ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

697


ਤੇਰੇ ਲੌਂਗ ਦੀ ਚਾਨਣੀ ਮਾਰੇ
ਪੱਲਾ ਲੈ ਲੈ ਗੋਰੀਏ ਰੰਨੇ

698


ਤੀਲੀ ਲੌਂਗ ਵਾਲੀਏ ਰੰਨੇ
ਤੇਰਾ ਟਮਕ ਅਵਾਜ਼ਾਂ ਮਾਰੇ

699


ਤੀਲੀ ਲੌਂਗ ਦਾ ਮੁਕੱਦਮਾ ਭਾਰੀ
ਠਾਣੇਦਾਰਾ ਸੋਚ ਕੇ ਕਰੀਂ

700


ਤੀਲੀ ਰੁਸ ਕੇ ਪਹੇ ਦੇ ਵਿਚ ਬਹਿ ਗੀ
ਲੌਂਗ ਪਿਆ ਮਿੰਨਤਾਂ ਕਰੇ

701


ਨੱਕ ਦੀ ਜੜ ਪੱਟ ਲੀ
ਪਾ ਕੇ ਲੌਂਗ ਬਗਾਨਾ

702


ਪਤਲੀ ਨਾਰ ਦਾ ਗਹਿਣਾ
ਲੌਂਗ ਤਵੀਤੜੀਆਂ

703


ਮਰਜ਼ੀ ਮਾਲਕ ਦੀ
ਤੀਲੀ ਭੰਨ ਕੇ ਲੌਂਗ ਬਣਾਇਆ

704


ਲੌਂਗ ਤੇਰੀਆਂ ਮੁੱਛਾਂ ਦੇ ਵਿਚ ਰੁਲਿਆ
ਟੋਲ਼ ਕੇ ਫੜਾ ਦੇ ਮਿੱਤਰਾ

705


ਲੌਂਗ ਤੇਰੀਆਂ ਮੁੱਛਾਂ 'ਚੋਂ ਲੱਭਿਆ
ਚਾਰ ਦਿਨ ਭਾਲਦੀ ਰਹੀ

706


ਲੌਂਗ ਮੰਗਦੀ ਬੁਰਜੀਆਂ ਵਾਲ਼ਾ
ਨੱਕ ਤੇਰਾ ਹੈ ਨੀ ਪੱਠੀਏ

707


ਲੌਂਗ ਵਾਲ਼ੀ ਨੇ ਭਨਾ ਲਏ ਗੋਡੇ
ਤੀਲੀ ਵਾਲ਼ੀ ਖਾਲ਼ ਟੱਪਗੀ

98:: ਗਾਉਂਦਾ ਪੰਜਾਬ