ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਸ ਸੁਪੱਤੀ

924


ਆਪ ਸੱਸ ਮੰਜੇ ਲੇਟਦੀ
ਸਾਨੂੰ ਮਾਰਦੀ ਚੱਕੀ ਵਲ ਸੈਨਤਾਂ

925


ਜੇ ਮੈਂ ਜਾਣਦੀ ਸੱਸੇ ਨੀ ਚੱਜ ਤੇਰੇ
ਤੇਰੀ ਦਿਹਲੀ ਨਾ ਬੜਦੀ

926


ਮੇਰੇ ਸੱਸ ਨੇ ਮੱਕੀ ਦਾ ਟੁੱਕ ਮਾਰਿਆ
ਡੌਲ਼ੇ ਕੋਲ਼ੇ ਬਾਂਹ ਟੁੱਟ ਗੀ

927


ਅੱਗੋਂ ਸੱਸ ਬਘਿਆੜੀ ਟੱਕਰੀ
ਮਾਪਿਆਂ ਨੇ ਰੱਖੀ ਲਾਡਲੀ

928


ਸੱਸੇ ਦੁੱਧ ਨੂੰ ਜਾਗ ਨਾ ਲਾਈਂ
ਅਜ ਮੇਰੇ ਵੀਰ ਨੇ ਆਉਣਾ

929


ਸੱਸ ਮੇਰੀ ਐਸੀ ਬੁਰੀ
ਛੰਨਾ ਭਰਕੇ ਜਾਗ ਦਾ ਲਾਇਆ

930


ਸੱਸ ਮੇਰੀ ਚੰਦਰੀ ਜਹੀ
ਵੀਰ ਆਇਆ ਤੇ ਬੂਹਾ ਨਾ ਖੋਲ੍ਹੇ

931


ਮੇਰਾ ਵੀਰ ਪਰਾਹੁਣਾ ਆਇਆ
ਹੱਟੀਆਂ ਦੀ ਖੰਡ ਮੁਕਗੀ

932


ਮੇਰੀ ਸੱਸ ਦਾ ਭਤੀਜਾ ਆਇਆ
ਖੰਡ ਦੀਆਂ ਆਉਣ ਬੋਰੀਆਂ

124 :: ਗਾਉਂਦਾ ਪੰਜਾਬ