ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

708


ਘੁੰਡ ਵਿਚ ਲੌਂਗ ਲਿਸ਼ਕੇ
ਜਿਵੇਂ ਚਮਕੇ ਦਿਹੁੰ ਦਾ ਤਾਰਾ

709


ਲੌਂਗ ਚਾਂਬੜਾਂ ਪਾਵੇ
ਮਿੱਡੀਆਂ ਨਾਸਾਂ ਤੇ

710

ਲੋਟਣ


ਜੇ ਰਸ ਗੋਰੀਆਂ ਗੱਲ੍ਹਾਂ ਦਾ ਲੈਣਾ
ਲੋਟਣ ਬਣ ਮਿੱਤਰਾ

711


ਲੋਟਣ ਮਿੱਤਰਾਂ ਦੇ
ਨਾਉਂ ਬਜਦਾ ਬੋਬੀਏ ਤੇਰਾ

712


ਲੋਟਣ ਮਿੱਤਰਾਂ ਦਾ
ਨਾਉਂ ਬੱਜਦਾ ਬਾਬਲਾ ਤੇਰਾ

713

ਲੌਕਟ


ਮੇਰੀ ਹਿੱਕ ਤੇ ਪਰੇਡਾਂ ਕਰਦਾ
ਲੌਕਟ ਢੋਲਣ ਦਾ

714


ਸਾਨੂੰ ਭੰਨ ਕੇ ਲੌਕਟ ਬਣਾ ਲੈ
ਰਹੀਏ ਤੇਰੀ ਹਿੱਕ ਲੱਗ ਕੇ

ਗਾਉਂਦਾ ਪੰਜਾਬ:: 99