ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


255


ਰੰਨ ਬੱਕਰੀ ਚਰਾਉਣ ਦੀ ਮਾਰੀ
ਲਾਰਾ ਲੱਪਾ ਲਾ ਰੱਖਦੀ

256


ਲੰਗੇ ਡੰਗ ਪੈ ਗੀ ਬੱਕਰੀ
ਬੁੜ੍ਹਾ ਬੁੜ੍ਹੀ ਦੀ ਜਾਨ ਨੂੰ ਰੋਵੇ

257


ਹਾਕਾਂ ਮਾਰਦੇ ਬੱਕਰੀਆਂ ਵਾਲ਼ੇ
ਦੁੱਧ ਪੀ ਕੇ ਜਾਈਂ ਜੈ ਕੁਰੇ

258


ਬੱਕਰੀ ਦੇ ਖੁਰ ਜਿੰਨੀਏਂ
ਤੈਨੂੰ ਛੱਜ ਗਹਿਣਿਆਂ ਦਾ ਪਾਇਆ

259
ਬੱਕਰਾ



ਬੁੱਢੀਏ ਸੁੱਖ ਬੱਕਰਾ
ਤੇਰੇ ਮੁੜ ਕੇ ਜੁਆਨੀ ਆਵੇ

260


ਬੁੱਢੀ ਲਈ ਬੱਕਰਾ
ਹਦਰ ਸ਼ੇਖ਼ ਨੂੰ ਜਾਵੇ

261

ਮੱਝ



ਕੁੰਢੀਆਂ ਦੇ ਸਿੰਗ ਫਸਗੇ
ਕੋਈ ਨਿੱਤਰੂ ਵੜੇਵੇਂ ਖਾਣੀ

262


ਪਤਲੋ ਦੋ ਹੱਥ ਗੜਵਾ
ਬੂਰੀ ਮੱਝ ਨੂੰ ਥਾਪੀਆਂ ਦੇਵੇ

263


ਮਰ ਗਈ ਵੇ ਫੁੱਫੜਾ
ਮੱਝ ਕੱਟਾ ਨੀ ਝੱਲਦੀ

264


ਮੇਰੇ ਵੀਰ ਨੂੰ ਸੁੱਕੀ ਖੰਡ ਪਾਈ
ਸੱਸੇ ਤੇਰੀ ਮਹਿੰ ਮਰਜੇ

50:: ਗਾਉਂਦਾ ਪੰਜਾਬ