ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੱਬ ਦੇ ਪਰਾਹੁਣੇ

1014


ਉਹ ਘਰ ਛੜਿਆਂ ਦਾ
ਜਿਥੇ ਸ਼ੀਸ਼ਾ ਮੋਚਨਾ ਖੜਕੇ

1015


ਲੋਪੋਂ ਪਿੰਡ ਸੰਤਾਂ ਦਾ
ਜਿਥੇ ਛੜਿਆਂ ਦੀ ਸਰਦਾਰੀ

1016


ਅੱਗ ਲੱਗੇ ਕੱਤਣੀ ਨੂੰ
ਅਸੀਂ ਮੋਰ ਦਾ ਪਾਪ ਨੀ ਕਰਨਾ

1017


ਸੀਸ ਦੇਣ ਜੇ ਛੜੇ ਮਸਤਾਨੇ
ਪੁੱਤ ਜੰਮੇ ਸੰਢਣੀ ਨੂੰ

1018


ਹੁਕਮ ਤਸੀਲੋਂ ਆਇਆ
ਰੰਡੀਆਂ ਨੂੰ ਕੋਈ ਕਰ ਲਓ

1019


ਕੁੜਤੀ ਤੇ ਮੋਰਨੀਆਂ
ਛੜੇ ਪੱਟਣ ਨੂੰ ਪਾਈਆਂ

1020


ਖਿੜਕੀ ਖੋਹਲੂ ਛੜਿਆਂ ਦੀ
ਕੋਈ ਖੋਹਲੂ ਹੌਂਸਲੇ ਵਾਲ਼ੀ

1021


ਘੁੰਡ ਕੱਢਣਾ ਤਵੀਤ ਨੰਗਾ ਰੱਖਣਾ
ਛੜਿਆਂ ਦੀ ਹਿੱਕ ਲੂਹਣ ਨੂੰ

1022


ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ
ਛੜਿਆ ਦੋਜਕੀਆ

ਗਾਉਂਦਾ ਪੰਜਾਬ :: 137