ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

918


ਕਾਲ਼ਾ ਘੱਗਰਾ ਸੋਸਨੀ ਮੇਰਾ
ਦੇਖ ਦੇਖ ਰੋਏਂਗਾ ਜੱਟਾ

919


ਮੈਂ ਤਾਂ ਤੇਰੀ ਜਾਨ ਗੋਰੀਏ
ਤੈਤੋਂ ਸੰਗਦਾ ਬੱਟੀ ਨਾ ਲਿਆਇਆ

920


ਅਸੀਂ ਦੋਵੇਂ ਲਾਲ ਬੱਕਰੇ
ਕਿਤੇ ਰੱਬ ਦੀ ਨਿਗ੍ਹਾ ਨਾ ਚੜ੍ਹ ਜਾਈਏ

921


ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ
ਤ੍ਰਿੰਜਣਾਂ 'ਚ ਮੈਂ ਨਾ ਕੱਤਦੀ

922


ਜੋੜੀ ਵਿਚ ਨਾ ਵਿਛੋੜਾ ਪਾਵੀਂ
ਕੱਠਿਆਂ ਨੂੰ ਚੱਕੀਂ ਰੱਬਾ

923


ਵੇ ਮੈਂ ਤੇਰੀ ਆਂ ਨਣਦ ਦਿਆ ਵੀਰਾ
ਜੁੱਤੀ ਉੱਤੋਂ ਜੱਗ ਵਾਰਿਆ

ਗਾਉਂਦਾ ਪੰਜਾਬ :: 123