ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

907


ਉੱਠ ਖੜ੍ਹ ਬੇਫਿਕਰਿਆ
ਤੇਰੇ ਹਾਣ ਦੇ ਮੁੰਡਿਆਂ ਨੇ ਹਲ਼ ਜੋੜੇ

908


ਪਾਰ ਕੱਸੀਓਂ ਚੱਲੇ ਹੱਲ਼ ਮੇਰਾ
ਦੁੱਧ ਦਾ ਲਿਆਈਂ ਗੜਬਾ

909


ਓਥੇ ਲੈ ਚੱਲ ਚਰਖਾ ਮੇਰਾ
ਜਿਥੇ ਤੇਰਾ ਹਲ਼ ਚਲਦਾ

910


ਹਾੜ੍ਹੀ ਵਢੂੰਗੀਂ ਨਾਲ਼ ਤੇਰੇ
ਦਾਤੀ ਨੂੰ ਲਵਾ ਦੇ ਘੁੰਗਰੂ

911


ਬਾਰ ਵਿਚ ਲੈ ਚੱਲ ਵੇ
ਸਦਾਊਂਗੀ ਮੁਰੱਬਿਆ ਵਾਲ਼ੀ

912


ਦਿਸਦਾ ਰਹਿ ਮਿੱਤਰਾ
ਭਾਵੇਂ ਰਹਿ ਘਰਦਿਆਂ ਦੇ ਨਾਲ਼ੇ

913


ਵੇ ਮੈਂ ਸਾਰੇ ਟੱਬਰ ਦੀ ਗੋਲੀ
ਇਕ ਤੇਰੀ ਜਿੰਦ ਬਦਲੇ

914


ਤੇਰੀ ਖਾਤਰ ਸਹਿਣੇ ਪੈਂਦੇ
ਵੇ ਬੋਲ ਸ਼ਰੀਕਾਂ ਦੇ

915


ਕੌਣ ਕਟਾਵੇਂ ਰਾਤਾਂ
ਮੇਰੇ ਸ਼ਾਮ ਦੀਆਂ

916


ਕੌਣ ਦੁੱਖਾਂ ਦਾ ਸੀਰੀ
ਘਰ ਦੇ ਸ਼ਾਮ ਬਿਨਾ

917


ਢਿੱਡ ਦੁਖਦਾ ਬੇਲਣੀ ਫੇਰਾਂ
ਹੱਸਦਾ ਮੁਸਕੜੀਆਂ

122 :: ਗਾਉਂਦਾ ਪੰਜਾਬ