ਹੈ, ਤੇ ਇਸ ਤੱਕਣ ਵਿੱਚ ਦ੍ਰਿਸ਼ਟਮਾਨ ਵਿੱਚ ਲੱਗ ਜਾਈਦਾ ਹੈ ਸੁੰਦ੍ਰਤਾ ਦਾ